'ਪਾਕਿਸਤਾਨ ਅਰਥਵਿਵਸਥਾ ਨੂੰ ਲੱਗੇਗਾ ਝਟਕਾ, ਭਾਰਤ ’ਤੇ ਨਹੀਂ ਹੋਵੇਗਾ ਅਸਰ'

Tuesday, May 06, 2025 - 10:06 AM (IST)

'ਪਾਕਿਸਤਾਨ ਅਰਥਵਿਵਸਥਾ ਨੂੰ ਲੱਗੇਗਾ ਝਟਕਾ, ਭਾਰਤ ’ਤੇ ਨਹੀਂ ਹੋਵੇਗਾ ਅਸਰ'

ਨਵੀਂ ਦਿੱਲੀ (ਭਾਸ਼ਾ) - ਪਹਿਲਗਾਮ ’ਚ ਅੱਤਵਾਦੀ ਹਮਲੇ ਦੇ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਇਕ ਵਾਰ ਫਿਰ ਤੋਂ ਵਧ ਗਿਆ ਹੈ। ਇਸ ਨੂੰ ਲੈ ਕੇ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਤਣਾਅ ਪਾਕਿਸਤਾਨ ਦੀ ਕਮਜ਼ੋਰ ਅਰਥਵਿਵਸਥਾ ਨੂੰ ਹੋਰ ਮੁਸ਼ਕਿਲ ’ਚ ਪਾ ਸਕਦਾ ਹੈ। ਉੱਥੇ ਹੀ, ਭਾਰਤ ’ਤੇ ਇਸ ਦਾ ਅਸਰ ਘੱਟ ਰਹੇਗਾ ਪਰ ਲੰਬਾ ਖਿੱਚੇ ਜਾਣ ’ਤੇ ਕੁਝ ਦਿੱਕਤਾਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ

ਮੂਡੀਜ਼ ਦੀ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਨਾਲ ਵਧਦਾ ਤਣਾਅ ਪਾਕਿਸਤਾਨ ਦੀ ਆਰਥਿਕ ਸਥਿਰਤਾ ਲਈ ਵੱਡਾ ਖ਼ਤਰਾ ਹੈ। ਪਾਕਿਸਤਾਨ ਦੀ ਅਰਥਵਿਵਸਥਾ ਹਾਲ ਦੇ ਦਿਨਾਂ ’ਚ ਥੋੜ੍ਹੀ ਸੁਧਰੀ ਸੀ, ਖਾਸ ਕਰ ਕੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਪ੍ਰੋਗਰਾਮ ਦੀ ਮਦਦ ਨਾਲ, ਪਰ ਜੇਕਰ ਇਹ ਤਣਾਅ ਲੰਬਾ ਚੱਲਿਆ, ਤਾਂ ਪਾਕਿਸਤਾਨ ਨੂੰ ਵਿਦੇਸ਼ੀ ਫੰਡਿੰਗ ਜੁਟਾਉਣ ’ਚ ਮੁਸ਼ਕਿਲ ਹੋਵੇਗੀ।

ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਤਣਾਅ ਵਧਣ ਨਾਲ ਪਾਕਿਸਤਾਨ ਦੇ ਵਿਦੇਸ਼ੀ ਕਰੰਸੀ ਭੰਡਾਰ ’ਤੇ ਦਬਾਅ ਪਵੇਗਾ, ਜੋ ਪਹਿਲਾਂ ਹੀ ਜ਼ਰੂਰਤ ਨਾਲੋਂ ਕਾਫ਼ੀ ਘੱਟ ਹੈ।

ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ  ਹੈ ਆਖਰੀ ਤਾਰੀਖ

ਅਗਲੇ ਕੁਝ ਸਾਲਾਂ ’ਚ ਪਾਕਿਸਤਾਨ ਨੂੰ ਭਾਰੀ ਵਿਦੇਸ਼ੀ ਕਰਜ਼ੇ ਦਾ ਭੁਗਤਾਨ ਕਰਨਾ ਹੈ ਅਤੇ ਜੇਕਰ ਫੰਡਿੰਗ ਰੁਕ ਗਈ ਤਾਂ ਪਾਕਿਸਤਾਨ ਦੇ ਹਾਲਾਤ ਹੋਰ ਵਿਗੜ ਸਕਦੇ ਹਨ। ਮੂਡੀਜ਼ ਨੇ ਇਹ ਵੀ ਕਿਹਾ ਕਿ ਤਣਾਅ ਕਾਰਨ ਪਾਕਿਸਤਾਨ ਸਰਕਾਰ ਦਾ ਵਿੱਤੀ ਸੁਧਾਰਾਂ ’ਤੇ ਧਿਆਨ ਘੱਟ ਹੋ ਸਕਦਾ ਹੈ, ਜਿਸ ਨਾਲ ਆਰਥਿਕ ਸੁਧਾਰਾਂ ਨੂੰ ਝਟਕਾ ਲੱਗੇਗਾ।

ਭਾਰਤ ਦੀ ਅਰਥਵਿਵਸਥਾ ਇਸ ਤਣਾਅ ਨੂੰ ਝੱਲਣ ’ਚ ਸਮਰੱਥ

ਭਾਰਤ ਦੀ ਗੱਲ ਕਰੀਏ ਤਾਂ ਮੂਡੀਜ਼ ਦਾ ਮੰਨਣਾ ਹੈ ਕਿ ਇਸ ਤਣਾਅ ਦਾ ਭਾਰਤ ਦੀ ਅਰਥਵਿਵਸਥਾ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਇਸ ਦਾ ਵੱਡਾ ਕਾਰਨ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਬਹੁਤ ਘੱਟ ਹੈ। 2024 ’ਚ ਪਾਕਿਸਤਾਨ ਨੂੰ ਭਾਰਤ ਦੀ ਕੁੱਲ ਬਰਾਮਦ ਦਾ 0.5 ਫੀਸਦੀ ਤੋਂ ਵੀ ਘੱਟ ਹਿੱਸਾ ਗਿਆ ਸੀ। ਭਾਵ, ਵਪਾਰਕ ਰਿਸ਼ਤੇ ਇੰਨੇ ਮਾਮੂਲੀ ਹਨ ਕਿ ਤਣਾਅ ਨਾਲ ਭਾਰਤ ਨੂੰ ਕੋਈ ਵੱਡਾ ਝਟਕਾ ਨਹੀਂ ਲੱਗੇਗਾ।

ਇਹ ਵੀ ਪੜ੍ਹੋ :     RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ 

ਹਾਲਾਂਕਿ, ਮੂਡੀਜ਼ ਨੇ ਸਾਵਧਾਨ ਕੀਤਾ ਹੈ ਕਿ ਜੇਕਰ ਇਹ ਤਣਾਅ ਲੰਬੇ ਸਮੇਂ ਤੱਕ ਰਿਹਾ, ਤਾਂ ਭਾਰਤ ਨੂੰ ਵੀ ਕੁਝ ਦਿੱਕਤਾਂ ਹੋ ਸਕਦੀਆਂ ਹਨ। ਜਿਵੇਂ ਕਿ ਰੱਖਿਆ ਖਰਚਾ ਵਧ ਸਕਦਾ ਹੈ, ਜਿਸ ਨਾਲ ਸਰਕਾਰ ਦਾ ਬਜਟ ਪ੍ਰਭਾਵਿਤ ਹੋਵੇਗਾ ਅਤੇ ਵਿੱਤੀ ਸੁਧਾਰਾਂ ਦੀ ਰਫਤਾਰ ਮੱਠੀ ਪੈ ਸਕਦੀ ਹੈ। ਫਿਰ ਵੀ ਮੂਡੀਜ਼ ਨੂੰ ਲੱਗਦਾ ਹੈ ਕਿ ਭਾਰਤ ਦੀ ਅਰਥਵਿਵਸਥਾ ਇਸ ਤਣਾਅ ਨੂੰ ਝੱਲਣ ’ਚ ਸਮਰੱਥ ਹੈ।

ਮੂਡੀਜ਼ ਦੀ ਰੇਟਿੰਗ ਅਤੇ ਭਵਿੱਖ ਦਾ ਅੰਦਾਜ਼ਾ

ਮੂਡੀਜ਼ ਨੇ ਪਾਕਿਸਤਾਨ ਨੂੰ ਸੀ. ਏ. ਏ.-2 ਰੇਟਿੰਗ ਦਿੱਤੀ ਹੈ ਪਰ ਉਸ ਦਾ ਆਊਟਲੁਕ ਪਾਜ਼ੇਟਿਵ ਹੈ। ਉੱਥੇ ਹੀ, ਭਾਰਤ ਨੂੰ ਬੀ. ਏ. ਏ.-3 ਰੇਟਿੰਗ ਮਿਲੀ ਹੈ, ਜਿਸ ਦਾ ਆਊਟਲੁਕ ਸਥਿਰ ਹੈ। ਮੂਡੀਜ਼ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਲੰਬਾ ਇਤਿਹਾਸ ਰਿਹਾ ਹੈ ਅਤੇ ਸਮੇਂ-ਸਮੇਂ ’ਤੇ ਛੋਟੇ-ਮੋਟੇ ਟਕਰਾਅ ਹੁੰਦੇ ਰਹਿੰਦੇ ਹਨ ਪਰ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਹ ਤਣਾਅ ਪੂਰੀ ਤਰ੍ਹਾਂ ਲੜਾਈ ’ਚ ਨਹੀਂ ਬਦਲੇਗਾ।

ਕੀ ਹੈ ਅਸਲ ਚਿੰਤਾ?

ਪਾਕਿਸਤਾਨ ਲਈ ਚਿੰਤਾ ਦੀ ਗੱਲ ਇਹ ਹੈ ਕਿ ਉਹ ਪਹਿਲਾਂ ਤੋਂ ਹੀ ਭਾਰੀ ਕਰਜ਼ੇ ਦੇ ਬੋਝ ਹੇਠ ਦਬਿਆ ਹੈ। ਆਈ. ਐੱਮ. ਐੱਫ. ਦੀ ਮਦਦ ਅਤੇ ਕਰਜ਼ਾ ਰਾਹਤ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਪਰ ਤਣਾਅ ਵਧਣ ਨਾਲ ਇਹ ਸਾਰੀਆਂ ਕੋਸ਼ਿਸ਼ਾਂ ਲੀਹ ਤੋਂ ਲੱਥ ਸਕਦੀਆਂ ਹਨ। ਭਾਰਤ ਲਈ ਤਣਾਅ ਦਾ ਅਸਰ ਸੀਮਿਤ ਹੈ ਪਰ ਲੰਬੇ ਸਮੇਂ ਤੱਕ ਰੱਖਿਆ ਖਰਚਾ ਵਧਣ ਨਾਲ ਬਜਟ ’ਤੇ ਦਬਾਅ ਪੈ ਸਕਦਾ ਹੈ।

ਇਹ ਵੀ ਪੜ੍ਹੋ :     PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News