ਮੁਕੇਸ਼ ਅੰਬਾਨੀ ਦੇ ਤਿੰਨੋ ਬੱਚੇ ਰਿਲਾਇੰਸ ਕੰਪਨੀ ਤੋਂ ਨਹੀਂ ਲੈਣਗੇ ਤਨਖ਼ਾਹ, ਜਾਣੋ ਕੀ ਹੈ ਕਾਰਨ
Wednesday, Sep 27, 2023 - 01:30 PM (IST)

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਲਿਮੀਟੇਡ ਦੇ ਨਿਰਦੇਸ਼ਕ ਬਣਾਏ ਗਏ ਅੰਬਾਨੀ ਪਰਿਵਾਰ ਦੇ ਤਿੰਨੇ ਉੱਤਰਾਧਿਕਾਰੀ ਕੰਪਨੀ ਤੋਂ ਕੋਈ ਵੀ ਤਨਖ਼ਾਹ ਨਹੀਂ ਲੈਣਗੇ। ਉਹਨਾਂ ਨੂੰ ਸਿਰਫ਼ ਬੋਰਡ ਆਫ਼ ਡਾਇਰੈਕਟਰਜ਼ ਅਤੇ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੀ ਫ਼ੀਸ ਦਿੱਤੀ ਜਾਵੇਗੀ। ਕੰਪਨੀ ਨੇ ਉਹਨਾਂ ਦੀ ਨਿਯੁਕਤੀ 'ਤੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਲੈਣ ਲਈ ਰੱਖੇ ਗਏ ਪ੍ਰਸਤਾਵ 'ਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ ਸਰਕਾਰ ਨੇ ਖਾਰਜ ਕੀਤੇ Moody's ਦੇ ਦਾਅਵੇ, ਕਿਹਾ-ਆਧਾਰ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ID
ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਾਲ 2020-21 ਤੋਂ ਹੀ ਕੋਈ ਤਨਖ਼ਾਹ ਨਹੀਂ ਲੈ ਰਹੇ। ਉਨ੍ਹਾਂ ਦੇ ਤਿੰਨੇ ਬੱਚੇ, ਆਕਾਸ਼, ਅਨੰਤ ਅਤੇ ਈਸ਼ਾ ਨੂੰ ਨਿਰਦੇਸ਼ਕ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦਾ ਐਲਾਨ ਅਗਸਤ ਦੇ ਮਹੀਨੇ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਕੀਤਾ ਸੀ।
ਇਹ ਵੀ ਪੜ੍ਹੋ : ਆਨਲਾਈਨ ਗੇਮਿੰਗ ਕੰਪਨੀਆਂ ’ਤੇ ਸਰਕਾਰ ਨੇ ਕੱਸਿਆ ਸ਼ਿਕੰਜਾ, ਫਰਮਾਂ ਨੂੰ ਭੇਜੇ 55,000 ਕਰੋੜ ਰੁਪਏ ਦੇ ਟੈਕਸ ਨੋਟਿਸ
ਰਿਲਾਇੰਸ ਨੇ ਹੁਣ ਆਪਣੇ ਸ਼ੇਅਰਹੋਲਡਰਾਂ ਨੂੰ ਡਾਕ ਰਾਹੀਂ ਚਿੱਠੀ ਭੇਜ ਕੇ ਇਨ੍ਹਾਂ ਤਿੰਨਾਂ ਦੀ ਨਿਯੁਕਤੀ ਲਈ ਉਨ੍ਹਾਂ ਤੋਂ ਮਨਜ਼ੂਰੀ ਮੰਗੀ ਹੈ। ਇਸ ਨੋਟਿਸ 'ਚ ਕਿਹਾ ਗਿਆ ਹੈ ਕਿ ਨਿਰਦੇਸ਼ਕਾਂ ਨੂੰ ਸਿਰਫ਼ ਨਿਰਦੇਸ਼ਕ ਮੰਡਲ ਦੀਆਂ ਬੈਠਕਾਂ 'ਚ ਸ਼ਾਮਲ ਹੋਣ ਲਈ ਹੀ ਭੁਗਤਾਨ ਕੀਤਾ ਜਾਵੇਗਾ ਅਤੇ ਉਹ ਨਿਰਦੇਸ਼ਕ ਦੇ ਤੌਰ 'ਤੇ ਕੋਈ ਵੀ ਤਨਖ਼ਾਹ ਨਹੀਂ ਲੈਣਗੇ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ
ਈਸ਼ਾ ਅੰਬਾਨੀ ਰਿਲਾਇੰਸ ਦੇ ਰਿਟੇਲ ਕਾਰੋਬਾਰ ਰਿਲਾਇੰਸ ਰਿਟੇਲ ਦੀ ਕਮਾਨ ਸੰਭਾਲ ਰਹੀ ਹੈ। ਇਸ ਦੇ ਨਾਲ ਹੀ ਆਕਾਸ਼ ਅੰਬਾਨੀ ਟੈਲੀਕਾਮ ਕਾਰੋਬਾਰ ਜੀਓ ਦੀ ਕਮਾਨ ਸੰਭਾਲ ਰਹੇ ਹਨ। ਉਸਦਾ ਭਰਾ ਅਨੰਤ ਅੰਬਾਨੀ ਰਿਲਾਇੰਸ ਦੇ ਊਰਜਾ ਅਤੇ ਨਵਿਆਉਣਯੋਗ ਊਰਜਾ ਕਾਰੋਬਾਰ ਦਾ ਮਾਲਕ ਹੈ। ਮੁਕੇਸ਼ ਅੰਬਾਨੀ ਨੇ ਆਪਣੀ ਉੱਤਰਾਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਆਪਣੇ ਸਾਰੇ ਬੱਚਿਆਂ ਵਿੱਚ ਕਾਰੋਬਾਰ ਦੇ ਵੱਖ-ਵੱਖ ਹਿੱਸਿਆਂ ਨੂੰ ਵੰਡਿਆ ਹੈ। ਹਾਲਾਂਕਿ ਉਹ ਅਗਲੇ ਪੰਜ ਸਾਲਾਂ ਤੱਕ ਕੰਪਨੀ ਦੇ ਚੇਅਰਮੈਨ ਬਣੇ ਰਹਿਣਗੇ।
ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8