ਬਾਜ਼ਾਰ 'ਚ ਦਸਤਕ ਦੇਵੇਗੀ MTAR, 3 ਮਾਰਚ ਨੂੰ ਖੁੱਲ੍ਹਣ ਜਾ ਰਿਹੈ IPO

Thursday, Feb 25, 2021 - 02:05 PM (IST)

ਬਾਜ਼ਾਰ 'ਚ ਦਸਤਕ ਦੇਵੇਗੀ MTAR, 3 ਮਾਰਚ ਨੂੰ ਖੁੱਲ੍ਹਣ ਜਾ ਰਿਹੈ IPO

ਨਵੀਂ ਦਿੱਲੀ- ਭਾਰਤ ਦੇ ਪੁਲਾੜ, ਰੱਖਿਆ ਅਤੇ ਪ੍ਰਮਾਣੂ ਖੇਤਰ ਦੀ ਪ੍ਰਮੁੱਖ ਸਪਲਾਇਰ MTAR ਟੈਕਨਾਲੋਜੀਜ ਜਲਦ ਹੀ ਬਾਜ਼ਾਰ ਵਿਚ ਆਈ. ਪੀ. ਓ. ਨਾਲ ਦਸਤਕ ਦੇਣ ਵਾਲੀ ਹੈ। ਇਸ ਦੀ ਆਈ. ਪੀ. ਓ. ਜ਼ਰੀਏ 600 ਕਰੋੜ ਰੁਪਏ ਦਾ ਫੰਡ ਜੁਟਾਉਣ ਦੀ ਯੋਜਨਾ ਹੈ। 

MTAR ਟੈਕਨਾਲੋਜੀਜ ਨੇ ਆਈ. ਪੀ. ਓ. ਲਈ 574-575 ਰੁਪਏ ਦਾ ਪ੍ਰਾਈਸ ਬੈਂਡ ਨਿਰਧਾਰਤ ਕੀਤਾ ਹੈ। ਇਸ ਵਿਚ 21.48 ਲੱਖ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ ਅਤੇ ਆਫ਼ਰ ਫਾਰ ਸੇਲ (ਓ. ਐੱਫ. ਐੱਸ.) ਜ਼ਰੀਏ ਪ੍ਰਮੋਟਰ ਤੇ ਨਿਵੇਸ਼ਕ 82.24 ਲੱਖ ਸ਼ੇਅਰ ਜਾਰੀ ਕਰਨਗੇ। ਇਕ ਲਾਟ ਵਿਚ ਘੱਟੋ-ਘੱਟ 26 ਸ਼ੇਅਰਾਂ 'ਤੇ ਬੋਲੀ ਲਾਈ ਜਾ ਸਕਦੀ ਹੈ। 

ਹੈਦਰਾਬਾਦ ਦੀ ਇਸ ਕੰਪਨੀ ਦਾ ਆਈ. ਪੀ. ਓ. 3 ਮਾਰਚ ਨੂੰ ਖੁੱਲ੍ਹੇਗਾ ਅਤੇ 5 ਮਾਰਚ ਤੱਕ ਇਸ ਦੀ ਬੋਲੀ ਲਾਈ ਜਾ ਸਕਦੀ ਹੈ। ਸਾਲ 2021 ਵਿਚ ਆਉਣ ਵਾਲਾ ਇਹ 9ਵਾਂ ਆਈ. ਪੀ. ਓ. ਹੋਵੇਗਾ।

ਇਸ ਤੋਂ ਪਹਿਲਾਂ ਇੰਡੀਅਨ ਰੇਲਵੇ ਫਾਇਨਾਂਸ ਕਾਰਪੋਰੇਸ਼ਨ, ਇੰਡੀਗੋ ਪੇਂਟਸ, ਹੋਮ ਫਸਟ ਫਾਇਨਾਂਸ ਕੰਪਨੀ, ਸਟੋਵ ਕਰਾਫਟ, ਬਰੂਕਫੀਲਡ ਇੰਡੀਆ ਆਰ. ਆਈ. ਟੀ., ਨੁਰੇਕਾ, ਰੇਲਟੇਲ ਕਾਰਪੋਰੇਸ਼ਨ ਆਫ ਇੰਡੀਆ ਅਤੇ ਹਰਨਬਾ ਇੰਡਸਟਰੀਜ਼ ਦੇ ਆਈ. ਪੀ. ਓ. ਆ ਚੁੱਕੇ ਹਨ। ਜੇ. ਐੱਮ. ਫਾਇਨਾਂਸ ਤੇ ਆਈ. ਆਈ. ਐੱਫ. ਐੱਲ. ਸਕਿਓਰਟੀਜ MTAR ਟੈਕਨਾਲੋਜੀਜ ਦੇ ਪਬਲਿਕ ਇਸ਼ੂ ਲਈ ਲੀਡ ਮੈਨੇਜਰ ਹਨ। ਕੰਪਨੀ ਕਰਜ਼ੇ ਦੀ ਮੁੜ ਅਦਾਇਗੀ ਅਤੇ ਕਾਰਜਸ਼ੀਲ ਪੂੰਜੀ ਦੀਆਂ ਜ਼ਰੂਰਤਾਂ ਲਈ ਫੰਡ ਦਾ ਇਸਤੇਮਾਲ ਕਰੇਗੀ।

ਉੱਥੇ ਹੀ, ਹੈਲਥਕੇਅਰ ਤੇ ਵੈਲਨੇਸ ਪ੍ਰੋਡਕਟ ਡਿਸਟ੍ਰੀਬਿਊਟਰ ਕੰਪਨੀ ਨੁਰੇਕਾ ਲਿਮਟਿਡ ਦਾ ਸ਼ੇਅਰ ਬੀ. ਐੱਸ. ਈ. ਵਿਚ 59 ਫ਼ੀਸਦੀ ਪ੍ਰੀਮੀਅਮ 'ਤੇ ਲਿਸਟ ਹੋਇਆ ਹੈ। ਆਈ. ਪੀ. ਓ. ਵਿਚ ਕੰਪਨੀ ਨੇ ਸ਼ੇਅਰ ਦਾ ਪ੍ਰਾਈਸ ਬੈਂਡ 400 ਰੁਪਏ ਰੱਖਿਆ ਸੀ, ਜਦੋਂ ਕਿ ਐਕਸਚੇਂਜ 'ਤੇ 635 ਰੁਪਏ 'ਤੇ ਲਿਸਟ ਹੋਇਆ।


author

Sanjeev

Content Editor

Related News