ਐੱਮ.ਜੀ. ਮੋਟਰਸ ਇਸ ਸਾਲ ਭਾਰਤ ''ਚ ਦੇਵੇਗੀ ਦਸਤਕ
Tuesday, Jan 30, 2018 - 11:27 PM (IST)

ਨਵੀਂ ਦਿੱਲੀ—ਭਾਰਤ 'ਚ ਵਧਦੇ ਵਪਾਰ ਨੂੰ ਧਿਆਨ 'ਚ ਰੱਖਦੇ ਹੋਏ ਵਿਦੇਸ਼ੀ ਕੰਪਨੀਆਂ ਭਾਰਤ 'ਚ ਆਪਣੀ ਪੈਠ ਜਮਾਉਣ 'ਚ ਲੱਗੀਆਂ ਹੋਈਆਂ ਹਨ। ਇਸ ਕ੍ਰਮ 'ਚ ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ ਐੱਮ.ਜੀ. ਮੋਟਰਸ ਨੇ ਵੀ ਆਪਣੀ ਕਮਰ ਕੱਸ ਲਈ ਹੈ। ਕੁਝ ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਭਾਰਤੀ ਬਾਜ਼ਾਰ 'ਚ ਜਲਦ ਹੀ ਆਪਣੀ ਨਵੀਂ ਨੂੰ ਕਾਰ ਪੇਸ਼ ਕਰ ਸਕਦੀ ਹੈ। ਕੁਝ ਸਮੇਂ ਪਹਿਲੇ ਖਬਰ ਆਈ ਸੀ ਕਿ ਕੰਪਨੀ ਅਗਲੇ ਸਾਲ ਤਕ ਭਾਰਤ 'ਚ ਆਪਣੀ ਪਹਿਲੀ ਕਾਰ ਉਤਾਰਨ ਦੀ ਤਿਆਰੀ ਕਰ ਰਹੀ ਹੈ। ਹੁਣ ਕਿਹਾ ਜਾ ਰਿਹੈ ਕਿ ਕੰਪਨੀ ਇਸ ਸਾਲ ਆਪਣੀ ਕਾਰ ਨੂੰ ਭਾਰਤ 'ਚ ਪੇਸ਼ ਕਰ ਸਕਦੀ ਹੈ।
ਕੁਝ ਮੀਡੀਆ ਰਿਪੋਰਟਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ ਮਹੀਨੇ 'ਚ ਹੀ ਐੱਮ.ਜੀ. ਮੋਟਰਸ ਭਾਰਤ 'ਚ ਆਪਣੀ ਕਾਮਪੈਕਟ ਐੱਸ.ਯੂ.ਵੀ. 'ਐੱਮ.ਜੀ. ਜੈੱਡ.ਐਕਸ.' ਲਾਂਚ ਕਰ ਸਕਦੀ ਹੈ। ਹਾਲਾਂਕਿ ਇਹ ਕਾਰ ਇੰਟਰਨੈਸ਼ਨਲ ਮਾਰਕੀਟ 'ਚ ਪਹਿਲੇ ਤੋਂ ਹੀ ਉਪਲੱਬਧ ਹੈ ਪਰ ਹੁਣ ਇਸ ਨੂੰ ਭਾਰਤੀ ਸੜਕਾਂ 'ਤੇ ਵੀ ਦੇਖਿਆ ਜਾ ਸਕੇਗਾ। ਭਾਰਤੀ ਬਾਜ਼ਾਰ 'ਚ ਆਉਣ ਤੋਂ ਬਾਅਦ ਇਸ ਕਾਰ ਦਾ ਸਿੱਧਾ ਮੁਕਾਬਲਾ ਹੁੰਡਈ, ਕਰੇਟਾ, ਰੇਨੋ ਡਸਟਰ ਕੈਪਚਰ ਆਦਿ ਨਾਲ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਕਾਰ ਦਾ ਨਿਰਮਾਣ ਗੁਜਰਾਤ ਸਥਿਤ ਹਲੋਲ ਪਲਾਂਟ 'ਚ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਐੱਮ.ਜੀ. ਮੋਟਰਸ ਨੇ ਇਸ ਪਲਾਂਟ ਨੂੰ ਸਤੰਬਰ 2017 'ਚ ਖਰੀਦਿਆਂ ਸੀ। ਉੱਥੇ ਇਸ ਕਾਰ ਨੂੰ ਪਿਛਲੇ ਸਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਪੇਸ਼ ਕੀਤਾ ਗਿਆ ਸੀ। ਇਹ ਕਾਰ ਚੀਨ, ਬ੍ਰਿਟੇਨ, ਆਸਟ੍ਰੇਲੀਆ ਵਰਗੇ ਵੱਡੇ ਕਾਰ ਬਾਜ਼ਾਰਾਂ 'ਚ ਵਿਕਰੀ ਲਈ ਉਪਲੱਬਧ ਹੈ।