ਦੇਸ਼ ''ਚ ਮੁੱਢਲੇ ਬਦਲਾਅ ਲਈ ਮੁਕੇਸ਼ ਅੰਬਾਨੀ ਨੇ ਤੈਅ ਕੀਤੇ ਇਹ 3 ਟੀਚੇ
Tuesday, Oct 20, 2020 - 05:38 PM (IST)
ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਦੇਸ਼ ਵਿਚ ਮੁੱਢਲੇ ਬਦਲਾਅ ਲਈ 3 ਪ੍ਰਮੁੱਖ ਟੀਚੇ ਤੈਅ ਕੀਤੇ ਹਨ। ਇਨ੍ਹਾਂ ਟੀਚਿਆਂ ਦਾ ਖ਼ੁਲਾਸਾ ਅੰਬਾਨੀ ਨੇ ਇਕ ਬੁੱਕ ਲਾਂਚ ਸਮਾਰੋਹ ਵਿਚ ਕੀਤਾ। ਅੰਬਾਨੀ ਨੇ ਕਿਹਾ ਕਿ ਭਾਰਤ ਨੂੰ ਬਦਲਣ ਲਈ ਉਹ 3 ਮੁੱਖ ਟੀਚਿਆਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਮੁੱਖ ਟੀਚਾ ਭਾਰਤ ਨੂੰ ਇਕ ਡਿਜ਼ੀਟਲ ਸੋਸਾਇਟੀ ਵਿਚ ਬਦਲਣਾ ਹੈ।
ਦੇਸ਼ ਬਦਲਣ ਦਾ ਪਹਿਲਾ ਟੀਚਾ
ਸਾਬਕਾ ਨੌਕਰਸ਼ਾਹ ਐਨ.ਕੇ. ਸਿੰਘ ਦੀ ਕਿਤਾਬ 'ਪੋਰਟਰੇਟ ਆਫ ਪਾਵਰ: ਹਾਫ ਅ ਸੈਂਚੁਰੀ ਆਫ ਬੀਇੰਗ ਐਟ ਰਿੰਗਸਾਇਡ' ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਸੋਮਵਾਰ ਨੂੰ ਮੁਕੇਸ਼ ਅੰਬਾਨੀ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ, 'ਮੈਂ 3 ਚੀਜ਼ਾਂ 'ਤੇ ਕੰਮ ਕਰ ਰਿਹਾ ਹਾਂ। ਪਹਿਲਾ ਹੈ ਭਾਰਤ ਨੂੰ ਇਕ ਡਿਜ਼ੀਟਲ ਸੋਸਾਇਟੀ ਵਿਚ ਬਦਲਣਾ। ਡਿਜ਼ੀਟਲ ਸੋਸਾਇਟੀ ਭਵਿੱਖ ਦੇ ਸਾਰੇ ਉਦਯੋਗਾਂ ਨੂੰ ਸਮਾਹਿਤ ਕਰੇਗੀ ਅਤੇ ਭਾਰਤ ਉੱਥੇ ਪਹੁੰਚੇਗਾ, ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ: 5 ਮਿੰਟ 25 ਸਕਿੰਟ 'ਚ 1.6 ਕਿਲੋਮੀਟਰ ਦੌੜੀ 9 ਮਹੀਨਿਆਂ ਦੀ ਗਰਭਵਤੀ, ਪਤੀ ਨਾਲ ਲਾਈ ਸੀ ਸ਼ਰਤ, ਵੀਡੀਓ
ਕੀ ਹੈ ਅੰਬਾਨੀ ਦਾ ਦੂਜਾ ਟੀਚਾ
ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਦੂਜਾ ਟੀਚਾ ਭਾਰਤ ਦੇ ਐਜੂਕੇਸ਼ਨ ਸੈਕਟਰ ਵਿਚ ਬਦਲਾਅ ਲਿਆਉਣਾ ਹੈ। ਉਨ੍ਹਾਂ ਕਿਹਾ, 'ਕਿਸੇ ਵੀ ਸਮੇਂ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿਚ ਕਰੀਬ 20 ਕਰੋੜ ਬੱਚੇ ਰਹਿੰਦੇ ਹਨ। ਭਾਰਤ ਦੇ ਸਕਿੱਲ ਆਧਾਰ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਵਿਚ 8 ਤੋਂ 10 ਸਾਲ ਲੱਗਣਗੇ।'
ਇਹ ਵੀ ਪੜ੍ਹੋ: IPL 2020: ਸਲਮਾਨ ਖਾਨ ਨੇ 2014 'ਚ ਪ੍ਰੀਤੀ ਜਿੰਟਾ ਨੂੰ ਪੁੱਛਿਆ ਸੀ ਸਵਾਲ, ਹੁਣ ਪੰਜਾਬ ਤੋਂ ਮਿਲਿਆ ਕਰਾਰਾ ਜਵਾਬ
ਇਹ ਹੈ ਤੀਜਾ ਟੀਚਾ
ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਵਿਚ ਇਸ ਗੱਲ ਦੀ ਸਮਰੱਥਾ ਹੈ ਕਿ 'ਜਾਦੂ ਨੂੰ ਸੱਚਾਈ ਵਿਚ ਬਦਲਿਆ ਜਾਵੇ।' ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਤੀਜਾ ਟੀਚਾ ਊਰਜਾ ਦੇ ਖ਼ੇਤਰ ਵਿਚ ਮੁੱਢਲੇ ਬਦਲਾਅ ਕਰਣਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਨਾਲ ਭਾਰਤ ਵਿਚ ਵੀ ਇਹ ਠੀਕ ਸੋਚ ਬਣੀ ਹੈ ਕਿ ਅਗਲੇ ਦਹਾਕਿਆਂ ਵਿਚ ਜੀਵਾਸ਼ਮ ਬਾਲਣ ਤੋਂ ਪੂਰੀ ਤਰ੍ਹਾਂ ਹੱਟ ਕੇ ਨਵਿਆਉਣਯੋਗ ਊਰਜਾ ਨੂੰ ਅਪਣਾਇਆ ਜਾਵੇ।'
ਇਹ ਵੀ ਪੜ੍ਹੋ: ਮਸ਼ਹੂਰ TikTok ਸਟਾਰ ਦੇ ਦੇਸ਼ ਛੱਡਣ ਤੋਂ ਬਾਅਦ ਵੱਡਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਇਆ ਪਾਕਿਸਤਾਨ
ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਧਨੀ ਵਿਅਕਤੀ ਹਨ ਅਤੇ ਦੁਨੀਆ ਦੇ ਟਾਲ 10 ਅਮੀਰਾਂ ਦੀ ਸੂਚੀ ਵਿਚ ਵੀ ਉਨ੍ਹਾਂ ਦਾ ਨਾਂ ਹੈ। ਉਨ੍ਹਾਂ ਦੀ ਆਪਣੀ ਨੈਟਵਰਥ ਕਰੀਬ 83 ਅਰਬ ਡਾਲਰ ਹੈ।