Budget 2023: ਸਸਤੇ ਹੋਣਗੇ ਸਮਾਰਟਫੋਨ, ਟੀ.ਵੀ. ਸਣੇ ਕਈ ਗੈਜੇਟਸ, ਜਾਣੋ ਕਿੰਨੀ ਮਿਲੀ ਰਾਹਤ
Wednesday, Feb 01, 2023 - 12:53 PM (IST)
ਗੈਜੇਟ ਡੈਸਕ– ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅੱਜ ਯਾਨੀ ਬੁੱਧਵਾਰ ਨੂੰ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰ ਰਹੀ ਹੈ। ਆਪਣੇ ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਇਲੈਕਟ੍ਰਿਨਕ ਖੇਤਰ ਨੂੰ ਤੋਹਫਾ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੈਮਰਾ ਲੈੱਨਜ਼ ਅਤੇ ਬਾਕੀ ਕੁਝ ਕੰਪੋਨੈਂਟਸ ’ਤੇ ਕਸਟਮ ਡਿਊਟੀ ਘੱਟ ਕੀਤੀ ਜਾਵੇਗੀ ਤਾਂ ਜੋ ਮੋਬਾਇਲ ਫੋਨਾਂ ਦੀ ਵਿਕਰੀ ਨੂੰ ਉਤਸ਼ਾਹ ਮਿਲ ਸਕੇ। ਨਾਲ ਹੀ ਲਿਥੀਅਮ-ਆਇਨ ਬੈਟਰੀ ’ਤੇ ਕਸਟਮ ਡਿਊਟੀ ਵਧਾਈ ਜਾਵੇਗੀ। ਯਾਨੀ ਲਿਥੀਅਮ-ਆਇਨ ਬੈਟਰੀ ਵਾਲੀਆਂ ਇਲੈਕਟ੍ਰਿਕ ਗੱਡੀਆਂ ਵੀ ਸਸਤੀਆਂ ਹੋਣਗੀਆਂ।
ਮੋਬਾਇਲ ਅਤੇ ਸਮਾਰਟ ਟੀ.ਵੀ. ਹੋਣਗੇ ਸਸਤੇ
ਵਿੱਤ ਮੰਤਰੀ ਨੇ ਇਲੈਕਟ੍ਰਿਨਕ ਖੇਤਰ ਨੂੰ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਮੋਬਾਇਲ ਪ੍ਰੋਡਕਸ਼ਨ 5.8 ਕਰੋੜ ਯੂਨਿਟ ਤਕ ਵਧਿਆ ਹੈ। ਕੈਮਰਾ ਲੈੱਨਜ਼, ਪਾਰਟਸ, ਬੈਟਰੀ ਦੇ ਦਰਾਮਦ ’ਤੇ ਰਿਆਇਤ ਯਾਨੀ ਦਰਾਮਦ ਡਿਊਟੀ ਘਟਾਈ ਜਾਵੇਗੀ। ਇਸ ਤੋਂ ਇਲਾਵਾ ਟੀ.ਵੀ. ਪੈਨਲ ਦੀ ਦਰਾਮਦ ਡਿਊਟੀ ਨੂੰ ਵੀ 2.5 ਫੀਸਦੀ ਘੱਟ ਕੀਤਾ ਗਿਆ ਹੈ। ਅਜਿਹੇ ’ਚ ਮੋਬਾਇਲ ਅਤੇ ਸਮਾਰਟ ਟੀ.ਵੀ. ਸਸਤੇ ਹੋਣਗੇ। ਕੈਮਰਾ ਲੈੱਨਜ਼ ਅਤੇ ਬਾਕੀ ਕੁਝ ਕੰਪੋਨੈਂਟਸ ’ਤੇ ਕਸਟਮ ਡਿਊਟੀ ਘੱਟ ਕੀਤੀ ਜਾਵੇਗੀ ਜਾਂ ਜੋ ਮੋਬਾਇਲ ਫੋਨਾਂ ਦੀ ਵਿਕਰੀ ਨੂੰ ਉਤਸ਼ਾਹ ਮਿਲ ਸਕੇ।