ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਹਰੇ ਨਿਸ਼ਾਨ ''ਤੇ ਬਾਜ਼ਾਰ, ਸੈਂਸੈਕਸ 100 ਅੰਕ ਚੜ੍ਹਿਆ

Friday, Nov 04, 2022 - 10:50 AM (IST)

ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਹਰੇ ਨਿਸ਼ਾਨ ''ਤੇ ਬਾਜ਼ਾਰ, ਸੈਂਸੈਕਸ 100 ਅੰਕ ਚੜ੍ਹਿਆ

ਮੁੰਬਈ—ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਹਰੇ ਨਿਸ਼ਾਨ 'ਤੇ ਕਾਰੋਬਾਰ ਸ਼ੁਰੂ ਹੋਇਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 100 ਅੰਕਾਂ ਤੱਕ ਚੜ੍ਹਦਾ ਨਜ਼ਰ ਆਇਆ, ਨਿਫਟੀ ਵੀ 18100 ਦੇ ਪਾਰ ਪਹੁੰਚ ਗਿਆ। ਹਾਲਾਂਕਿ ਉਸ ਤੋਂ ਬਾਅਦ ਬਾਜ਼ਾਰ 'ਚ ਬਿਕਵਾਲੀ ਸ਼ੁਰੂ ਹੋ ਗਈ ਅਤੇ ਇਹ ਹੇਠਾਂ ਫਿਸਲ ਗਿਆ। ਸ਼ੁੱਕਰਵਾਰ ਦੀ ਸਵੇਰ 9.24 'ਤੇ ਸੈਂਸੈਕਸ 23.10 ਅੰਕ (0.04%) ਦੀ ਗਿਰਾਵਟ ਨਾਲ 60,822.21 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 2.50 ਅੰਕ (0.01%) ਫਿਸਲ ਕੇ 18,050 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ।
ਐੱਸ.ਜੀ.ਐਕਸ ਨਿਫਟੀ ਫਿਲਹਾਲ 22 ਅੰਕਾਂ (0.12 ਫੀਸਦੀ) ਦੀ ਮਾਮੂਲੀ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ। ਫੈਡਰਲ ਰਿਜ਼ਰਵ ਦੇ ਵਿਆਜ ਵਧਾਉਣ ਦੇ ਫ਼ੈਸਲੇ ਦਾ ਅਸਰ ਅਮਰੀਕੀ ਬਾਜ਼ਾਰ 'ਤੇ ਪਿਆ ਹੈ। ਡਾਓ ਜੋਂਸ ਅੱਧੇ ਫੀਸਦੀ, ਨੈਸਡੈਕ ਵਿੱਚ 1.73 ਫੀਸਦੀ ਅਤੇ ਐੱਸ.ਐਂਡ.ਪੀ 500 ਵਿੱਚ ਇਕ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਹੈ।


author

Aarti dhillon

Content Editor

Related News