ਸਾਲ 2021 ਦੀ ਸਭ ਤੋਂ ਖਰਾਬ ਕੰਪਨੀ ਬਣੀ Meta, ਯਾਹੂ ਫਾਈਨਾਂਸ ਦੇ ਸਰਵੇ ਨੇ ਜਾਰੀ ਕੀਤੀ ਲਿਸਟ

Tuesday, Dec 21, 2021 - 05:25 PM (IST)

ਸਾਲ 2021 ਦੀ ਸਭ ਤੋਂ ਖਰਾਬ ਕੰਪਨੀ ਬਣੀ Meta, ਯਾਹੂ ਫਾਈਨਾਂਸ ਦੇ ਸਰਵੇ ਨੇ ਜਾਰੀ ਕੀਤੀ ਲਿਸਟ

ਗੈਜੇਟ ਡੈਸਕ– ‘ਮੇਟਾ’ ਸਾਲ 2021 ਦੀ ਸਭ ਤੋਂ ਬੇਕਾਰ ਕੰਪਨੀ ਬਣੀ ਹੈ। ਯਾਹੂ ਫਾਈਨਾਂਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਨੀਆ ਦੀਆਂ ਚੰਗੀਆਂ ਅਤੇ ਬੇਕਾਰ ਕੰਪਨੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਮੁਤਾਬਕ, ਮਾਈਕ੍ਰੋਸਾਫਟ, 2 ਟ੍ਰਿਲੀਅਨ ਡਾਲਰ ਦੇ ਨਾਲ ਦੁਨੀਆ ਦੀ ਬੈਸਟ ਕੰਪਨੀ ਹੈ, ਉਥੇ ਹੀ ਫੇਸਬੁੱਕ (ਮੇਟਾ) ਨੂੰ  2021 ਦੀ ਸਭ ਤੋਂ ਬੇਕਾਰ ਕੰਪਨੀ ਦੱਸਿਆ ਗਿਆ ਹੈ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2021 ’ਚ ਕਈ ਕੰਪਨੀਆਂ ਦੀ ਪਰਫਾਰੈਂਸ ਖਰਾਬ ਰਹੀ ਪਰ ਫੇਸਬੁੱਕ ਦੀ ਪਰਫਾਰਮੈਂਸ ਇੰਨੀ ਖਰਾਬ ਰਹੀ ਕਿ ਉਸ ਨੂੰ ਆਪਣਾ ਨਾਂ ਤਕ ਬਦਲਣਾ ਪਿਆ। ਡਾਟਾ ਪ੍ਰਾਈਵੇਸੀ ਨੂੰ ਲੈ ਕੇ ਫੇਸਬੁੱਕ ਦੀ ਵੱਡੀ ਫਜੀਹਤ ਹੋਈ ਹੈ। ਇਸ ਕਾਰਨ ਕੰਪਨੀ ਦੀ ਰੇਟਿੰਗ ਵੀ ਖਰਾਬ ਹੋਈ ਹੈ। ਸਭ ਤੋਂ ਖਰਾਬ ਕੰਪਨੀ ਦੇ ਰੂਪ ’ਚ ਫੇਸਬੁੱਕ ਨੂੰ 50 ਫੀਸਦੀ ਜ਼ਿਆਦਾ ਵੋਟਾਂ ਮਿਲੀਆਂ ਹਨ। ਇਹ ਸਰਵੇ ਯਾਹੂ ਫਾਈਨਾਂਸ ਦੀ ਮਦਦ ਨਾਲ ਸਰਵੇ ਮੰਕੀ ’ਤੇ ਕੀਤਾ ਗਿਆ ਹੈ। 4-5 ਦਸੰਬਰ 2021 ਨੂੰ ਇਸ ਸਰਵੇ ’ਚ ਯਾਹੂ ਫਾਈਨਾਂਸ ਦੇ ਹੋਮਪੇਜ ’ਤੇ 1,541 ਲੋਕਾਂ ਨੇ ਆਪਣੀ ਵੋਟ ਦਿੱਤੀ। 

ਕਿਉਂ ਦੁਨੀਆ ਦੀ ਸਭ ਤੋਂ ਖਰਾਬ ਕੰਪਨੀ ਬਣੀ ਫੇਸਬੁੱਕ?
ਫੇਸਬੁੱਕ ਲੰਬੇ ਸਮੇਂ ਤੋਂ ਐਂਟੀਟਰੱਸਟ ਰੈਗੁਲੇਟਰੀ ਅਥਾਰਿਟੀ ਦੀ ਨਜ਼ਰ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੁਝ ਮਹੀਨਿਆਂ ’ਚ ਫੇਸਬੁੱਕ ਦਾ ਨਾਂ ਕਿਸੇ ਡਾਟਾ ਲੀਕ ’ਚ ਆ ਜਾਂਦਾ ਹੈ। ਫੇਸਬੁੱਕ ’ਤੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਲੈ ਕੇ ਕਈ ਦੇਸ਼ਾਂ ’ਚ ਕਈ ਮੁਕੱਦਮੇ ਚੱਲ ਰਹੇ ਹਨ। ਫੇਸਬੁੱਕ ’ਤੇ ਗਲਤ ਸੂਚਨਾ  ਉਤਸ਼ਾਹ ਦੇਣ ਦਾ ਵੀ ਦੋਸ਼ ਹੈ। 

ਇੰਸਟਾਗ੍ਰਾਮ ਨੂੰ ਲੈ ਕੇ ਵੀ ਫੇਸਬੁੱਕ ਖਿਲਾਫ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਸਰਵੇ ’ਚ ਸ਼ਾਮਲ 30 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਡਾਟਾ ਲੀਕ ਨੂੰ ਲੈ ਕੇ ਫੇਸਬੁੱਕ ਜੁਰਮਾਨਾ ਦੇ ਕੇ ਬਚ ਸਕਦੀ ਹੈ, ਉਥੇ ਹੀ ਹੋਰ ਲੋਕਾਂ ਦਾ ਕਹਿਣਾ ਹੈ ਕਿ ਫੇਸਬੁੱਕ ਸਭ ਕੁਝ ਬਹੁਤ ਚੰਗੀ ਕਰ੍ਹਾਂ ਸਮਝਦੀ ਹੈ ਅਤੇ ਅੱਗੇ ਦੇ ਪ੍ਰਭਾਵਾਂ ਤੋਂ ਬਚਣ ਲਈ ਖੁਦ ਨੂੰ ਰੀਬ੍ਰਾਂਡ ਕਰਦੀ ਹੈ। 


author

Rakesh

Content Editor

Related News