ਮਾਰੂਤੀ ਸੁਜ਼ੂਕੀ ਨੇ ਮਾਨੇਸਰ ’ਚ ਆਪਣਾ ਪਹਿਲਾ ਗ੍ਰੀਨ ਹਾਈਡ੍ਰੋਜਨ ਪਲਾਂਟ ਕੀਤਾ ਚਾਲੂ

Thursday, Sep 24, 2026 - 06:23 PM (IST)

ਮਾਰੂਤੀ ਸੁਜ਼ੂਕੀ ਨੇ ਮਾਨੇਸਰ ’ਚ ਆਪਣਾ ਪਹਿਲਾ ਗ੍ਰੀਨ ਹਾਈਡ੍ਰੋਜਨ ਪਲਾਂਟ ਕੀਤਾ ਚਾਲੂ

ਬਿਜ਼ਨੈੱਸ ਡੈਸਕ - ਦੇਸ਼ ਦੀ ਮੋਹਰੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਹਰਿਆਣਾ ਦੇ ਮਾਨੇਸਰ ਸਥਿਤ ਆਪਣੇ ਪਲਾਂਟ ’ਚ ਪਾਇਲਟ ਪ੍ਰਾਜੈਕਟ ਵਜੋਂ ਸਥਾਪਿਤ 300 ਕਿਲੋਵਾਟ ਸਮਰੱਥਾ ਵਾਲੇ ਗ੍ਰੀਨ ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ ਪਲਾਂਟ ਨੂੰ ਚਾਲੂ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ

ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਸਾਸ਼ੀ ਤਾਕੇਉਚੀ ਨੇ ਇਸ ਪਾਇਲਟ ਪ੍ਰਾਜੈਕਟ ਬਾਰੇ ਕਿਹਾ ਕਿ ਕੰਪਨੀ ਵੱਖ-ਵੱਖ ਸਵੱਛ ਤਕਨਾਲੋਜੀਆਂ ਰਾਹੀਂ ਨਿਰਮਾਣ ਸੰਚਾਲਨ ’ਚ ਆਪਣੀ ਕਾਰਬਨ ਨਿਕਾਸੀ ਨੂੰ ਮੌਜੂਦਾ 6.15 ਲੱਖ ਟਨ ਤੋਂ ਘਟਾ ਕੇ ਵਿੱਤੀ ਸਾਲ 2030-31 ’ਚ 2.66 ਲੱਖ ਟਨ ਕਰਨ ਦਾ ਟੀਚਾ ਰੱਖਦੀ ਹੈ।

ਤਾਕੇਉਚੀ ਨੇ ਕਿਹਾ, ‘‘ਸਾਡੇ 300 ਕਿਲੋਵਾਟ ਦੇ ਗ੍ਰੀਨ ਹਾਈਡ੍ਰੋਜਨ ਪਲਾਂਟ ਦਾ ਚਾਲੂ ਹੋਣਾ ਭਾਰਤ ਸਰਕਾਰ ਦੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਅਨੁਕੂਲ ਹੈ। ਇਸ ਦੇ ਨਾਲ ਸੌਰ ਊਰਜਾ ਅਤੇ ਬਾਇਓਗੈਸ ਦੇ ਵਿਸਥਾਰ ਅਤੇ ਬੈਟਰੀ ਊਰਜਾ ਭੰਡਾਰਨ ਪ੍ਰਣਾਲੀਆਂ ਦੀ ਸਥਾਪਨਾ ਨਾਲ ਸਵੱਛ ਅਤੇ ਟਿਕਾਊ ਊਰਜਾ ਹੱਲ ਵੱਲ ਵਧਣ ਦੀ ਸਾਡੀ ਵਚਨਬੱਧਤਾ ਜ਼ਾਹਿਰ ਹੁੰਦੀ ਹੈ।’’

ਇਹ ਵੀ ਪੜ੍ਹੋ :  ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News