18 ਜਨਵਰੀ ਤੋਂ ਮਾਰੂਤੀ ਸੁਜ਼ੂਕੀ ਕਾਰਾਂ ਦੀ ਵੱਧ ਗਈ ਕੀਮਤ, ਜਾਣੋ ਕਿੰਨਾ ਵਾਧਾ

Monday, Jan 18, 2021 - 09:32 PM (IST)

18 ਜਨਵਰੀ ਤੋਂ ਮਾਰੂਤੀ ਸੁਜ਼ੂਕੀ ਕਾਰਾਂ ਦੀ ਵੱਧ ਗਈ ਕੀਮਤ, ਜਾਣੋ ਕਿੰਨਾ ਵਾਧਾ

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਦੀ ਨਵੀਂ ਕਾਰ ਖ਼ਰੀਦਣ ਵਾਲੇ ਹੋ ਤਾਂ ਹੁਣ ਜੇਬ ਢਿੱਲੀ ਕਰਨੀ ਹੋਵੇਗੀ। 18 ਜਨਵਰੀ ਤੋਂ ਮਾਰੂਤੀ ਸੁਜ਼ੂਕੀ ਨੇ ਕੁਝ ਮਾਡਲਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਪਿਛਲੇ ਮਹੀਨੇ ਹੀ ਕੰਪਨੀ ਨੇ ਕਾਰਾਂ ਦੀ ਕੀਮਤਾਂ ਵਿਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਸੀ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ ਵਧਣ ਕਾਰਨ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ।

ਕੰਪਨੀ ਨੇ ਕਿਹਾ ਹੈ ਕਿ ਮਾਡਲ ਦੇ ਹਿਸਾਬ ਨਾਲ ਕੀਮਤਾਂ ਵਿਚ 34,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 18 ਜਨਵਰੀ 2021 ਤੋਂ ਪ੍ਰਭਾਵੀ ਹੋ ਗਿਆ ਹੈ।

ਇਹ ਵੀ ਪੜ੍ਹੋ- ਸੋਨੇ-ਚਾਂਦੀ ਦੀ ਕੀਮਤ 'ਚ 541 ਰੁਪਏ ਤੱਕ ਦਾ ਉਛਾਲ, ਜਾਣੋ ਕੀ ਹਨ ਮੁੱਲ

ਗੌਰਤਲਬ ਹੈ ਕਿ ਮਾਰੂਤੀ ਸੁਜ਼ੂਕੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ। ਇਸ ਮਗਰੋਂ ਹੋਰ ਕੰਪਨੀਆਂ ਵੀ ਜਲਦ ਹੀ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ। ਦਸੰਬਰ ਵਿਚ ਕਈ ਦਿੱਗਜ ਕਾਰ ਕੰਪਨੀਆਂ ਨੇ ਕੀਮਤਾਂ ਵਧਾਉਣ ਦੀ ਗੱਲ ਆਖ਼ੀ ਸੀ। ਲਗਜ਼ਰੀ ਕਾਰ ਨਿਰਮਾਤਾ ਮਰਸੀਡੀਜ਼ ਬੇਂਜ ਇੰਡੀਆ ਵੀ 15 ਜਨਵਰੀ ਤੋਂ ਕੀਮਤਾਂ ਵਿਚ ਵਾਧਾ ਕਰ ਚੁੱਕੀ ਹੈ। ਮਾਡਲ ਦੇ ਹਿਸਾਬ ਨਾਲ ਮਰਸੀਡੀਜ਼ ਬੇਂਜ ਨੇ ਕੀਮਤਾਂ ਵਿਚ 5 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਹਾਲ ਹੀ ਵਿਚ ਰਾਇਲ ਐਨਫੀਲਡ ਵੀ ਬਾਈਕ ਕੀਮਤਾਂ ਤਕਰੀਬਨ 3,100 ਰੁਪਏ ਤੱਕ ਵਧਾ ਚੁੱਕੀ ਹੈ।

ਇਹ ਵੀ ਪੜ੍ਹੋ- 21 ਜਨਵਰੀ ਤੋਂ ਪੂਰਨ ਤੌਰ 'ਤੇ ਖੋਲੇ ਜਾਣਗੇ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ


author

Sanjeev

Content Editor

Related News