ਮਈ ਮਹੀਨੇ ਵਿਦੇਸ਼ ਭੇਜਿਆ ਗਿਆ ਜ਼ਿਆਦਾ ਧਨ

Tuesday, Jul 18, 2023 - 05:44 PM (IST)

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (RBI) ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (LRS) ਰਾਹੀਂ ਵਿਦੇਸ਼ਾਂ ਨੂੰ ਭਾਰਤ ਤੋਂ ਭੇਜੇ ਜਾਣ ਵਾਲੇ ਪੈਸੇ ਮਈ 2023 ਵਿੱਚ ਵਧ ਕੇ 2.88 ਅਰਬ ਡਾਲਰ ਹੋ ਗਏ ਹਨ। ਜੋ ਅਪ੍ਰੈਲ 'ਚ 2.33 ਅਰਬ ਡਾਲਰ ਸੀ। ਇਸ ਦਾ ਮੁੱਖ ਕਾਰਨ ਵਿਦੇਸ਼ ਯਾਤਰਾ 'ਤੇ ਖਰਚ ਵਧਣਾ ਹੈ।

ਇਹ ਵੀ ਪੜ੍ਹੋ : Sahara ਦੇ 10 ਕਰੋੜ ਨਿਵੇਸ਼ਕਾਂ ਲਈ ਵੱਡੀ ਰਾਹਤ, ਅਮਿਤ ਸ਼ਾਹ ਨੇ ਲਾਂਚ ਕੀਤਾ ਰਿਫੰਡ ਪੋਰਟਲ

ਭਾਰਤੀ ਲੋਕਾਂ ਨੇ  ਅੰਤਰਰਾਸ਼ਟਰੀ ਯਾਤਰਾ 'ਤੇ ਮਈ 2023 ਵਿਚ 1.5 ਅਰਬ ਡਾਲਰ ਖਰਚ ਕੀਤਾ ਜਦਕਿ ਅਪ੍ਰੈਲ ਵਿਚ 2023 ਵਿੱਚ 1.10 ਅਰਬ ਡਾਲਰ ਖਰਚ ਕੀਤਾ ਸੀ। ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤਾ ਗਿਆ ਜੁਲਾਈ ਮਹੀਨਾਵਾਰ ਬੁਲੇਟਿਨ ਦਰਸਾਉਂਦਾ ਹੈ ਕਿ ਮਈ 2022 ਵਿੱਚ ਖਰਚ ਕੀਤੇ ਗਏ ਲਗਭਗ 1 ਅਰਬ ਡਾਲਰ ਦੇ ਮੁਕਾਬਲੇ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਮਈ 2023 ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵਿਦੇਸ਼ੀ ਰੈਮਿਟੈਂਸ ਵਿੱਚ 41.58 ਫੀਸਦੀ ਦਾ ਵਾਧਾ ਹੋਇਆ ਹੈ। 
ਅੰਤਰਰਾਸ਼ਟਰੀ ਯਾਤਰਾ ਤੋਂ ਬਾਅਦ, ਭਾਰਤੀਆਂ ਨੇ ਸਭ ਤੋਂ ਵੱਧ ਪੈਸਾ (49 ਕੋਰੜ ਡਾਲਰ) ਨਜ਼ਦੀਕੀ ਰਿਸ਼ਤੇਦਾਰਾਂ ਨੂੰ ਭੇਜਿਆ, ਉਸ ਤੋਂ ਬਾਅਦ 39 ਕਰੋੜ ਤੋਹਫ਼ੇ ਵਜੋਂ ਅਤੇ 24.7 ਕਰੋੜ ਡਾਲਰ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਭੇਜਿਆ ਹੈ।

ਇਹ ਵੀ ਪੜ੍ਹੋ : ਰਿਲਾਇੰਸ ਇੰਡਸਟ੍ਰੀਜ਼ ਦਾ ਇਕ ਹੋਰ ਵੱਡਾ ਨਿਵੇਸ਼, ਖ਼ਰੀਦਣ ਜਾ ਰਹੀ ਆਲੀਆ ਭੱਟ ਦੀ ਕੰਪਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News