MSME ਨੂੰ ਮੁਥੁਟ ਫਿਨਕਾਰਪ ਵਨ ਤੋਂ 5 ਲੱਖ ਰੁਪਏ ਤੱਕ ਦਾ ਮਿਲ ਸਕੇਗਾ ਕਰਜ਼ਾ
Tuesday, Dec 03, 2024 - 06:06 PM (IST)
ਨਵੀਂ ਦਿੱਲੀ (ਭਾਸ਼ਾ) - ਰੇਹੜੀ-ਫੜੀ ਵਾਲਿਆਂ ਵਰਗੇ ਛੋਟੇ ਕਾਰੋਬਾਰੀਆਂ ਨੂੰ ਹੁਣ ਮੁਥੁਟ ਫਿਨਕਾਰਪ ਵਨ ਤੋਂ 5 ਲੱਖ ਰੁਪਏ ਤੱਕ ਦਾ ਕਰਜ਼ਾ ਸਿਰਫ ਕਿਊ ਆਰ ਕੋਡ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਰੋਜ਼ਾਨਾ ਦੇ ਲੈਣ-ਦੇਣ ਦੇ ਆਧਾਰ ’ਤੇ ਮਿਲ ਸਕਦਾ ਹੈ। ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ. ਬੀ. ਐੱਫ. ਸੀ.) ਨੇ ਬਿਆਨ ’ਚ ਕਿਹਾ ਕਿ ਇਕ ਰਣਨੀਤਕ ਕਾਰੋਬਾਰੀ ਇਕਾਈ ਅਤੇ ਮੁਥੁਟ ਫਿਨਕਾਰਪ ਲਿਮਟਿਡ (ਐੱਮ. ਐੱਫ. ਐੱਲ.) ਦਾ ਡਿਜੀਟਲ ਮੰਚ ਮੁਥੁਟ ਫਿਨਕਾਰਪ ਵਨ ਉਨ੍ਹਾਂ ਸੂਖਮ, ਲਘੂ ਅਤੇ ਮਝਲੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਨੂੰ ਰੋਜ਼ਾਨਾ ਮੁੜ-ਭੁਗਤਾਨ ਬਦਲਾਂ ਨਾਲ ਕਰਜ਼ਾ ਦੇਵੇਗਾ, ਜੋ ਰੋਜ਼ਾਨਾ ਦੇ ਲੈਣ-ਦੇਣ ਲਈ ਕਿਊ ਆਰ ਕੋਡ ਆਧਾਰਿਤ ਐਪ ਦੀ ਵਰਤੋਂ ਕਰਦੇ ਹਨ।
ਇਹ ਛੋਟੇ ਕਾਰੋਬਾਰੀਆਂ ਲਈ ‘ਨਵੇਂ ਕ੍ਰੈਡਿਟ ਮੁਲਾਂਕਣ ਮਾਡਲ’ ਦੇ ਅਨੁਸਾਰ ਹੈ, ਜਿਸ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ 23 ਜੁਲਾਈ ਨੂੰ ਆਪਣੇ ਬਜਟ ਭਾਸ਼ਣ ’ਚ ਕੀਤਾ ਸੀ।