ਬਹੁ-ਰਾਸ਼ਟਰੀ ਕੰਪਨੀਆਂ ਨੂੰ ਭਾਰਤ ਦੇ ਵਾਧੇ ’ਤੇ ਭਰੋਸਾ, 71 ਫੀਸਦੀ ਨੇ ਮੰਨਿਆ-ਨਿਵੇਸ਼ ਲਈ ਸਭ ਤੋਂ ਬਿਹਤਰ
Tuesday, Oct 18, 2022 - 12:19 PM (IST)
ਨਵੀਂ ਦਿੱਲੀ (ਇੰਟ.) - ਕਈ ਬਹੁ-ਰਾਸ਼ਟਰੀ ਕੰਪਨੀਆਂ ਭਾਰਤ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਇਕ ਮਹੱਤਵਪੂਰਨ ਸਥਾਨ ਮੰਨਦੀਆਂ ਹਨ। ਭਾਰਤ ’ਚ ਪਹਿਲਾਂ ਹੀ ਕੰਮ ਕਰ ਰਹੀਆਂ ਇਹ ਬਹੁ-ਰਾਸ਼ਟਰੀ ਕੰਪਨੀਆਂ ਦੇਸ਼ ਦੀ ਗ੍ਰੋਥ ਨੂੰ ਲੈ ਕੇ ਵੀ ਬਹੁਤ ਸਕਾਰਾਤਮਕ ਬਣੀਆਂ ਹੋਈਆਂ ਹਨ। ਇਹ ਉਦੋਂ ਹੈ ਜਦੋਂ ਆਰਥਿਕ ਸੰਕਟ ਦੇ ਬੱਦਲ ਪੂਰੀ ਦੁਨੀਆ ’ਤੇ ਮੰਡਰਾ ਰਹੇ ਹਨ। ਸੀ. ਆਈ. ਆਈ.-ਈ. ਵਾਈ. ਦੇ ਇਕ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਭਾਰਤ ’ਚ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫ. ਡੀ. ਆਈ.) ਅਗਲੇ 5 ਸਾਲਾਂ ’ਚ 475 ਅਰਬ ਡਾਲਰ (39.12 ਲੱਖ ਕਰੋੜ ਰੁਪਏ) ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ : 4 ਸਾਲਾਂ ਬਾਅਦ 'FATF ਗ੍ਰੇ ਲਿਸਟ' ਤੋਂ ਬਾਹਰ ਹੋਵੇਗਾ ਪਾਕਿਸਤਾਨ! ਭਾਰਤ ਨੇ ਦਾਅਵਿਆਂ ਨੂੰ ਦੱਸਿਆ ਸਫ਼ੈਦ ਝੂਠ
ਇਸ ਸਰਵੇਖਣ ਅਨੁਸਾਰ, 71 ਫੀਸਦੀ ਬਹੁ-ਰਾਸ਼ਟਰੀ ਕੰਪਨੀਆਂ (ਐੱਮ. ਐੱੱਨ. ਸੀਜ਼) ਭਾਰਤ ਨੂੰ ਆਪਣੇ ਕਾਰੋਬਾਰ ਦੇ ਵਿਸ਼ਵਵਿਆਪੀ ਵਿਸਤਾਰ ਲਈ ਇਕ ਮਹੱਤਵਪੂਰਨ ਸਥਾਨ ਵਜੋਂ ਵੇਖਦੀਆਂ ਹਨ। ਸਰਵੇਖਣ ’ਚ ਸ਼ਾਮਲ 96 ਫੀਸਦੀ ਕੰਪਨੀਆਂ ਭਾਰਤ ਦੇ ਵਿਕਾਸ ਨੂੰ ਲੈ ਕੇ ਬਹੁਤ ਸਕਾਰਾਤਮਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ 3-5 ਸਾਲਾਂ (ਥੋੜ੍ਹੇ ਸਮੇਂ) ’ਚ ਭਾਰਤੀ ਅਰਥਵਿਵਸਥਾ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੀ ਹੈ। ਇਹ ਸਰਵੇਖਣ ‘ਵਿਜ਼ਨ-ਡਿਵੈਲਪਡ ਇੰਡੀਆ : ਆਪਰਚਿਊਨਿਟੀਜ਼ ਆਫ ਐੱਮ. ਐੱਨ. ਸੀਜ਼’ ਨਾਂ ਵਾਲੀ ਰਿਪੋਰਟ ’ਚ ਪ੍ਰਕਾਸ਼ਿਤ ਹੋਇਆ ਹੈ।
ਲਗਾਤਾਰ ਵਧਿਆ ਐੱਫ. ਡੀ. ਆਈ.
ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਇਕ ਦਹਾਕੇ ’ਚ ਭਾਰਤ ’ਚ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ’ਚ ਲਗਾਤਾਰ ਵਾਧਾ ਹੋਇਆ ਹੈ। ਤਣਾਅਪੂਰਨ ਆਲਮੀ ਸਥਿਤੀ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਬਾਵਜੂਦ ਭਾਰਤ ਨੇ ਵਿੱਤੀ ਸਾਲ 2022 ’ਚ 84.8 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਪ੍ਰਾਪਤ ਕੀਤਾ ਸੀ। ਸ਼ਨੀਵਾਰ ਨੂੰ ਵਣਜ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਸੀ ਕਿ ਭਾਰਤ ਇਸ ਵਿੱਤੀ ਸਾਲ ’ਚ 100 ਅਰਬ ਡਾਲਰ ਦਾ ਐੱਫ. ਡੀ. ਆਈ. ਪ੍ਰਾਪਤ ਕਰਨ ਦੇ ਰਾਹ ’ਤੇ ਹੈ। ਇਸ ’ਚ ਆਰਥਿਕ ਸੁਧਾਰ ਅਤੇ ਈਜ਼ ਆਫ ਡੂਇੰਗ ਦਾ ਵੱਡਾ ਯੋਗਦਾਨ ਹੈ।
ਇਹ ਵੀ ਪੜ੍ਹੋ : ਆਟੋਮੋਬਾਇਲ-ਫੂਡ ਪ੍ਰੋਡਕਟਸ ਸਮੇਤ 14 ਸੈਕਟਰ ਨੂੰ ਮਿਲਣਗੇ 35,000 ਕਰੋੜ ਰੁਪਏ, ਜਲਦ ਹੋ ਸਕਦੈ ਐਲਾਨ
ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ’ਚ ਐੱਫ. ਡੀ. ਆਈ. 6 ਫੀਸਦੀ ਡਿੱਗ ਕੇ 16.6 ਅਰਬ ਡਾਲਰ ਰਹਿ ਗਿਆ ਸੀ। ਇਕ ਰਿਪੋਰਟ ਮੁਤਾਬਕ ਵਿੱਤੀ ਸਾਲ 21 ’ਚ ਭਾਰਤ ਨੂੰ 81.9 ਅਰਬ ਡਾਲਰ ਦਾ ਐੱਫ. ਡੀ. ਆਈ. ਮਿਲਿਆ ਸੀ। ਇਸ ਦਾ 10 ਫੀਸਦੀ ਹਿੱਸਾ ਬੁਨਿਆਦੀ ਢਾਂਚੇ ਦੀਆਂ ਗਤੀਵਿਧੀਆਂ ਲਈ ਆਇਆ ਸੀ।
ਸੀ. ਆਈ. ਆਈ. ਦਾ ਬਿਆਨ
ਸੀ. ਆਈ. ਆਈ. ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ, ‘‘ਵੱਡੀਆਂ ਅਰਥਵਿਵਸਥਾਵਾਂ ਦੇ ਵਾਧੇ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਨਵੀਆਂ ਭੂ-ਰਾਜਨੀਤਿਕ ਸਮੱਸਿਆਵਾਂ ਦੇ ਬਾਵਜੂਦ, ਐੱਮ. ਐੱਨ. ਸੀਜ਼ ਵੱਲੋਂ ਭਾਰਤ ਨੂੰ ਇਕ ਆਕਰਸ਼ਕ ਨਿਵੇਸ਼ ਸਥਾਨ ਮੰਨਿਆ ਜਾਣਾ ਕਾਫੀ ਰਾਹਤ ਦੀ ਗੱਲ ਹੈ। ਸਾਡਾ ਮੰਨਣਾ ਹੈ ਕਿ ਸਰਕਾਰ ਵੱਲੋਂ ਕੀਤੇ ਗਏ ਬਦਲਾਵਾਂ ਕਾਰਨ, ਭਾਰਤ ’ਚ ਬਹੁ-ਰਾਸ਼ਟਰੀ ਕੰਪਨੀਆਂ ਦਾ ਨਿਵੇਸ਼ ਅਤੇ ਘਰੇਲੂ ਸਪਲਾਈ ਚੇਨ ’ਚ ਉਨ੍ਹਾਂ ਦੇ ਯੋਗਦਾਨ ਵਧੇਗਾ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲਵੇ ਨੇ ਰੱਦ ਕੀਤੀਆਂ 150 ਤੋਂ ਵੱਧ ਟਰੇਨਾਂ... ਦੇਖੋ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਚ ਬਾਕਸ ਵਿਚ ਜ਼ਰੂਰ ਸਾਂਝੇ