ਮੋਬਾਈਲ ਫੋਨ ਯੂਜ਼ਰਜ਼ ਲਈ ਵੱਡਾ ਝਟਕਾ! ਵਧ ਸਕਦੀ ਹੈ ਰੀਚਾਰਜ ਪਲਾਨ ਦੀ ਕੀਮਤ
Monday, Sep 16, 2024 - 09:21 AM (IST)
ਨਵੀਂ ਦਿੱਲੀ - ਅਗਲੇ ਕੁਝ ਸਮੇਂ ਦੌਰਾਨ ਟੈਲੀਕਾਮ ਕੰਪਨੀਆਂ ਮੁੜ ਟੈਰਿਫ ਪਲਾਨ ਮਹਿੰਗੇ ਕਰ ਸਕਦੀਆਂ ਹਨ। ਇਸ ਵਾਧੇ ਨਾਲ ਮੋਬਾਈਲ ਫੋਨ ਗਾਹਕਾਂ ਨੂੰ ਵੱਡਾ ਝਟਕਾ ਲੱਗੇਗਾ। ਇੰਟਰਨੈੱਟ ਅੱਜ ਦੇ ਜ਼ਮਾਨੇ ਵਿਚ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਹੈ। ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕ ਇਸ ਦੀ ਕਈ ਘੰਟਿਆਂ ਤੱਕ ਵਰਤੋਂ ਕਰਦੇ ਹਨ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਦੋ ਮਹੀਨੇ ਪਹਿਲਾਂ ਹੀ ਸਾਰੇ ਰੀਚਾਰਜ ਪਲਾਨ ਮਹਿੰਗੇ ਕੀਤੇ ਸਨ। ਇਹ ਕੰਪਨੀਆਂ ਮੁੜ ਟੈਰਿਫ ਪਲਾਨ ਮਹਿੰਗੇ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
ਦੱਸ ਦਈਏ ਕਿ ਕੰਪਨੀਆਂ ਦੇ ਮਹਿੰਗੇ ਪਲਾਨਾਂ ਕਾਰਨ ਮੋਬਾਈਲ ਉਪਭੋਗਤਾਵਾਂ ਦੀਆਂ ਜੇਬਾਂ 'ਤੇ ਬੋਝ ਪਹਿਲਾਂ ਦੇ ਮੁਕਾਬਲੇ 25 ਫੀਸਦੀ ਵੱਧ ਗਿਆ। ਟੈਲੀਕਾਮ ਕੰਪਨੀਆਂ ਯੂਜ਼ਰਸ ਨੂੰ ਫਿਰ ਤੋਂ ਝਟਕਾ ਦੇ ਸਕਦੀਆਂ ਹਨ।
ਇਸ ਕਾਰਨ ਵਧ ਸਕਦੀਆਂ ਹਨ ਕੀਮਤਾਂ
ਟਰਾਈ ਦੀ ਨਵੀਂ ਨੀਤੀ ਕਾਰਨ ਕੰਪਨੀਆਂ ਇੱਕ ਵਾਰ ਫਿਰ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਦੂਰਸੰਚਾਰ ਵਿਭਾਗ ਨੂੰ ਫਰਜ਼ੀ ਕਾਲਾਂ ਤੇ ਸੰਦੇਸ਼ਾਂ ਨੂੰ ਲੈ ਕੇ ਨਵੀਂ ਨੀਤੀ ਲਿਆਉਣ ਲਈ ਆਦੇਸ਼ ਜਾਰੀ ਕੀਤੇ ਹਨ। ਇਹ ਨਵੀਂ ਨੀਤੀ 1 ਅਕਤੂਬਰ 2024 ਤੋਂ ਲਾਗੂ ਹੋਣ ਵਾਲੀ ਹੈ। ਇਸ ਤਹਿਤ ਜੇਕਰ ਟੈਲੀਕਾਮ ਕੰਪਨੀਆਂ ਇਸ ਨਵੀਂ ਨੀਤੀ ਦਾ ਪਾਲਣ ਨਹੀਂ ਕਰਨਗੀਆਂ ਤਾਂ ਉਨ੍ਹਾਂ 'ਤੇ ਭਾਰੀ ਜੁਰਮਾਨਾ ਲੱਗੇਗਾ। ਟਰਾਈ ਨੇ ਫਰਜ਼ੀ ਕਾਲਾਂ ਤੇ ਸੰਦੇਸ਼ਾਂ ਨੂੰ ਰੋਕਣ ਵਿੱਚ ਅਸਫਲ ਰਹਿਣ ਦੀ ਸਥਿਤੀ ਵਿਚ ਦੂਰਸੰਚਾਰ ਕੰਪਨੀਆਂ ਤੋਂ ਭਾਰੀ ਜੁਰਮਾਨਾ ਵਸੂਲਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਰੈਗੂਲੇਟਰ ਨੇ ਜੁਰਮਾਨਾ ਵਸੂਲਣ ਲਈ ਦੂਰਸੰਚਾਰ ਕੰਪਨੀਆਂ ਦੀਆਂ ਬੈਂਕ ਗਾਰੰਟੀਆਂ ਨੂੰ ਜ਼ਬਤ ਕਰਨ ਤੱਕ ਦਾ ਵੀ ਸੁਝਾਅ ਦਿੱਤਾ ਹੈ।
ਯੂਜ਼ਰਜ਼ 'ਤੇ ਵਧੇਗਾ ਬੋਝ
ਨਵੀਂ ਨੀਤੀ ਤਹਿਤ ਲਾਇਸੈਂਸ ਰੱਦ ਕਰਨ ਦੀ ਬਜਾਏ ਟੈਲੀਕਾਮ ਵਿਭਾਗ ਕੰਪਨੀਆਂ ਕੋਲੋਂ ਭਾਰੀ ਜੁਰਮਾਨਾ ਵਸੂਲਣ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਅਜਿਹੇ ਸਥਿਤੀ 'ਚ ਕੰਪਨੀਆਂ 'ਤੇ ਵਾਧੂ ਬੋਝ ਪਵੇਗਾ ਅਤੇ ਇਹ ਕੰਪਨੀਆਂ ਆਪਣਾ ਬੋਝ ਉਪਭੋਗਤਾਵਾਂ ਤੋਂ ਵਸੂਲ ਕਰਨਗੀਆਂ। ਇਨ੍ਹਾਂ ਕੰਪਨੀਆਂ ਨੇ ਆਪਣੇ ਨੁਕਸਾਨ ਘੱਟ ਕਰਨ ਲਈ ਹਾਲ ਹੀ ਵਿੱਚ ਰੀਚਾਰਜ ਪਲਾਨ ਮਹਿੰਗੇ ਕੀਤੇ ਗਏ ਸਨ।
ਕੰਪਨੀਆਂ ਆਪਣੇ ਨੁਕਸਾਨ ਨੂੰ ਘੱਟ ਕਰਨ ਜਾਂ ਨਵੀਂ ਤਕਨੀਕ 'ਚ ਨਿਵੇਸ਼ ਕਰਨ ਸਈ ਉਪਭੋਗਤਾਵਾਂ 'ਤੇ ਬੋਝ ਵਧਾ ਦਿੰਦੀਆਂ ਹਨ। ਅਜਿਹੇ 'ਚ ਜੇਕਰ ਕੰਪਨੀਆਂ ਨੂੰ ਜੁਰਮਾਨਾ ਭਰਨਾ ਪੈਂਦਾ ਹੈ ਤਾਂ ਇਸ ਦੀ ਭਰਪਾਈ ਲਈ ਮੋਬਾਈਲ ਰੀਚਾਰਜ ਪਲਾਨ ਮਹਿੰਗੇ ਹੋ ਸਕਦੇ ਹਨ।