ਮਾਰੂਤੀ ਸੁਜ਼ੂਕੀ ਦੀ ਪੇਸ਼ਕਸ਼, ਬਿਨਾਂ ਆਮਦਨ ਸਰਟੀਫ਼ਿਕੇਟ ਦੇ 31 ਜੁਲਾਈ ਤੋਂ ਪਹਿਲਾਂ ਘਰ ਲੈ ਜਾਓ ਕਾਰ
Tuesday, Jul 07, 2020 - 05:20 PM (IST)
ਨਵੀਂ ਦਿੱਲੀ (ਭਾਸ਼ਾ) : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਡ (ਐੱਮ.ਐੱਸ.ਆਈ.ਐੱਲ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਸੰਭਾਵਿਤ ਕਾਰ ਖਰੀਦਦਾਰਾਂ ਨੂੰ ਆਸਾਨ ਸ਼ਰਤਾਂ ਉੱਤੇ ਲੋਨ ਉਪਲੱਬਧ ਕਰਾਉਣ ਲਈ ਨਿੱਜੀ ਖੇਤਰ ਦੇ ਐਕਸਿਸ ਬੈਂਕ ਨਾਲ ਗਠਜੋੜ ਕੀਤਾ ਹੈ। ਕੰਪਨੀ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਸ ਭਾਗੀਦਾਰੀ ਦੇ ਤਹਿਤ ਐਕਸਿਸ ਬੈਂਕ ਗਾਹਕਾਂ ਨੂੰ ਲੋਨ ਲਈ ਕਈ ਤਰ੍ਹਾਂ ਦੇ ਬਦਲ ਉਪਲੱਬਧ ਕਰਾਏਗਾ। ਵੇਤਨਭੋਗੀ ਗਾਹਕਾਂ (Salaried customers) ਨੂੰ 8 ਸਾਲ ਦੀ ਮਿਆਦ ਲਈ ਕਾਰ ਦਾ ਆਨ-ਰੋਡ 100 ਫ਼ੀਸਦੀ ਵਿੱਤਪੋਸ਼ਣ ਦੇਣ ਦੀ ਵੀ ਵਿਵਸਥਾ ਹੈ। ਬਰਾਬਰ ਮਾਸਿਕ ਕਿਸ਼ਤਾਂ (ਈ.ਐੱਮ.ਆਈ) ਦੇ ਮਾਮਲੇ ਵਿਚ ਵੀ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਹਨ, ਜਿਨ੍ਹਾਂ ਵਿਚ 1,250 ਰੁਪਏ ਪ੍ਰਤੀ ਲੱਖ ਨਾਲ ਸ਼ੁਰੂ ਹੋਣ ਵਾਲੀ ਕਿਸ਼ਤ। ਵਧਣ ਵਾਲੀ ਈ.ਐੱਮ.ਆਈ. ਜਿਸ ਵਿਚ ਅੰਤਿਮ ਈ.ਐੱਮ.ਆਈ. ਕਰਜ਼ ਰਾਸ਼ੀ ਦਾ 25 ਫ਼ੀਸਦੀ ਤੱਕ ਹੋ ਸਕਦੀ ਹੈ।
ਇਸ ਦੇ ਇਲਾਵਾ ਕੰਪਨੀ ਨੇ ਕਿਹਾ ਹੈ ਕਿ ਭਾਗੀਦਾਰੀ ਦੇ ਤੌਰ 'ਤੇ ਗਾਹਕ ਪਹਿਲੇ 3 ਮਹੀਨੇ ਲਈ 899 ਰੁਪਏ ਮਾਸਿਕ ਦੀ ਘੱਟ ਕਿਸ਼ਤ ਵਾਲੀ ਈ.ਐੱਮ.ਆਈ. ਦਾ ਵੀ ਲਾਭ ਚੁੱਕ ਸਕਦੇ ਹਨ। ਇਹ ਸਾਰੀਆਂ ਪੇਸ਼ਕਸ਼ 31 ਜੁਲਾਈ 2020 ਤੱਕ ਵੈਧ ਹਨ। ਲਚਕੀਲੀਆਂ ਸ਼ਰਤਾਂ ਵਾਲੀ ਈ.ਐੱਮ.ਆਈ. ਦੇ ਬਦਲ ਗਾਹਕਾਂ ਉੱਤੇ ਇਨ੍ਹਾਂ ਮੁਸ਼ਕਲ ਦਿਨਾਂ ਵਿਚ ਕਿਸ਼ਤ ਦੇ ਦਬਾਅ ਨੂੰ ਘੱਟ ਕਰਣ ਲਈ ਹਨ। ਕੰਪਨੀ ਨੇ ਕਿਹਾ ਹੈ ਕਿ ਐਕਸਿਸ ਬੈਂਕ ਵੇਤਨਭੋਗੀ ਗਾਹਕਾਂ ਨਾਲ ਹੀ ਸਵੈ-ਰੋਜ਼ਗਾਰ ਕਰਣ ਵਾਲਿਆਂ ਨੂੰ ਵੀ ਆਮਦਨ ਦਾ ਪ੍ਰਮਾਣ ਦੇ ਨਾਲ ਅਤੇ ਬਿਨਾਂ ਪ੍ਰਮਾਣ ਦੇ ਵੀ ਲੋਨ ਦੇਣ ਦੀ ਪੇਸ਼ਕਸ਼ ਕਰਦਾ ਹੈ।
ਐੱਮ.ਐੱਸ.ਆਈ.ਐੱਲ. ਦੇ ਕਾਰਜਕਾਰੀ ਨਿਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼ਰੀਵਾਸਤਵ ਨੇ ਕਿਹਾ, 'ਕੋਵਿਡ-19 ਦਾ ਇਕ ਪ੍ਰਭਾਵ ਇਹ ਹੋਇਆ ਹੈ ਕਿ ਜਦੋਂ ਗੱਲ ਕਿਤੇ ਆਉਣ ਜਾਣ ਦੀ ਹੋਵੇ ਤਾਂ ਲੋਕਾਂ ਦੇ ਸੁਭਾਅ ਵਿਚ ਬਦਲਾਅ ਆਇਆ ਹੈ। ਸੁਰੱਖਿਆ ਅਤੇ ਸਰੀਰਕ ਦੂਰੀ ਬਣਾਈ ਰੱਖਣ ਦੇ ਲਿਹਾਜ਼ ਨਾਲ ਜਾਗਰੂਕਤਾ ਵਧੀ ਹੈ ਅਤੇ ਆਪਣੇ ਖੁਦ ਦੇ ਵਾਹਨ ਨੂੰ ਲੈ ਕੇ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। ਐਕਸਿਸ ਬੈਂਕ ਦੇ ਕਾਰਜਕਾਰੀ ਨਿਦੇਸ਼ਕ (ਪ੍ਰਚੂਨ ਬੈਂਕਿੰਗ) ਪ੍ਰਲਯ ਮੰਡਲ ਨੇ ਕਿਹਾ ਕਿ ਕੋਵਿਡ-19 ਤੋਂ ਜ਼ਿਆਦਾ ਸਿਰਜਨਾਤਮਕ ਅਤੇ ਲਚਕੀਲੇ ਵਿੱਤੀ ਬਦਲਾਂ (ਵਿਕਲਪਾਂ) ਦੀ ਜ਼ਰੂਰਤ ਮਹਿਸੂਸ ਹੋਈ ਹੈ। ਬੈਂਕ ਦੇ ਵਿੱਤੀ ਹੱਲ ਨਾਲ ਕਾਰ ਖਰੀਦਦਾਰਾਂ ਨੂੰ ਬਿਹਤਰ ਅਨੁਭਵ ਮਿਲੇਗਾ।