ਅਮੀਰਾਂ ਦੀ ਲਿਸਟ ’ਚ ਵਧਿਆ ਮੁਕੇਸ਼ ਅੰਬਾਨੀ ਦਾ ਕੱਦ, 100 ਅਰਬ ਡਾਲਰ ਤੋਂ ਪਾਰ ਹੋਈ ਜਾਇਦਾਦ

Saturday, Jan 13, 2024 - 01:23 PM (IST)

ਅਮੀਰਾਂ ਦੀ ਲਿਸਟ ’ਚ ਵਧਿਆ ਮੁਕੇਸ਼ ਅੰਬਾਨੀ ਦਾ ਕੱਦ, 100 ਅਰਬ ਡਾਲਰ ਤੋਂ ਪਾਰ ਹੋਈ ਜਾਇਦਾਦ

ਨਵੀਂ ਦਿੱਲੀ (ਇੰਟ.) – ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਚ ਵੀਰਵਾਰ ਨੂੰ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਉਨ੍ਹਾਂ ਦੀ ਕੁੱਲ ਜਾਇਦਾਦ 100 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਨ੍ਹਾਂ ਦੀ ਜਾਇਦਾਦ ਵਿਚ ਤੇਜ਼ੀ ਕਾਰਨ ਰਿਲਾਇੰਸ ਦੇ ਸ਼ੇਅਰਾਂ ਦਾ ਰਿਕਾਰਡ ਉੱਚ ਪੱਧਰ ’ਤੇ ਬੰਦ ਹੋਣਾ ਹੈ। ਅੱਜ ਕਾਰੋਬਾਰੀ ਸੈਸ਼ਨ ਵਿਚ ਰਿਲਾਇੰਸ 2.64 ਫ਼ੀਸਦੀ ਦੀ ਤੇਜ਼ੀ ਨਾਲ 2719.80 ’ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ
ਦੱਸ ਦੇਈਏ ਕਿ ਫੋਰਬਸ ਦੀ ਅਰਬਪਤੀਆਂ ਦੀ ਲਿਸਟ ’ਚ ਮੁਕੇਸ਼ ਅੰਬਾਨੀ 105.2 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਅੱਜ ਉਨ੍ਹਾਂ ਦੀ ਜਾਇਦਾਦ ਵਿਚ ਕਰੀਬ 2.7 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜੋ ਕਿ ਦੁਨੀਆ ਵਿਚ ਸਭ ਤੋਂ ਵੱਧ ਹੈ। ਮੌਜੂਦਾ 100 ਬਿਲੀਅਨ ਡਾਲਰ ਦੇ ਕਲੱਬ ਵਿਚ ਮੁਕੇਸ਼ ਅੰਬਾਨੀ ਇਕੱਲੇ ਭਾਰਤੀ ਹਨ।

ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ

ਅਡਾਨੀ ਅਤੇ ਅੰਬਾਨੀ ਦੀ ਜਾਇਦਾਦ ਦਰਮਿਆਨ ਪਾੜਾ ਵਧਿਆ
ਜਾਇਦਾਦ ’ਚ ਤੇਜ਼ ਉਛਾਲ ਕਾਰਨ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਦੀ ਜਾਇਦਾਦ ਦਰਮਿਆਨ ਪਾੜਾ ਵਧ ਗਿਆ ਹੈ। ਫੋਰਬਸ ਬਿਲੇਨੀਅਰ ਇੰਡੈਕਸ ’ਚ ਮੌਜਦਾ ਸਮੇਂ ਵਿਚ 79.4 ਅਰਬ ਡਾਲਰ ਦੀ ਜਾਇਦਾਦ ਨਾਲ ਗੌਤਮ ਅਡਾਨੀ ਦੇਸ਼ ਦੇ 16ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਜਾਇਦਾਦ ਦਰਮਿਆਨ ਪਾੜਾ ਕਰੀਬ 25 ਅਰਬ ਡਾਲਰ ਦਾ ਹੋ ਗਿਆ ਹੈ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਅਮੀਰਾਂ ਦੀ ਸੂਚੀ 'ਚ ਸਿਖਰ 'ਤੇ ਕਾਇਮ ਹਨ ਇਹ ਲੋਕ
ਵਰਤਮਾਨ ਵਿੱਚ, ਐਲੋਨ ਮਸਕ 240.9 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਅਜੇ ਵੀ ਅਮੀਰਾਂ ਦੀ ਸੂਚੀ ਵਿੱਚ ਸਿਖਰ 'ਤੇ ਕਾਇਮ ਹਨ। ਮਸਕ ਇਸ ਤੋਂ ਬਾਅਦ ਬਰਨਾਰਡ ਅਰਨੌਲਟ, ਜੈਫ ਬੇਜੋਸ, ਲੈਰੀ ਐਲੀਸਨ ਅਤੇ ਮਾਰਕ ਜ਼ੁਕਰਬਰਗ ਦਾ ਨੰਬਰ ਆਉਂਦਾ ਹੈ।

ਇਹ ਵੀ ਪੜ੍ਹੋ - SpiceJet ਦੇ CEO ਦਾ ਵੱਡਾ ਐਲਾਨ, ਲਕਸ਼ਦੀਪ-ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕਰਨਗੇ ਵਿਸ਼ੇਸ਼ ਉਡਾਣਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News