Maruti Suzuki ਨੇ ਵੇਚੀਆਂ 3 ਕਰੋੜ ਗੱਡੀਆਂ, ਜਾਣੋ ਦੇਸ਼ ਦੀ Top 3 ਸਭ ਤੋਂ ਮਨਪਸੰਦ ਕਾਰਾਂ ਕਿਹੜੀਆਂ?
Wednesday, Nov 05, 2025 - 12:31 PM (IST)
ਗੈਜੇਟ ਡੈਸਕ- ਮਾਰੂਤੀ ਸੁਜ਼ੂਕੀ ਇੰਡੀਆ ਨੇ ਘਰੇਲੂ ਬਜ਼ਾਰ 'ਚ 3 ਕਰੋੜ ਇਕਾਈਆਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਬੁੱਧਵਾਰ ਨੂੰ ਬਿਆਨ 'ਚ ਕਿਹਾ ਕਿ ਉਸ ਨੇ 28 ਸਾਲ 2 ਮਹੀਨਿਆਂ 'ਚ ਪਹਿਲੀ ਵਾਰ ਇਕ ਕਰੋੜ ਵਿਕਰੀ ਦਾ ਅੰਕੜਾ ਕੀਤਾ ਸੀ। ਫਿਰ ਇਕ ਕਰੋੜ ਇਕਾਈਆਂ 7 ਸਾਲ 5 ਮਹੀਨਿਆਂ 'ਚ ਵੇਚੀਆਂ ਗਈਆਂ। ਇਸ 'ਚ ਕਿਹਾ ਗਿਆ ਕਿ ਘਰੇਲੂ ਬਜ਼ਾਰ 'ਚ ਇਸ ਤੋਂ ਬਾਅਦ ਇਕ ਕਰੋੜ ਇਕਾਈਆਂ 6 ਸਾਲ 4 ਮਹੀਨਿਆਂ ਦੇ ਰਿਕਾਰਡ ਸਮੇਂ 'ਚ ਵੇਚੀਆਂ ਗਈਆਂ। ਭਾਰਤ 'ਚ ਵੇਚੀਆਂ ਗਈਆਂ ਤਿੰਨ ਕਰੋੜ ਇਕਾਈਆਂ 'ਚੋਂ Alto ਸਭ ਤੋਂ ਲੋਕਪ੍ਰਿਯ ਮਾਡਲ ਬਣ ਕੇ ਉੱਭਰੀ, ਜਿਸ ਦੀਆਂ 37 ਲੱਖ ਤੋਂ ਵੱਧ ਇਕਾਈਆਂ ਵਿਕੀਆਂ। ਇਸ ਤੋਂ ਬਾਅਦ 34 ਲੱਖ ਇਕਾਈਆਂ ਨਾਲ ਵੈਗਨ ਆਰ ਦੂਜੇ ਸਥਾਨ ਅਤੇ 32 ਲੱਖ ਤੋਂ ਵੱਧ ਇਕਾਈਆਂ ਨਾਲ ਸਵਿਫਟ ਤੀਜੇ ਸਥਾਨ 'ਤੇ ਰਹੀ।
ਵਾਹਨ ਨਿਰਮਾਤਾ ਨੇ ਦੱਸਿਆ ਕਿ compact SUV Brezza ਅਤੇ Fronx ਵੀ ਕੰਪਨੀ ਦੇ ਸਭ ਤੋਂ ਵੱਧ ਵਿਕਣ ਵਾਲੇ ਚੋਟੀ ਦੇ 10 ਵਾਹਨਾਂ 'ਚ ਸ਼ਾਮਲ ਹਨ। ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਬੰਧ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹਿਸਾਸ਼ੀ ਤਾਕੇਊਚੀ ਨੇ ਕਿਹਾ,''ਪ੍ਰਤੀ 1000 ਵਿਅਕਤੀਆਂ 'ਤੇ ਲਗਭਗ 33 ਵਾਹਨਾਂ ਦੀ ਕਾਰ ਉਪਲੱਬਧਤਾ ਨਾਲ, ਅਸੀਂ ਜਾਣਦੇ ਹਾਂ ਕਿ ਅਸੀਂ ਯਾਤਰਾ ਅਜੇ ਖ਼ਤਮ ਨਹੀਂ ਹੋਈ ਹੈ।'' ਉਨ੍ਹਾਂ ਕਿਹਾ ਕਿ ਕੰਪਨੀ ਵੱਧ ਤੋਂ ਵੱਧ ਲੋਕਾਂ ਤੱਕ ਟਰਾਂਸਪੋਰਟ ਦਾ ਆਨੰਦ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। ਮਾਰੂਤੀ ਸੁਜ਼ੂਕੀ ਨੇ 14 ਦਸੰਬਰ 1983 ਨੂੰ ਆਪਣੇ ਪਹਿਲੇ ਗਾਹਕ ਨੂੰ ਮਾਰੂਤੀ 800 ਦੀ ਸਪਲਾਈ ਕੀਤੀ ਸੀ। ਇਹ ਮੌਜੂਦਾ ਸਮੇਂ 19 ਮਾਡਲ 'ਚ 170 ਤੋਂ ਵੱਧ ਵੈਰੀਐਂਟ ਪੇਸ਼ ਕਰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
