65 ਸਾਲ ਦੇ ਹੋਏ ਮੁਕੇਸ਼ ਅੰਬਾਨੀ, ਰਿਲਾਇੰਸ ਇੰਡਸਟਰੀਜ਼ ਨੂੰ ਇਸ ਤਰ੍ਹਾਂ ਪਹੁੰਚਾਇਆ ਉਚਾਈ ''ਤੇ

04/19/2022 2:21:47 PM

ਮੁੰਬਈ - ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਲੰਬੇ ਸਮੇਂ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਸਥਾਨ 'ਤੇ ਵਿਰਾਜਮਾਨ ਮੁਕੇਸ਼ ਅੰਬਾਨੀ ਅੱਜ 65 ਸਾਲ ਦੇ ਹੋ ਗਏ ਹਨ। ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ 'ਚ ਸ਼ਾਮਲ ਅੰਬਾਨੀ ਦੀ ਕੰਪਨੀ RIL ਦੀ ਇਸ ਸਮੇਂ 17 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਮਾਰਕੀਟ ਕੈਪ ਹੈ ਅਤੇ ਇਸ ਹਿਸਾਬ ਨਾਲ ਇਹ ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ 'ਚ 42ਵੇਂ ਸਥਾਨ 'ਤੇ ਹੈ। ਪਿਤਾ ਧੀਰੂਭਾਈ ਅੰਬਾਨੀ ਦੀ ਮੌਤ ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਰਿਲਾਇੰਸ ਦੀ ਵਾਗਡੋਰ ਸੰਭਾਲੀ ਅਤੇ ਇਸ ਨੂੰ ਬੁਲੰਦੀਆਂ ਉੱਤੇ ਪਹੁੰਚਾਇਆ।

ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਿਆ ਹੈ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ, ਜਾਣੋ ਨਵੀਂ ਸਮਾਂ ਸਾਰਣੀ ਬਾਰੇ

ਦੁਨੀਆ ਦਾ 10ਵਾਂ ਸਭ ਤੋਂ ਅਮੀਰ ਵਿਅਕਤੀ

ਦੁਨੀਆ ਦੇ ਟੌਪ-10 ਅਰਬਪਤੀਆਂ ਦੀ ਸੂਚੀ 'ਚ ਮੁਕੇਸ਼ ਅੰਬਾਨੀ 10ਵੇਂ ਸਥਾਨ 'ਤੇ ਹਨ। ਵਰਤਮਾਨ ਵਿੱਚ ਉਸਦੀ ਕੁੱਲ ਜਾਇਦਾਦ 96.6 ਅਰਬ ਡਾਲਰ ਹੈ। ਮੁਕੇਸ਼ ਅੰਬਾਨੀ ਦਾ ਇਸ ਮੁਕਾਮ ਤੱਕ ਪਹੁੰਚਣ ਦਾ ਸਫਰ ਕਾਫੀ ਦਿਲਚਸਪ ਰਿਹਾ। ਜਿੱਥੋਂ ਉਨ੍ਹਾਂ ਦੇ ਪਿਤਾ ਮਰਹੂਮ ਧੀਰੂਭਾਈ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਨੂੰ ਛੱਡਿਆ ਸੀ, ਮੁਕੇਸ਼ ਅੰਬਾਨੀ ਨੇ ਕੰਪਨੀ ਨੂੰ ਅਜਿਹੇ ਮੁਕਾਮ 'ਤੇ ਪਹੁੰਚਾਇਆ ਜਿੱਥੇ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਉਨ੍ਹਾਂ ਤੋਂ ਬਹੁਤ ਪਿੱਛੇ ਰਹਿ ਗਈਆਂ ਹਨ।

ਕਰੀਅਰ ਦੀ ਸ਼ੁਰੂਆਤ

ਕੈਮੀਕਲ ਇੰਜੀਨੀਅਰਿੰਗ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਆਪਣੇ ਪਿਤਾ ਧੀਰੂਭਾਈ ਅੰਬਾਨੀ ਦੇ ਨਾਲ 1981 ਵਿੱਚ ਰਿਲਾਇੰਸ ਪੈਟਰੋਲੀਅਮ ਕੈਮੀਕਲਜ਼ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, 1985 ਵਿੱਚ, ਕੰਪਨੀ ਦਾ ਨਾਮ ਰਿਲਾਇੰਸ ਟੈਕਸਟਾਈਲ ਇੰਡਸਟਰੀਜ਼ ਲਿਮਿਟੇਡ ਤੋਂ ਬਦਲ ਕੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਕਰ ਦਿੱਤਾ ਗਿਆ। ਪੈਟਰੋਲੀਅਮ ਤੋਂ ਇਲਾਵਾ, ਮੁਕੇਸ਼ ਅੰਬਾਨੀ ਦੂਰਸੰਚਾਰ ਖੇਤਰ ਵਿੱਚ ਵੀ ਅੱਗੇ ਵਧੇ ਅਤੇ ਰਿਲਾਇੰਸ ਕਮਿਊਨੀਕੇਸ਼ਨ ਲਿਮਟਿਡ ਦੀ ਸਥਾਪਨਾ ਕੀਤੀ।

ਇਹ ਵੀ ਪੜ੍ਹੋ : ਇੰਫੋਸਿਸ ਦੇ ਸ਼ੇਅਰ 9 ਫੀਸਦੀ ਡਿੱਗੇ, ਨਿਵੇਸ਼ਕਾਂ ਨੂੰ 40,000 ਕਰੋੜ ਰੁਪਏ ਦਾ ਹੋਇਆ ਨੁਕਸਾਨ

ਪਿਤਾ ਦੀ ਮੌਤ ਤੋਂ ਬਾਅਦ ਕਮਾਨ ਸੰਭਾਲੀ

6 ਜੁਲਾਈ 2002 ਨੂੰ ਧੀਰੂਭਾਈ ਅੰਬਾਨੀ ਦੀ ਮੌਤ ਤੋਂ ਬਾਅਦ, ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਦੀ ਵਾਗਡੋਰ ਸੰਭਾਲੀ। ਹਾਲਾਂਕਿ ਪਿਤਾ ਦੀ ਮੌਤ ਹੁੰਦੇ ਹੀ ਉਨ੍ਹਾਂ ਅਤੇ ਛੋਟੇ ਭਰਾ ਅਨਿਲ ਅੰਬਾਨੀ ਵਿਚਕਾਰ ਜਾਇਦਾਦ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਅਤੇ ਇਹ ਵਿਵਾਦ ਵੰਡ ਤੱਕ ਪਹੁੰਚ ਗਿਆ। ਵੰਡ ਦੇ ਤਹਿਤ, ਰਿਲਾਇੰਸ ਇਨਫੋਕਾਮ ਨੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਮਿਲੀ, ਜਦੋਂ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਮੁਕੇਸ਼ ਅੰਬਾਨੀ ਦੇ ਹਿੱਸੇ ਆਈ।

75,000 ਕਰੋੜ ਨੇ 17 ਲੱਖ ਕਰੋੜ ਕਰ ​​ਦਿੱਤਾ

ਮੁਕੇਸ਼ ਅੰਬਾਨੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਰਿਲਾਇੰਸ ਇੰਡਸਟਰੀਜ਼ ਨੂੰ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣਾਇਆ। ਇੱਥੇ ਦੱਸ ਦੇਈਏ ਕਿ ਸਾਲ 2002 ਵਿੱਚ ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਕੈਪ 75,000 ਕਰੋੜ ਰੁਪਏ ਸੀ, ਜੋ ਹੁਣ ਮੁਕੇਸ਼ ਅੰਬਾਨੀ ਦੀ ਯੋਗ ਅਗਵਾਈ ਵਿੱਚ 17 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।

ਇਹ ਵੀ ਪੜ੍ਹੋ : ਪੱਛਮੀ ਪਾਬੰਦੀਆਂ ਦਰਮਿਆਨ ਰੂਸ ਨੇ ਭਾਰਤੀ ਬਰਾਮਦਕਾਰਾਂ ਨੂੰ ਯੂਰੋ ’ਚ ਭੁਗਤਾਨ ਕੀਤੇ 100 ਮਿਲੀਅਨ ਡਾਲਰ

ਮੁਕੇਸ਼ ਅੰਬਾਨੀ ਦੇ ਕਦਮ ਵਧਦੇ ਗਏ

ਰਿਲਾਇੰਸ ਇੰਡਸਟਰੀਜ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ, ਮੁਕੇਸ਼ ਅੰਬਾਨੀ ਨੇ ਨਾ ਸਿਰਫ਼ ਪੈਟਰੋਲੀਅਮ, ਸਗੋਂ ਪ੍ਰਚੂਨ, ਜੀਵਨ ਵਿਗਿਆਨ, ਲੌਜਿਸਟਿਕਸ, ਟੈਲੀਕਾਮ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵੀ ਆਪਣੀ ਮਜ਼ਬੂਤ ​​ਦਸਤਕ ਦਿੱਤੀ। ਉਸ ਦੀ ਰਿਲਾਇੰਸ ਰਿਟੇਲ ਭਾਰਤ ਦੀ ਸਭ ਤੋਂ ਵੱਡੀ ਰਿਟੇਲ ਕਾਰੋਬਾਰੀ ਕੰਪਨੀ ਹੈ ਅਤੇ ਅਮੇਜ਼ਨ ਨੂੰ ਮੁਕਾਬਲਾ ਦੇ ਰਹੀ ਹੈ। ਇਸ ਦੇ ਨਾਲ ਹੀ, 2016 ਵਿੱਚ, ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਨੂੰ ਲਾਂਚ ਕੀਤਾ ਅਤੇ 2ਜੀ ਅਤੇ 3ਜੀ 'ਤੇ ਚੱਲਣ ਵਾਲੀਆਂ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡ ਕੇ 4ਜੀ ਸੁਵਿਧਾ ਪ੍ਰਦਾਨ ਕਰਕੇ ਇਸ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਬਣ ਕੇ ਉਭਰੀ।

Jio ਦੇ ਆਧਾਰ 'ਤੇ ਨੌਂ ਮਹੀਨੇ ਪਹਿਲਾਂ ਕਰਜ਼ਾ ਮੁਕਤ

ਮੁਕੇਸ਼ ਅੰਬਾਨੀ ਦੀ ਸਿਆਣਪ ਦੇ ਕਾਰਨ, ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਨੇ ਸਿਰਫ 58 ਦਿਨਾਂ ਵਿੱਚ ਜੀਓ ਪਲੇਟਫਾਰਮਸ ਦੀ ਇੱਕ ਚੌਥਾਈ ਤੋਂ ਵੀ ਘੱਟ ਹਿੱਸੇਦਾਰੀ ਵੇਚ ਕੇ 1.15 ਲੱਖ ਕਰੋੜ ਰੁਪਏ ਅਤੇ ਰਾਈਟਸ ਇਸ਼ੂ ਰਾਹੀਂ 52,124.20 ਕਰੋੜ ਰੁਪਏ ਇਕੱਠੇ ਕੀਤੇ। ਇਸ ਕਾਰਨ ਕੰਪਨੀ ਨਿਰਧਾਰਿਤ ਸਮੇਂ ਤੋਂ ਨੌਂ ਮਹੀਨੇ ਪਹਿਲਾਂ ਹੀ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੋ ਗਈ। ਰਿਲਾਇੰਸ 'ਤੇ 31 ਮਾਰਚ, 2020 ਦੇ ਅੰਤ ਤੱਕ 1,61,035 ਕਰੋੜ ਰੁਪਏ ਦਾ ਕਰਜ਼ਾ ਸੀ ਅਤੇ ਕੰਪਨੀ ਨੇ 31 ਮਾਰਚ, 2021 ਤੱਕ ਇਸ ਨੂੰ ਚੁਕਾਉਣ ਦਾ ਟੀਚਾ ਰੱਖਿਆ ਸੀ। ਇਸ ਉਪਲਬਧੀ 'ਤੇ ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੈਂ ਕੰਪਨੀ ਦੇ ਸ਼ੇਅਰਧਾਰਕਾਂ ਨਾਲ ਕੀਤਾ ਵਾਇਦਾ ਪੂਰਾ ਕੀਤਾ।

ਇਹ ਵੀ ਪੜ੍ਹੋ : ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੇ ਖਰਚਿਆਂ ’ਚ ਕੀਤੀ ਕਟੌਤੀ, ਕੀਮਤਾਂ ਹੋਰ ਵਧਣ ਦੀ ਜਾਰੀ ਹੋਈ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News