AGR ਫ਼ੈਸਲੇ ਤੋਂ ਬਾਅਦ ਬਾਜ਼ਾਰ 'ਚ ਮਜ਼ਬੂਤੀ, Airtel ਦੇ ਸ਼ੇਅਰਾਂ 'ਚ ਭਾਰੀ ਵਾਧਾ

09/01/2020 6:39:05 PM

ਮੁੰਬਈ — ਗਲੋਬਲ ਬਾਜ਼ਾਰਾਂ 'ਚ ਸਕਾਰਾਤਮਕ ਰੁਖ਼ ਵਿਚਕਾਰ ਬੰਬਈ ਸਟਾਕ ਐਕਸਚੇਂਜ ਮੰਗਲਵਾਰ ਨੂੰ 273 ਅੰਕ ਦੇ ਵਾਧੇ ਨਾਲ ਬੰਦ ਹੋਇਆ। ਅੱਜ ਦਾ ਕਾਰੋਬਾਰੀ ਦਿਨ ਭਾਰਤੀ ਦੂਰਸੰਚਾਰ ਕੰਪਨੀਆਂ ਲਈ ਬਹੁਤ ਅਹਿਮ ਸੀ। ਦਰਅਸਲ ਸੁਪਰੀਮ ਕੋਰਟ ਨੇ ਲੰਬੇ ਸਮੇਂ ਤੋਂ ਚੱਲ ਰਹੇ ਐਡਜਸਟਡ ਗਰੋਸ ਰੈਵੇਨਿਊ ((ਏਜੀਆਰ) ਵਿਵਾਦ 'ਤੇ ਇਕ ਮਹੱਤਵਪੂਰਨ ਫੈਸਲਾ ਦਿੱਤਾ ਹੈ। ਇਸ ਦੇ ਤਹਿਤ ਦੂਰਸੰਚਾਰ ਕੰਪਨੀਆਂ ਨੂੰ ਰਾਹਤ ਦਿੰਦੇ ਹੋਏ ਏ.ਜੀ.ਆਰ. ਦੇ ਬਕਾਏ ਦਾ ਭੁਗਤਾਨ ਕਰਨ ਲਈ 10 ਸਾਲ ਦਾ ਸਮਾਂ ਮਿਲਿਆ ਹੈ। ਇਸਦਾ ਸਭ ਤੋਂ ਵੱਧ ਅਸਰ ਏਅਰਟੈਲ ਅਤੇ ਵੋਡਾਫੋਨ-ਆਈਡੀਆ ਦੇ ਸ਼ੇਅਰਾਂ 'ਤੇ ਪਵੇਗਾ।

ਏਅਰਟੈਲ ਨੇ ਦਰਜ ਕੀਤਾ ਭਾਰੀ ਵਾਧਾ 

ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਏਅਰਟੈੱਲ ਦੇ ਸਟਾਕ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਕਾਰੋਬਾਰ ਦੇ ਅੰਤ 'ਚ ਸ਼ੇਅਰ ਦੀ ਕੀਮਤ 7 ਪ੍ਰਤੀਸ਼ਤ ਤੋਂ ਵੱਧ ਵਧ ਕੇ 546 ਰੁਪਏ 'ਤੇ ਪਹੁੰਚ ਗਈ ਹੈ। ਜੇ ਵੋਡਾਫੋਨ-ਆਈਡੀਆ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਸ਼ੇਅਰਾਂ 'ਚ 14 ਫ਼ੀਸਦੀ ਤੱਕ ਦੀ ਗਿਰਾਵਟ ਆਈ। ਵੋਡਾਫੋਨ-ਆਈਡੀਆ ਦੀ ਸਥਿਤੀ ਹੋਰ ਦੂਰਸੰਚਾਰ ਕੰਪਨੀਆਂ ਨਾਲੋਂ ਵਿੱਤੀ ਤੌਰ 'ਤੇ ਕਮਜ਼ੋਰ ਹੈ। ਕੰਪਨੀ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਕ ਵਾਰ ਵਿਚ ਬਕਾਏ ਦੀ ਅਦਾਇਗੀ ਕਰਨੀ ਪਈ ਤਾਂ ਉਨ੍ਹਾਂ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪਏਗਾ।

ਇਹ ਵੀ ਦੇਖੋ : ਜੇਕਰ ਤੁਹਾਡੇ ਵੀ ਹਨ ਇਕ ਤੋਂ ਵਧੇਰੇ ਬੈਂਕ ਖਾਤੇ ਤਾਂ ਹੋ ਜਾਵੋ ਸਾਵਧਾਨ! ਆਮਦਨ ਕਰ ਮਹਿਕਮਾ ਕਰ ਰਿਹੈ ਜਾਂਚ

ਸੁਪਰੀਮ ਕੋਰਟ ਨੇ ਅੱਜ ਦਿੱਤਾ ਇਹ ਫੈਸਲਾ 

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਏ.ਜੀ.ਆਰ. ਦੇ ਬਕਾਏ ਦੀ ਅਦਾਇਗੀ ਲਈ 10 ਸਾਲ ਦਾ ਸਮਾਂ ਦਿੱਤਾ ਹੈ। ਵੋਡਾਫੋਨ-ਆਈਡੀਆ, ਏਅਰਟੈੱਲ ਲਈ ਇਹ ਵੱਡੀ ਰਾਹਤ ਹੈ। ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈਲ ਨੇ ਏ.ਜੀ.ਆਰ. ਦੇ ਬਕਾਏ ਵਾਪਸ ਕਰਨ ਲਈ 15 ਸਾਲ ਦੀ ਮੰਗ ਕੀਤੀ ਸੀ। ਹੁਣ ਤੱਕ 15 ਦੂਰਸੰਚਾਰ ਕੰਪਨੀਆਂ ਨੇ ਸਿਰਫ 30,254 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜਦੋਂਕਿ ਕੁੱਲ ਬਕਾਇਆ 1.69 ਲੱਖ ਕਰੋੜ ਰੁਪਏ ਤੱਕ ਦਾ ਹੈ।

ਇਹ ਵੀ ਦੇਖੋ : PNB ਨੇ ਖਾਤਾਧਾਰਕਾਂ ਨੂੰ ਦਿੱਤਾ ਵੱਡਾ ਝਟਕਾ, ਅੱਜ ਤੋਂ ਇਹ ਨਿਯਮ ਹੋਇਆ ਲਾਗੂ

ਕੀ ਹੁੰਦਾ ਹੈ ਏ.ਜੀ.ਆਰ.

ਐਡਜਸਟਿਡ ਕੁੱਲ ਆਮਦਨੀ (ਏ.ਜੀ.ਆਰ.) ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ (ਡੀ.ਓ.ਟੀ.) ਵਲੋਂ ਦੂਰਸੰਚਾਰ ਕੰਪਨੀਅਾਂ ਤੋਂ ਲਈ ਜਾਣ ਵਾਲੀ ਲਾਇਸੈਂਸ ਫ਼ੀਸ ਹੁੰਦੀ ਹੈ। ਇਸ ਦੇ ਦੋ ਹਿੱਸੇ ਹਨ- ਸਪੈਕਟ੍ਰਮ ਵਰਤੋਂ ਚਾਰਜ ਅਤੇ ਲਾਇਸੈਂਸ ਫੀਸ, ਜੋ ਕ੍ਰਮਵਾਰ 3-5% ਅਤੇ 8% ਤੱਕ ਹੁੰਦੀ ਹੈ।

ਦਰਅਸਲ, ਦੂਰਸੰਚਾਰ ਵਿਭਾਗ ਕਹਿੰਦਾ ਹੈ ਕਿ ਏ.ਜੀ.ਆਰ. ਦੀ ਗਣਨਾ ਕਿਸੇ ਦੂਰ ਸੰਚਾਰ ਕੰਪਨੀ ਨੂੰ ਹੋਣ ਵਾਲੀ ਕੁੱਲ ਆਮਦਨੀ ਜਾਂ ਮਾਲੀਆ ਦੇ ਅਧਾਰ 'ਤੇ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿਚ ਗੈਰ-ਟੈਲੀਕਾਮ ਸਰੋਤਾਂ ਤੋਂ ਆਮਦਨੀ ਸ਼ਾਮਲ ਹੁੰਦੀ ਹੈ ਜਿਵੇਂ ਜਮ੍ਹਾ ਵਿਆਜ ਅਤੇ ਸੰਪਤੀ ਦੀ ਵਿਕਰੀ।

ਦੂਜੇ ਪਾਸੇ ਦੂਰਸੰਚਾਰ ਕੰਪਨੀਆਂ ਨੇ ਕਿਹਾ ਹੈ ਕਿ ਏਜੀਆਰ ਦੀ ਗਣਨਾ ਸਿਰਫ ਟੈਲੀਕਾਮ ਸੇਵਾਵਾਂ ਤੋਂ ਪ੍ਰਾਪਤ ਆਮਦਨੀ ਦੇ ਅਧਾਰ 'ਤੇ ਕੀਤੀ ਜਾਣੀ ਚਾਹੀਦੀ ਹੈ। ਪਰ ਪਿਛਲੇ ਸਾਲ, ਸੁਪਰੀਮ ਕੋਰਟ ਨੇ ਦੂਰਸੰਚਾਰ ਕੰਪਨੀਆਂ ਖਿਲਾਫ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਉਹ ਏਜੀਆਰ ਦਾ ਬਕਾਇਆ ਤੁਰੰਤ ਅਦਾ ਕਰੇ। ਤਕਰੀਬਨ 15 ਦੂਰਸੰਚਾਰ ਕੰਪਨੀਆਂ ਦਾ ਕੁਲ ਬਕਾਇਆ 1.69 ਲੱਖ ਕਰੋੜ ਰੁਪਏ ਹੈ। 

ਇਹ ਵੀ ਦੇਖੋ : AGR 'ਤੇ SC ਦਾ ਵੱਡਾ ਫ਼ੈਸਲਾ , ਟੈਲੀਕਾਮ ਕੰਪਨੀਆਂ ਨੇ 10 ਸਾਲ 'ਚ ਕਰਨਾ ਹੋਵੇਗਾ ਭੁਗਤਾਨ


Harinder Kaur

Content Editor

Related News