ਬਜਟ ਵਾਲੇ ਦਿਨ ਅਸਥਿਰ ਰਿਹਾ ਸ਼ੇਅਰ ਬਾਜ਼ਾਰ : ਸੈਂਸੈਕਸ 5 ਅੰਕ ਚੜ੍ਹਿਆ ਤੇ ਨਿਫਟੀ 26 ਅੰਕ ਡਿੱਗਾ

Saturday, Feb 01, 2025 - 03:48 PM (IST)

ਬਜਟ ਵਾਲੇ ਦਿਨ ਅਸਥਿਰ ਰਿਹਾ ਸ਼ੇਅਰ ਬਾਜ਼ਾਰ : ਸੈਂਸੈਕਸ 5 ਅੰਕ ਚੜ੍ਹਿਆ ਤੇ ਨਿਫਟੀ 26 ਅੰਕ ਡਿੱਗਾ

ਮੁੰਬਈ - ਬਜਟ ਪੇਸ਼ ਹੋਣ ਤੋਂ ਬਾਅਦ ਅੱਜ ਯਾਨੀ 1 ਫਰਵਰੀ ਨੂੰ ਸੈਂਸੈਕਸ 5.39 ਅੰਕ ਭਾਵ 0.01 ਫ਼ੀਸਦੀ ਦੇ ਵਾਧੇ ਨਾਲ 77,505.96 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ BSE ਮਿਡਕੈਪ 212 ਅੰਕਾਂ ਦੀ ਗਿਰਾਵਟ ਨਾਲ 42,884 'ਤੇ ਬੰਦ ਹੋਇਆ। ਸੈਂਸੈਕਸ ਦੇ 15 ਗਿਰਾਵਟ ਨਾਲ ਅਤੇ 16 ਸਟਾਕ ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ।

PunjabKesari

ਦੂਜੇ ਪਾਸੇ ਨਿਫਟੀ 'ਚ 26.25 ਅੰਕ ਭਾਵ 0.11 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਇਹ 23,482.15 ਦੇ ਪੱਧਰ 'ਤੇ ਬੰਦ ਹੋਇਆ।  ਨਿਫਟੀ ਦੇ 29 ਸਾਟਕ ਗਿਰਾਵਟ ਨਾਲ ਅਤੇ 22 ਸਟਾਕ ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਸੈਕਟਰਲ ਇੰਡੈਕਸ ਦੇ ਸਾਰੇ ਸੈਕਟਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਨਿਫਟੀ ਕੰਜ਼ਿਊਮਰ ਡਿਊਰੇਬਲ 1.21% ਦੀ ਗਿਰਾਵਟ ਦੇ ਨਾਲ ਸਭ ਤੋਂ ਜ਼ਿਆਦਾ ਕਾਰੋਬਾਰ ਕਰ ਰਿਹਾ ਹੈ।

PunjabKesari

ਵਿਦੇਸ਼ੀ ਨਿਵੇਸ਼ਕਾਂ ਨੇ ਬਜਟ ਤੋਂ ਇਕ ਦਿਨ ਪਹਿਲਾਂ 1,188.99 ਕਰੋੜ ਰੁਪਏ ਦੇ ਸ਼ੇਅਰ ਵੇਚੇ

ਐਨਐਸਈ ਦੇ ਅੰਕੜਿਆਂ ਅਨੁਸਾਰ 31 ਜਨਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 1,188.99 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,232.22 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
31 ਜਨਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.75 ਫੀਸਦੀ ਦੀ ਗਿਰਾਵਟ ਨਾਲ 44,544 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.50% ਡਿੱਗ ਕੇ 6,040 'ਤੇ ਆ ਗਿਆ। ਨੈਸਡੈਕ ਇੰਡੈਕਸ 'ਚ 0.28 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਕੱਲ੍ਹ ਬਾਜ਼ਾਰ 'ਚ 740 ਅੰਕਾਂ ਦੀ ਤੇਜ਼ੀ ਸੀ

ਕੱਲ੍ਹ ਯਾਨੀ 31 ਜਨਵਰੀ ਨੂੰ ਸੈਂਸੈਕਸ 740 ਅੰਕਾਂ ਦੇ ਵਾਧੇ ਨਾਲ 77,500 'ਤੇ ਬੰਦ ਹੋਇਆ ਸੀ। ਨਿਫਟੀ ਵੀ 258 ਅੰਕ ਵਧ ਕੇ 23,508 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 25 ਵਧੇ ਅਤੇ 6 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸਟਾਕਾਂ 'ਚੋਂ 44 'ਚ ਵਾਧਾ ਅਤੇ 7 'ਚ ਗਿਰਾਵਟ ਦਰਜ ਕੀਤੀ ਗਈ। ਐਨਐਸਈ ਸੈਕਟਰਲ ਇੰਡੈਕਸ ਵਿੱਚ, ਖਪਤਕਾਰ ਟਿਕਾਊ ਖੇਤਰ ਵਿੱਚ ਸਭ ਤੋਂ ਵੱਧ 2.44% ਦਾ ਵਾਧਾ ਹੋਇਆ ਹੈ।


author

Harinder Kaur

Content Editor

Related News