ਹਲਾਲ ਮੀਟ ''ਤੇ ਟਵੀਟ ਕਰਕੇ ਵਿਵਾਦਾਂ ''ਚ ਘਿਰਿਆ Mcdonald, ਟ੍ਰੇਂਡ ਕਰਨ ਲੱਗਾ  #BoycottMcDonalds

08/24/2019 11:03:57 AM

ਨਵੀਂ ਦਿੱਲੀ — ਮੈਕਡੋਨਲਡ ਦੇ ਇਕ ਟਵੀਟ ਨੇ ਕਈ ਭਾਰਤੀ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਕਾਰਨ ਦੇਸ਼ 'ਚ ਹੁਣ ਇਸ ਦਾ ਬਾਇਕਾਟ ਸ਼ੁਰੂ ਹੋ ਗਿਆ ਹੈ। ਦਰਅਸਲ ਮੈਕਡੋਨਲਡ ਨੇ ਇਹ ਟਵੀਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਸ ਦੇ ਸਾਰੇ ਰੈਸਟੋਰੈਂਟ ਹਲਾਲ ਸਰਟੀਫਾਈਡ(Halal certified) ਹਨ। ਇਕ ਟਵਿੱਟਰ ਹੈਂਡਲ ਤੋਂ ਆਏ ਸਵਾਲ ਦੇ ਜਵਾਬ ਵਿਚ ਮੈਕਡੋਨਲਡ  ਨੇ ਕਿਹਾ ਕਿ ਭਾਰਤ 'ਚ ਕਿਸੇ ਵੀ ਮੈਕਡੋਨਲਡ ਰੈਸਟੋਰੈਂਟ ਦੇ ਮੈਨੇਜਰ ਨੂੰ ਹਲਾਲ ਸਰਟੀਫਿਕੇਟ ਦਿਖਾਉਣ ਨੂੰ ਕਹਿ ਸਕਦੇ ਹੋ। ਇਸ ਟਵੀਟ ਦੇ ਸਾਹਮਣੇ ਆਉਂਦੇ ਹੀ ਕਈ ਲੋਕਾਂ ਨੇ ਇਸ 'ਤੇ ਇਤਰਾਜ਼ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ #BoycottMcDonalds ਟਵਿੱਟਰ 'ਤੇ ਹੈਂਡਲ ਕਰਨ ਲੱਗਾ। 

PunjabKesari

ਟਵਿੱਟਰ ਯੂਜ਼ਰ ਨੇ ਦੋਸ਼ ਲਗਾਇਆ ਹੈ ਕਿ ਮੈਕਡੋਨਲਡ ਗੈਰ-ਮੁਸਲਮਾਨਾਂ ਨੂੰ ਹਲਾਲ ਮੀਟ ਖਾਣ ਲਈ ਮਜ਼ਬੂਰ ਕਰ ਰਿਹਾ ਹੈ। ਕਈ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਮੈਕਡੋਨਲਡ ਕਿਉਂ ਅਜਿਹੇ ਦੇਸ਼ 'ਚ ਹਲਾਲ ਮੀਟ ਵੇਚ ਰਿਹਾ ਹੈ ਜਿਥੇ 80 ਫੀਸਦੀ ਤੋਂ ਜ਼ਿਆਦਾ ਦੀ ਆਬਾਦੀ ਗੈਰ-ਮੁਸਲਿਮ ਹੈ।

PunjabKesari
ਮੈਕਡੋਨਲਡ ਇੰਡੀਆ ਨੇ ਇਸ ਪ੍ਰਸ਼ਨ ਦਾ ਉੱਤਰ ਦਿੱਤਾ ਕਿ ਭਾਰਤ 'ਚ ਉਨ੍ਹਾਂ ਦੇ ਸਾਰੇ ਰੈਸਟੋਰੈਂਟ ਕੋਲ ਹਲਾਲ ਸਰਟੀਫਿਕੇਟ ਹੈ ਅਤੇ ਉਹ ਜਿਸ ਮਾਸ ਦੀ ਵਰਤੋਂ ਕਰਦੇ ਹਨ ਇਹ ਉੱਚ ਗੁਣਵੱਤਾ ਵਾਲਾ ਹੁੰਦਾ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਐਚ.ਏ.ਸੀ.ਸੀ.ਪੀ. ਪ੍ਰਮਾਣਿਤ ਹੁੰਦਾ ਹੈ। ਮੈਕਡੋਨਲਡ ਵਲੋਂ ਆਏ ਜਵਾਬ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਦਾ ਗੁੱਸਾ ਵਧ ਗਿਆ।


Related News