ਬਾਜ਼ਾਰ ''ਚ ਮੰਦੀ ਜਾਰੀ, ਸੈਂਸੈਕਸ 450 ਅੰਕ ਟੁੱਟਿਆ, ਨਿਫਟੀ 16875 ਦੇ ਹੇਠਾਂ

Wednesday, Sep 28, 2022 - 12:02 PM (IST)

ਬਾਜ਼ਾਰ ''ਚ ਮੰਦੀ ਜਾਰੀ, ਸੈਂਸੈਕਸ 450 ਅੰਕ ਟੁੱਟਿਆ, ਨਿਫਟੀ 16875 ਦੇ ਹੇਠਾਂ

ਬਿਜਨੈੱਸ ਡੈਸਕ- ਗਲੋਬਲ ਮਾਰਕੀਟ ਤੋਂ ਸੁਸਤੀ ਦੇ ਸੰਕੇਤ ਮਿਲਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 500 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ ਹੈ। ਉਧਰ ਨਿਫਟੀ 17000 ਦੇ ਹੇਠਾਂ ਫਿਸਲ ਗਿਆ। ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰਾਂ 'ਚ ਰਲਿਆ-ਮਿਲਿਆ ਐਕਸ਼ਨ ਦਿਖਿਆ। ਘਰੇਲੂ ਬਾਜ਼ਾਰ ਲਈ ਸੰਸਾਰਕ ਬਾਜ਼ਾਰ ਤੋਂ ਸੁਸਤੀ ਭਰੇ ਸੰਕੇਤ ਮਿਲ ਰਹੇ ਹਨ। ਅਮਰੀਕਾ ਦੇ ਬਾਜ਼ਾਰਾਂ 'ਚ ਰਲਿਆ-ਮਿਲਿਆ ਸੰਕੇਤ ਮਿਲ ਰਿਹਾ ਹੈ। ਇਸ ਦੌਰਾਨ ਡਾਓ ਜੋਂਸ 'ਚ ਸੱਤ ਸੌ ਅੰਕਾਂ ਦਾ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਕਾਰੋਬਾਰ ਦੇ ਅੰਤ 'ਚ ਡਾਓ 125 ਅੰਕ ਤੱਕ ਫਿਸਲਿਆ। ਡਾਓ ਜੋਂਸ ਅਤੇ ਐੱਸ ਐਂਡ ਪੀ 500 'ਚ ਲਗਾਤਾਰ ਛੇਵੇਂ ਦਿਨ ਗਿਰਾਵਟ ਦਿਖੀ। ਉਧਰ ਨੈਸਡੈਕ 'ਚ ਮਾਮੂਲੀ ਵਾਧਾ ਦਿਖਿਆ। ਇਹ 27 ਅੰਕ ਚੜ੍ਹ ਕੇ ਬੰਦ ਹੋਇਆ। ਐੱਸ.ਜੀ.ਐਕਸ ਨਿਫਟੀ ਵੀ 112 ਅੰਕਾਂ ਦੀ ਗਿਰਾਵਟ ਦੇ ਨਾਲ 16992 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। 
ਉਧਰ ਦੂਜੇ ਪੈਸੇ ਦੱਸ ਸਾਲਾਂ ਬਾਂਡ ਯੀਲਡ ਉਛਲ ਕੇ ਚਾਰ ਫੀਸਦੀ ਦੇ ਕੋਲ ਪਹੁੰਚ ਗਿਆ ਹੈ। ਮੰਗਲਵਾਰ ਨੂੰ ਭਾਰਤੀ ਬਾਜ਼ਾਰ 'ਚ ਐੱਫ.ਆਈ.ਆਈ. ਨੇ ਨਕਦ 'ਚ 2884 ਕਰੋੜ ਰੁਪਏ ਦੀ ਬਿਕਵਾਲੀ ਕੀਤੀ ਜਦਕਿ ਡੀ.ਆਈ.ਆਈ. ਨੇ ਨਕਦ 'ਚ 3505 ਕਰੋੜ ਰੁਪਏ ਦੀ ਖਰੀਦਾਰੀ ਕੀਤੀ ਹੈ। ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਟੋਰੇਂਟ ਫਾਰਮਾ ਦੇ ਸ਼ੇਅਰਾਂ 'ਚ ਪੰਜ ਫੀਸਦੀ ਜਦਕਿ ਐੱਚ.ਡੀ.ਐੱਫ.ਸੀ. ਬੈਂਕ ਦੇ ਸ਼ੇਅਰਾਂ 'ਚ ਦੋ ਫੀਸਦੀ ਦੀ ਗਿਰਾਵਟ ਦਿਖ ਰਹੀ ਹੈ। 
ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਰੁਪਿਆ ਆਪਣੇ ਨਵੇਂ ਪੱਧਰ 'ਤੇ ਚਲਾ ਗਿਆ ਹੈ। ਬਾਜ਼ਾਰ ਦੀ ਸ਼ੁਰੂਆਤ 'ਚ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ ਫਿਸਲ ਕੇ 81.9 ਰੁਪਏ ਦੀ ਪੱਧਰ 'ਤੇ ਪਹੁੰਚ ਗਿਆ। ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਖੁੱਲ੍ਹਿਆ। ਇਹ 3.9 ਫੀਸਦੀ ਹੇਠਾਂ ਫਿਸਲ ਕੇ 81,8800 ਪ੍ਰਤੀ ਅਮਰੀਕੀ ਡਾਲਰ 'ਤੇ ਕਾਰੋਬਾਰ ਕਰਦਾ ਦਿਖਿਆ। ਇਸ ਤੋਂ ਪਿਛਲੇ ਦਿਨ ਇਹ 81.58 ਦੇ ਪੱਧਰ 'ਤੇ ਬੰਦ ਹੋਇਆ ਸੀ। 


author

Aarti dhillon

Content Editor

Related News