ਟਾਪ 7 ਕੰਪਨੀਆਂ ਦਾ Mcap ਵਧਿਆ, ਟਾਟਾ ਨੂੰ ਹੋਇਆ ਸਭ ਤੋਂ ਵਧ ਲਾਭ, ਰਿਲਾਇੰਸ ਨੂੰ 47 ਹਜ਼ਾਰ ਕਰੋੜ

Sunday, Jan 15, 2023 - 01:48 PM (IST)

ਬਿਜ਼ਨੈੱਸ ਡੈਸਕ—ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 7 ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ ਸਮੂਹਿਕ ਤੌਰ 'ਤੇ 1,07,224.82 ਕਰੋੜ ਰੁਪਏ ਵਧ ਗਿਆ ਹੈ। ਸਭ ਤੋਂ ਜ਼ਿਆਦਾ ਲਾਭ 'ਚ ਸੂਚਨਾ ਤਕਨਾਲੋਜੀ ਖੇਤਰ 'ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ) ਅਤੇ ਇਨਫੋਸਿਸ ਰਹੀ। ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 360.81 ਅੰਕ ਜਾਂ 0.60 ਫੀਸਦੀ ਵਧਿਆ। ਸਮੀਖਿਆ ਅਧੀਨ ਹਫ਼ਤੇ 'ਚ ਇਥੇ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ, ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਡੀ.ਐੱਫ.ਸੀ ਅਤੇ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) ਦੀ ਮਾਰਕੀਟ ਪੂੰਜੀਕਰਣ 'ਚ ਵਾਧਾ ਹੋਇਆ, ਉਧਰ ਰਿਲਾਇੰਸ ਇੰਡਸਟਰੀਜ਼, ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ) ਅਤੇ ਭਾਰਤੀ ਏਅਰਟੈੱਲ ਦੇ ਮੁੱਲ 'ਚ ਗਿਰਾਵਟ ਆਈ।
ਟੀ.ਸੀ.ਐੱਸ ਦਾ ਬਾਜ਼ਾਰ ਪੂੰਜੀਕਰਣ 59,349.81 ਕਰੋੜ ਰੁਪਏ ਵਧ ਕੇ 12,34,637.11 ਕਰੋੜ ਰੁਪਏ ਹੋ ਗਿਆ। ਇੰਫੋਸਿਸ ਦਾ ਬਾਜ਼ਾਰ ਮੁਲਾਂਕਣ 22,997.16 ਕਰੋੜ ਰੁਪਏ ਵਧ ਕੇ 6,32,684.95 ਕਰੋੜ ਰੁਪਏ ਹੋ ਗਿਆ। ਇੰਫੋਸਿਸ ਦਾ ਦਸੰਬਰ ਤਿਮਾਹੀ ਦਾ ਮੁਨਾਫਾ ਉਮੀਦ ਤੋਂ ਬਿਹਤਰ ਰਿਹਾ। ਇਸ ਤਿਮਾਹੀ ਦੌਰਾਨ ਕੰਪਨੀ ਦਾ ਮੁਨਾਫਾ 13.4 ਫੀਸਦੀ ਵਧਿਆ ਹੈ। ਇਸ ਦੌਰਾਨ ਹਿੰਦੁਸਤਾਨ ਯੂਨੀਲੀਵਰ ਦਾ ਮਾਰਕੀਟ ਕੈਪ 10,514.42 ਕਰੋੜ ਰੁਪਏ ਵਧ ਕੇ 6,16,004.09 ਕਰੋੜ ਰੁਪਏ ਹੋ ਗਿਆ।
ਐੱਚ.ਡੀ.ਐੱਫ.ਸੀ. ਦਾ ਮੁਲਾਂਕਣ 4,904.87 ਕਰੋੜ ਰੁਪਏ ਵਧ ਕੇ 4,78,922.89 ਕਰੋੜ ਰੁਪਏ ਹੋ ਗਿਆ। ਐੱਲ.ਆਈ.ਸੀ. ਦਾ ਬਾਜ਼ਾਰ ਪੂੰਜੀਕਰਣ 3,668.5 ਕਰੋੜ ਰੁਪਏ ਵਧ ਕੇ 4,50,782.59 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ ਬੈਂਕ ਦਾ ਐੱਮ-ਕੈਪ 3,624.89 ਕਰੋੜ ਰੁਪਏ ਵਧ ਕੇ 8,92,754.89 ਕਰੋੜ ਰੁਪਏ ਹੋ ਗਿਆ, ਜਦੋਂ ਕਿ ਆਈ.ਸੀ.ਆਈ.ਸੀ.ਆਈ. ਬੈਂਕ ਦਾ ਮੁੱਲ 2,165.17 ਕਰੋੜ ਰੁਪਏ ਵਧ ਕੇ 6,09,305.82 ਕਰੋੜ ਰੁਪਏ ਹੋ ਗਿਆ।


Aarti dhillon

Content Editor

Related News