Maruti ਨੇ ਦਿੱਤਾ ਗਾਹਕਾਂ ਨੂੰ ਝਟਕਾ, ਮਹਿੰਗੀਆਂ ਕੀਤੀਆਂ ਕਾਰਾਂ

Thursday, Aug 16, 2018 - 05:02 PM (IST)

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਆਟੋ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਾਰਾਂ ਦੀਆਂ ਕੀਮਤਾਂ 6100 ਰੁਪਏ ਤੱਕ ਵਧਾ ਦਿੱਤੀਆਂ ਹਨ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।

ਕਿਉਂ ਵਧਾਈਆਂ ਕੀਮਤਾਂ

ਮਾਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ, ਵੰਡ(ਡਿਸਟ੍ਰਿਬਿਊਸ਼ਨ) ਲਾਗਤ 'ਚ ਵਾਧਾ ਅਤੇ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਆਈ ਹੈ ਜਿਸ ਕਾਰਨ ਵਿਦੇਸ਼ਾਂ ਤੋਂ ਆਯਾਤ ਹੋਣ ਵਾਲੀਆਂ ਵਸਤੂਆਂ ਲਈ ਜ਼ਿਆਦਾ ਕੀਮਤ ਚੁਕਾਣੀ ਪੈ ਰਹੀ ਹੈ। ਅਜਿਹੇ 'ਚ ਕਾਰ ਬਣਾਉਣ 'ਚ ਵਿਦੇਸ਼ਾਂ ਤੋਂ ਆਯਾਤ ਹੋਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਧ ਗਈਆਂ ਹਨ। ਇਸ ਕਾਰਨ ਮਾਰੂਤੀ ਭਾਅ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

PunjabKesari

Mercedes Benz  ਨੇ ਵੀ ਵਧਾਈਆਂ ਕੀਮਤਾਂ

ਕੰਪਨੀ ਆਲਟੋ 800 ਤੋਂ ਲੈ ਕੇ ਮੱਧ ਅਕਾਰ ਦੀ ਸਿਡਾਨ ਸਿਆਜ਼ ਤੱਕ ਦੀ ਵਿਕਰੀ ਕਰਦੀ ਹੈ। ਕੀਮਤ ਵਾਧੇ ਦੇ ਫੈਸਲੇ ਤੋਂ ਪਹਿਲਾਂ ਦਿੱਲੀ 'ਚ ਇਸਦੇ ਐਕਸ-ਸ਼ੋਅਰੂਮ ਕੀਮਤ 2.51 ਲੱਖ ਤੋਂ 11.51 ਲੱਖ ਰੁਪਏ ਦੇ ਵਿਚਕਾਰ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਕੰਪਨੀ ਦੇ ਸੀਨੀਅਰ ਅਧਿਕਾਰੀ ਕਲਸੀ ਨੇ ਕਿਹਾ ਸੀ ਕਿ ਕੰਪਨੀ ਕਮੋਡਿਟੀ ਉਤਪਾਦਾਂ ਦੀਆਂ ਵਧਦੀਆਂ ਕੀਮਤਾਂ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰ ਰਹੀ ਹੈ। ਮਾਰੂਤੀ ਤੋਂ ਇਲਾਵਾ ਜਰਮਨੀ ਦੀ ਲਗਜ਼ਰੀ ਕਾਰ ਕੰਪਨੀ Mercedes Benz  ਨੇ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ 4 ਫੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਨਵੀਂਆਂ ਕੀਮਤਾਂ ਇਕ ਸਤੰਬਰ ਤੋਂ ਲਾਗੂ ਹੋਣਗੀਆਂ। ਮਾਰੂਤੀ ਅਤੇ ਮਰਸਡੀਜ਼ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼ ਅਤੇ ਹੋਂਡਾ ਕਾਰਜ਼ ਨੇ ਵੀ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।


Related News