ਸਾਲ 2020 ’ਚ ਸਭ ਤੋਂ ਵੱਧ ਵਿਕੀ ਮਾਰੂਤੀ ਸੁਜ਼ੂਕੀ ਦੀ ਇਹ ਕਾਰ, 15 ਸਾਲਾਂ ਤੋਂ ਕੋਈ ਨਹੀਂ ਦੇ ਸਕਿਆ ਟੱਕਰ
Saturday, Jan 23, 2021 - 06:34 PM (IST)
ਨਵੀਂ ਦਿੱਲੀ (ਭਾਸ਼ਾ) — ਮਾਰੂਤੀ ਸੁਜ਼ੂਕੀ ਇੰਡੀਆ ਦੀ ਹੈਚਬੈਕ ਸਵਿਫਟ ਪਿਛਲੇ ਸਾਲ 2020 ’ਚ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਲ 2020 ਵਿਚ ਸਵਿੱਫਟ ਦੀ ਵਿਕਰੀ 1,60,700 ਇਕਾਈ ਰਹੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ 2020 ਵਿਚ ਇਸ ਮਾਡਲ ਨੇ ਕੁਲ ਮਿਲਾ ਕੇ 23 ਲੱਖ ਯੂਨਿਟ ਦੀ ਵਿਕਰੀ ਦੇ ਅੰਕੜੇ ਨੂੰ ਪਾਰ ਕਰ ਦਿੱਤਾ। ਇਹ ਮਾਡਲ 2005 ਵਿਚ ਪੇਸ਼ ਕੀਤਾ ਗਿਆ ਸੀ। ਸਵਿਫਟ ਨੇ 2010 ਵਿਚ ਪੰਜ ਲੱਖ ਇਕਾਈਆਂ, 2013 ਵਿਚ 10 ਲੱਖ ਇਕਾਈਆਂ ਅਤੇ 2016 ਵਿਚ 15 ਲੱਖ ਇਕਾਈਆਂ ਨੂੰ ਪਾਰ ਕੀਤਾ ਸੀ।
ਇਹ ਵੀ ਪੜ੍ਹੋ : ਕੀ ਬੰਦ ਹੋਣਗੇ 5,10 ਅਤੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦੀ ਯੋਜਨਾ
ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਦਾਅਵਾ ਕੀਤਾ ਕਿ ਸਵਿੱਫਟ ਪਿਛਲੇ 15 ਸਾਲਾਂ ਦੌਰਾਨ ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਪ੍ਰੀਮੀਅਮ ਹੈਚਬੈਕ ਕਾਰ þ। ਪਿਛਲੇ 15 ਸਾਲਾਂ ਵਿਚ ਇਸ ਦੇ 23 ਲੱਖ ਤੋਂ ਵਧ ਯੂਨਿਟ ਵੇਚੇ ਹਨ। ਉਨ੍ਹਾਂ ਕਿਹਾ, ‘ਕੋਵਿਡ -19 ਲਾਗ ਦੇ ਬਾਵਜੂਦ ਅਸੀਂ 2020 ਵਿਚ ਸਵਿਫਟ ਦੀਆਂ 1,60,700 ਇਕਾਈਆਂ ਵੇਚੀਆਂ।’ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ‘ ਇਹ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਦਾ ਮਾਡਲ ਹੈ।’ ”ਕੰਪਨੀ ਨੇ ਕਿਹਾ ਕਿ ਸਵਿਫਟ ਦੇ 53 ਪ੍ਰਤੀਸ਼ਤ ਗਾਹਕ 35 ਸਾਲ ਤੋਂ ਘੱਟ ਉਮਰ ਦੇ ਹਨ।
ਇਹ ਵੀ ਪੜ੍ਹੋ : Union Budget 2021 : ਅੱਜ ਆਯੋਜਿਤ ਹੋਵੇਗੀ ਹਲਵਾ ਸੇਰੈਮਨੀ, ਇਹ ਮਹਿਮਾਨ ਹੋਣਗੇ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।