3.30 ਕਰੋੜ ਰੁਪਏ ਦੀ ਕੀਮਤ ’ਤੇ ਲਾਂਚ ਹੋਈ ਮਰਸਿਡੀਜ਼-ਬੈਂਜ ਜੀ. ਟੀ.-63 ਐੱਸ. ਈ. ਪ੍ਰਫਾਰਮੈਂਸ
Wednesday, Apr 12, 2023 - 10:38 AM (IST)
ਆਟੋ ਡੈਸਕ– ਜਰਮਨ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਮਰਸਿਡੀਜ਼-ਬੈਂਜ ਨੇ ਭਾਰਤ ’ਚ ਜੀ. ਟੀ. 63 ਐੱਸ. ਈ. ਪ੍ਰਫਾਰਮੈਂਸ ਨੂੰ 3.30 ਕਰੋੜ ਰੁਪਏ ਦੀ ਕੀਮਤ ’ਤੇ ਲਾਂਚ ਕਰ ਦਿੱਤਾ ਹੈ। ਇਸ 4ਡੋਰ ਕੂਪ ਨੂੰ ਸਤੰਬਰ 2021 ਗਲੋਬਲ ਪੱਧਰ ’ਤੇ ਪੇਸ਼ ਕੀਤਾ ਗਿਆ ਸੀ। ਇਸੇ ਦੇ ਨਾਲ ਇਹ ਹੁਣ ਤੱਕ ਦਾ ਸਭ ਤੋਂ ਪਾਵਰਫੁਲ ਪਲੱਗ ਇਨ ਹਾਈਬ੍ਰਿਡ ਮਾਡਲ ਵੀ ਬਣ ਗਿਆ ਹੈ।
ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ
ਨਵੀਂ ਏ. ਐੱਮ. ਜੀ. ਜੀ. ਟੀ. 63 ਐੱਸ. ਈ. ਦੇ ਐਕਸਟੀਰੀਅਰ ’ਚ ਕਈ ਬਦਲਾਅ ਕੀਤੇ ਗਏ ਹਨ। ਐਕਸਟੀਰੀਅਰ ’ਚ ਨਵਾਂ ਫਰੰਟ ਬੰਪਰ, ਅਲਾਏ ਵ੍ਹੀਲਸ ਦਿੱਤੇ ਗਏ ਹਨ। ਕੈਬਿਨ ’ਚ ਸਪੋਰਟਸ ਸੀਟਸ, ਮਲਟੀਫੰਕਸ਼ਨਲ ਸਟੇਅਰਿੰਗ ਵ੍ਹੀਲ, ਦੋ 12.4 ਇੰਚ ਸਕ੍ਰੀਨ, ਡਿਜੀਟਲ ਇੰਸਟਰੂਮੈਂਟ ਕੰਸੋਲ ਅਤੇ ਇੰਫੋਟੇਨਮੈਂਟ ਸਿਸਟਮ ਦਿੱਤਾ ਹੈ।
ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ
ਏ. ਐੱਮ. ਜੀ. ਜੀ. ਟੀ.-63 ਐੱਸ. ਈ. ’ਚ 4.0 ਲਿਟਰ ਵੀ-8 ਇੰਜਣ ਰਾਹੀਂ ਸੰਚਾਲਿਤ ਹੋਵੇਗੀ। ਇਹ ਇੰਜਣ 639 ਐੱਚ. ਪੀ. ਦੀ ਪਾਵਰ ਜੈਨਰੇਟ ਕਰਦਾ ਹੈ। ਇਸ ਦੇ ਰੀਅਰ ਨੂੰ ਐਕਸਲ-ਮਾਊਂਟੇਡ ਇਲੈਕਟ੍ਰਿਕ ਮੋਟਰ ਨਾਲ ਜੋੜਿਆ ਗਿਆ ਹੈ, ਜਿਸ ਨਾਲ ਇਹ 843 ਐੱਚ. ਪੀ. ਦੀ ਪਾਵਰ ਅਤੇ 1,470 ਐੱਨ. ਐੱਮ. ਦਾ ਟਾਰਕ ਜੈਨਰੇਟ ਕਰਦੀ ਹੈ। ਇਸ ਸੇਡਾਨ ਦੀ ਟੌਪ ਸਪੀਡ 316 ਕੇ. ਐੱਮ. ਪੀ. ਐੱਚ. ਦੀ ਹੈ ਅਤੇ ਇਹ 2.9 ਸਕਿੰਟ ’ਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ ’ਚ ਸਮਰੱਥ ਹੈ। ਪੈਟਰੋਲ ਇੰਜਣ ਦੇ ਨਾਲ ਨਵੀਂ ਸੇਡਾਨ ’ਚ 6.1 ਦੇ ਡਬਲਯ. ਐੱਚ., 400ਵੀ ਬੈਟਰੀ ਪੈਕ ਦਿੱਤਾ ਹੈ। ਇਸ ਇਲੈਕਟ੍ਰਿਕ ਮੋਟਰ ਦਾ ਦਾਅਵਾ ਹੈ ਕਿ ਇਸ ਨਾਲ 130 ਕਿਲੋਮੀਟਰ ਪ੍ਰਤੀ ਘੰਟੇ ਦੀ ਟੌਪ ਸਪੀਡ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ– ਹਨੀਪ੍ਰੀਤ ਦਾ ਡਰਾਈਵਰ ਹੀ ਨਿਕਲਿਆ ਫਿਰੌਤੀ ਮੰਗਣ ਵਾਲਾ ਮੁਲਜ਼ਮ!
ਜ਼ਿਕਰਯੋਗ ਹੈ ਕਿ ਦੇਸ਼ 'ਚ ਮਰਸਡੀਜ਼-ਬੈਂਜ਼ ਦੀ ਵਿਕਰੀ ਇਸਤੋਂ ਜ਼ਿਆਦਾ ਮਹਿੰਗੇ ਵਾਹਨਾਂ ਦੀ ਮੰਗ ਦੇ ਵਿਚਕਾਰ 2022-23 'ਚ 36.67 ਫੀਸਦੀ ਤਕ ਵੱਧ ਕੇ 16,497 ਵਾਹਨ ਹੋ ਗਈ ਹੈ। ਭਾਰਤ 'ਚ ਇਸਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਰਾਜਅਧਿਕਾਰੀ ਸੰਤੋਸ਼ ਅਯੱਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸੇ ਵੀ ਵਿੱਤੀ ਸਾਲ 'ਚ ਕੰਪਨੀ ਦੁਆਰਾ ਦਰਜ ਕੀਤੀ ਗਈ ਸਭ ਤੋਂ ਜ਼ਿਆਦਾ ਵਿਕਰੀ ਹੈ। ਦੇਸ਼ ਦੇ ਲਗਜ਼ਰੀ ਕਾਰ ਭੰਡਾਰ 'ਚ ਮਰਸਡੀਜ਼-ਬੈਂਜ਼ ਤਕਰੀਬਨ 42 ਫੀਦੀ ਦੀ ਹਿੱਸੇਦਾਰੀ ਦੇ ਨਾਲਬਾਜ਼ਾਰ ਦੀ ਮੋਹਰੀ ਹੈ।