2G ਮੋਬਾਇਲ ਸੇਵਾਵਾਂ ਨੂੰ ਇਤਿਹਾਸ ਦਾ ਹਿੱਸਾ ਬਣਾਉਣ ਦੀ ਲੋੜ : ਅੰਬਾਨੀ

07/31/2020 4:42:24 PM

ਨਵੀਂ ਦਿੱਲੀ— ਰਿਲਾਇੰਸ ਇੰਡਸਟਰੀਜ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2-ਜੀ ਸੇਵਾਵਾਂ ਨੂੰ ਹਟਾਉਣ ਲਈ ਤਤਕਾਲ ਨੀਤੀਗਤ ਉਪਾਵਾਂ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਨੂੰ 25 ਸਾਲ ਪਹਿਲਾਂ ਸ਼ੁਰੂ ਹੋਇਆ ਸਨ ਅਤੇ ਹੁਣ ਇਸ ਨੂੰ 'ਇਤਿਹਾਸ ਦਾ ਹਿੱਸਾ' ਬਣਾਉਣ ਦੀ ਜ਼ਰੂਰਤ ਹੈ। ਦੇਸ਼ 'ਚ ਮੋਬਾਈਲ ਫੋਨ ਕਾਲ ਦੀ ਸਿਲਵਰ ਜੁਬਲੀ ਦੇ ਮੌਕੇ 'ਤੇ ਅੰਬਾਨੀ ਨੇ ਕਿਹਾ ਕਿ 2-ਜੀ ਫ਼ੀਚਰ ਫੋਨ ਦੀ ਵਜ੍ਹਾ ਨਾਲ ਅਜਿਹੇ ਸਮੇਂ ਤਕਰੀਬਨ 30 ਕਰੋੜ ਗਾਹਕ ਬੁਨਿਆਦੀ ਇੰਟਰਨੈੱਟ ਸੇਵਾਵਾਂ ਤੋਂ ਦੂਰ ਹਨ, ਜਦੋਂ ਦੇਸ਼ ਅਤੇ ਕਈ ਹੋਰ ਦੇਸ਼ 5-ਜੀ ਦੇ ਦੌਰ 'ਚ ਦਾਖ਼ਲ ਹੋਣ ਦੀ ਤਿਆਰੀ ਕਰ ਰਹੇ ਹਨ।

ਜਿਓ ਨਾਲ 4-ਜੀ ਸੇਵਾਵਾਂ 'ਚ ਧਾਕ ਜਮਾਉਣ ਵਾਲੇ ਅੰਬਾਨੀ ਨੇ ਕਿਹਾ, ''ਮੈਂ ਵਿਸ਼ੇਸ਼ ਤੌਰ 'ਤੇ ਇਸ ਤੱਥ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਦੇਸ਼ 'ਚ ਹੁਣ ਵੀ 30 ਕਰੋੜ ਮੋਬਾਇਲ ਗਾਹਕ 2-ਜੀ ਦੇ ਦੌਰ 'ਚ ਫਸੇ ਹੋਏ ਹਨ। ਫੀਚਰ ਫੋਨ ਦੀ ਵਜ੍ਹਾ ਨਾਲ ਇਹ ਲੋਕ ਅਜਿਹੇ ਸਮੇਂ ਇੰਟਰਨੈੱਟ ਦੇ ਇਸਤੇਮਾਲ ਤੋਂ ਦੂਰ ਹਨ, ਜਦੋਂ ਭਾਰਤ ਅਤੇ ਬਾਕੀ ਦੁਨੀਆ 5-ਜੀ ਤਕਨਾਲੋਜੀ ਦੇ ਦੌਰ 'ਚ ਦਾਖ਼ਲ ਹੋਣ ਦੀ ਤਿਆਰੀ ਕਰ ਰਹੀ ਹੈ।''
ਉਨ੍ਹਾਂ ਕਿਹਾ ਕਿ 2-ਜੀ ਨੂੰ ਹੁਣ ਇਤਿਹਾਸ ਦਾ ਹਿੱਸਾ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਜ਼ਰੂਰਤ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅੰਬਾਨੀ ਇਹ ਘੋਸ਼ਣਾ ਕਰ ਚੁੱਕੇ ਹਨ ਕਿ ਰਿਲਾਇੰਸ ਇੰਡਸਟਰੀਜ਼ ਦੀ ਦੂਰਸੰਚਾਰ ਕੰਪਨੀ ਜਿਓ ਫੀਚਰ ਫੋਨ ਦੇ ਸਥਾਨ 'ਤੇ ਸਸਤੇ ਸਮਾਰਟ ਫੋਨ ਪੇਸ਼ ਕਰਕੇ ਭਾਰਤ ਨੂੰ 2-ਜੀ ਤੋਂ ਮੁਕਤ ਕਰਾਉਣ ਦੀ ਕੋਸ਼ਿਸ਼ ਕਰੇਗੀ।


Sanjeev

Content Editor

Related News