ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੇ ਸ਼ੌਕੀਨਾਂ ਲਈ ਝਟਕਾ, ਜਲਦ ਵਧਣ ਜਾ ਰਹੀਆਂ ਹਨ ਕੀਮਤਾਂ

Monday, Jun 21, 2021 - 07:38 PM (IST)

ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੇ ਸ਼ੌਕੀਨਾਂ ਲਈ ਝਟਕਾ, ਜਲਦ ਵਧਣ ਜਾ ਰਹੀਆਂ ਹਨ ਕੀਮਤਾਂ

ਮੁੰਬਈ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਨੇ ਸੋਮਵਾਰ ਨੂੰ ਕਿਹਾ ਕਿ ਉਹ ਕੱਚੇ ਮਾਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ।
ਐਮ.ਐਸ.ਆਈ. ਨੇ ਸਟਾਕ ਐਕਸਚੇਂਜ ਨੂੰ ਦੱਸਿਆ, 'ਪਿਛਲੇ ਇੱਕ ਸਾਲ ਵਿਚ ਵੱਖ-ਵੱਖ ਕੱਚੇ ਮਾਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਕੰਪਨੀ ਦੇ ਵਾਹਨਾਂ ਦੀ ਲਾਗਤ 'ਤੇ ਅਸਰ ਪੈ ਰਿਹਾ ਹੈ। ਇਸ ਲਈ ਕੰਪਨੀ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਉਪਰੋਕਤ ਵਾਧੂ ਲਾਗਤ ਦੇ ਕੁਝ ਪ੍ਰਭਾਵਾਂ ਨੂੰ ਕੀਮਤਾਂ ਵਿੱਚ ਵਾਧੇ ਦੁਆਰਾ ਗਾਹਕਾਂ ਉੱਤੇ ਪਾਵੇ।'

ਇਹ ਵੀ ਪੜ੍ਹੋ : 1, 5 ਅਤੇ 10 ਰੁਪਏ ਦੇ ਇਹ ਨੋਟ ਤੁਹਾਨੂੰ ਬਣਾ ਸਕਦੇ ਹਨ ਲੱਖਪਤੀ, ਜਾਣੋ ਕਿਵੇਂ

ਕੰਪਨੀ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਕੀਮਤ ਵਿਚ ਕਿੰਨਾ ਵਾਧਾ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਕੀਮਤਾਂ ਵਿਚ ਵਾਧਾ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ ਦੀ ਮਿਆਦ) ਵਿਚ ਕੀਤਾ ਜਾਵੇਗਾ ਅਤੇ ਵੱਖ ਵੱਖ ਮਾਡਲਾਂ ਲਈ ਵੱਖਰਾ ਹੋਵੇਗਾ। 16 ਅਪ੍ਰੈਲ ਨੂੰ ਮਾਰੂਤੀ ਸੁਜ਼ੂਕੀ ਨੇ ਆਪਣੇ ਮਾਡਲਾਂ ਦੀਆਂ ਦਿੱਲੀ ਦੀਆਂ ਐਕਸ-ਸ਼ੋਅਰੂਮ ਕੀਮਤਾਂ ਵਿਚ ਔਸਤਨ 1.6 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ। 18 ਜਨਵਰੀ 2021 ਨੂੰ ਕੰਪਨੀ ਨੇ ਚੋਣਵੇਂ ਮਾਡਲਾਂ ਦੀ ਕੀਮਤ 34000 ਰੁਪਏ ਤੱਕ ਵਧਾ ਦਿੱਤੀ ਸੀ।

ਇਹ ਵੀ ਪੜ੍ਹੋ : ਹੈਦਰਾਬਾਦ ਦਾ ਇਕ ਆਮ ਵਿਅਕਤੀ ਦੁਨੀਆ ਦੀ ਮਸ਼ਹੂਰ ਕੰਪਨੀ Microsoft ਦਾ ਬਣਿਆ Chairman

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News