ਮੋਬਾਈਲ ਫੋਨ ’ਤੇ ਗੱਲਬਾਤ ਅਤੇ ਡਾਟਾ ਇਸਤੇਮਾਲ ਹੋਵੇਗਾ ਮਹਿੰਗਾ!
Tuesday, Feb 16, 2021 - 11:17 AM (IST)
ਨਵੀਂ ਦਿੱਲੀ (ਏ. ਐੱਨ. ਆਈ.) – ਆਉਣ ਵਾਲੇ ਕੁਝ ਮਹੀਨਿਆਂ ’ਚ ਤੁਹਾਡੇ ਮੋਬਾਈਲ ਫੋਨ ਦਾ ਖਰਚਾ ਵਧ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਟੈਲੀਕਾਮ ਕੰਪਨੀਆਂ ਅਗਲੇ ਇਕ ਜਾਂ ਦੂਜੀ ਤਿਮਾਹੀ ’ਚ ਟੈਰਿਫ ਦਰਾਂ ’ਚ ਵਾਧਾ ਕਰ ਸਕਦੀਆਂ ਹਨ। ਆਉਂਦੀ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ 2021-22 ’ਚ ਆਪਣੀ ਰੈਵੇਨਿਊ ਗ੍ਰੋਥ ਨੂੰ ਵਧਾਉਣ ਲਈ ਕੰਪਨੀਆਂ ਇਕ ਵਾਰ ਮੁੜ ਇਹ ਕਦਮ ਉਠਾ ਸਕਦੀਆਂ ਹਨ। ਨਿਵੇਸ਼ ਸਬੰਧੀ ਜਾਣਕਾਰੀ ਦੇਣ ਵਾਲੀ ਕੰਪਨੀ ਇਕਰਾ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕੁਝ ਟੈਲੀਕਾਮ ਕੰਪਨੀਆਂ ਨੇ ਟੈਰਿਫ ’ਚ ਵਾਧਾ ਕੀਤਾ ਸੀ। ਕੋਰੋਨਾ ਕਾਰਣ ਲਗਾਏ ਲਾਕਡਾਊਨ ਦੌਰਾਨ ਕਈ ਇੰਡਸਟਰੀਆਂ ਨੂੰ ਵੱਡਾ ਝਟਕਾ ਲੱਗਾ ਸੀ।
ਇਹ ਵੀ ਪੜ੍ਹੋ : FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ
ਇਕਰਾ ਦਾ ਕਹਿਣਾ ਹੈ ਕਿ ਟੈਰਿਫ ’ਚ ਵਾਧੇ ਅਤੇ ਗਾਹਕਾਂ ਦਾ 2 ਤੋਂ 4 ਫੀਸਦੀ ’ਚ ਅਪਗ੍ਰੇਡੇਸ਼ਨ ਕਾਰਣ ਐਵਰੇਜ਼ ਰੈਵੇਨਿਊ ’ਤੇ ਯੂਜ਼ਰ (ਏ. ਆਰ. ਪੀ. ਯੂ.) ’ਚ ਸੁਧਾਰ ਹੋ ਸਕਦਾ ਹੈ। ਦਰਮਿਆਨੀ ਟਰਮ ’ਚ ਇਹ ਕਰੀਬ 220 ਰੁਪਏ ਹੋ ਸਕਦਾ ਹੈ, ਜਿਸ ਨਾਲ ਅਗਲੇ 2 ਸਾਲ ’ਚ ਇੰਡਸਟਰੀ ਦਾ ਰੈਵੇਨਿਊ 11 ਤੋਂ 13 ਫੀਸਦੀ ਅਤੇ ਵਿੱਤੀ ਸਾਲ 2022 ’ਚ ਆਪ੍ਰੇਟਿੰਗ ਮਾਰਜਨ ਕਰੀਬ 38 ਫੀਸਦੀ ਵਧੇਗਾ।
ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ 10,000 ਰੁਪਏ ਤੱਕ ਦੀ ਗਿਰਾਵਟ! ਜਾਣੋ ਕਿੰਨਾ ਸਸਤਾ ਹੋਇਆ ਸੋਨਾ
ਇਕਰਾ ਦਾ ਕਹਿਣਾ ਹੈ ਕਿ ਕੈਸ਼ ਲੋਅ ਜਨਰੇਸਨ ’ਚ ਸੁਧਾਰ ਅਤੇ ਪੂੰਜੀਗਤ ਖਰਚਿਆਂ ’ਚ ਕਮੀ ਨਾਲ ਨਿਯਮਿਤ ਆਪ੍ਰੇਸ਼ਨ ਲਈ ਬਾਹਰੀ ਕਰਜ਼ੇ ਦੀ ਲੋੜ ਘੱਟ ਹੋਵੇਗੀ। ਹਾਲਾਂਕਿ ਐਡਜਸਟੇਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਦੇਣਦਾਰੀਆਂ ਤੋਂ ਇਲਾਵਾ ਕਰਜ਼ਾ ਅਤੇ ਅਗਲੇ ਦੌਰ ’ਚ ਸਪੈਕਟ੍ਰਮ ਨੀਲਾਮੀ ਕਾਰਣ ਟੈਲੀਕਾਮ ਕੰਪਨੀਆਂ ’ਤੇ ਦਬਾਅ ਵਧੇਗਾ।
ਲਾਕਡਾਊਨ ਦਾ ਇੰਡਸਟਰੀ ’ਤੇ ਘੱਟ ਰਿਹਾ ਅਸਰ
ਕੋਰੋਨਾ ਮਹਾਮਾਰੀ ਕਾਰਣ ਜ਼ਿਆਦਾਤਰ ਇੰਡਸਟਰੀ ’ਤੇ ਬੁਰਾ ਪ੍ਰਭਾਵ ਪਿਆ ਪਰ ਟੈਲੀਕਾਮ ਇੰਡਸਟਰੀ ’ਤੇ ਇਸ ਦਾ ਜ਼ਿਆਦਾ ਅਸਰ ਨਹੀਂ ਪਿਆ। ਲਾਕਡਾਊਨ ਦੀ ਸ਼ੁਰੂਆਤ ’ਚ ਫਿਜ਼ੀਕਲ ਰਿਚਾਰਚ ਦੀ ਗੈਰ-ਉਪਲਬਧਤਾ (ਲਾਕਡਾਊਨ ਦੌਰਾਨ ਦੁਕਾਨਾਂ ਬੰਦ ਸਨ) ਅਤੇ ਇਨਕਮਿੰਗ ਦੀ ਸਹੂਲਤ ਵਧਾਏ ਜਾਣ ਕਾਰਣ ਟੈਲੀਕਾਮ ਕੰਪਨੀਆਂ ਦੇ ਏ. ਆਰ. ਪੀ. ਯੂ. (ਐਵਰੇਜ਼ ਰੈਵੇਨਿਊ ’ਤੇ ਯੂੂਜ਼ਰ) ’ਚ ਕਮੀ ਆਈ ਸੀ।
ਇਹ ਵੀ ਪੜ੍ਹੋ : ਗੋਆ ਦੇ ਗੁਟਖਾ ਕਿੰਗ ਜਗਦੀਸ਼ ਜੋਸ਼ੀ ਦਾ ਪੁੱਤਰ ਗ੍ਰਿਫ਼ਤਾਰ, ਮਨੀ ਲਾਂਡਰਿੰਗ ਮਾਮਲੇ 'ਚ ਹੋਈ ਕਾਰਵਾਈ
ਲਾਕਡਾਊਨ ਦੌਰਾਨ ਟੈਲੀਕਾਮ ਕੰਪਨੀਆਂ ਨੇ ਵੈਲੇਡਿਟੀ ਖਤਮ ਹੋਣ ਤੋਂ ਬਾਅਦ ਰਿਚਾਰਜ ਕਰਵਾਏ ਜਾਣ ਦੇ ਬਾਵਜੂਦ ਇਨਕਮਿੰਗ ਕਾਲ ਦੀ ਸਹੂਲਤ ਬੰਦ ਨਹੀਂ ਕੀਤੀ ਸੀ। ਹਾਲਾਂਕਿ ਕੁਝ ਸਮੇਂ ਬਾਅਦ ਯੂਜੇਜ ਅਤੇ ਟੈਰਿਫ ’ਚ ਵਾਧੇ ਕਾਰਣ ਸਥਿਤੀ ’ਚ ਸੁਧਾਰ ਆਇਆ। ਵਰਕ ਫ੍ਰਾਮ ਹੋਮ, ਆਨਲਾਈਨ ਸਕੂਲ, ਕੰਟੈਂਟ ਵਾਚਿੰਗ ਐਡ ਕਾਰਣ ਡਾਟਾ ਦੀ ਵਰਤੋਂ ਵਧੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।