FPI ਨੇ ਫਿਰ ਦਿਖਾਈ ਬੇਰੁਖੀ, ਭਾਰਤੀ ਬਾਜ਼ਾਰ ’ਚੋਂ ਕੱਢੇ 12,569 ਕਰੋੜ ਰੁਪਏ

Monday, Nov 10, 2025 - 12:27 PM (IST)

FPI ਨੇ ਫਿਰ ਦਿਖਾਈ ਬੇਰੁਖੀ, ਭਾਰਤੀ ਬਾਜ਼ਾਰ ’ਚੋਂ ਕੱਢੇ 12,569 ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ) - ਅਕਤੂਬਰ ’ਚ ਥੋੜ੍ਹੇ ਠਹਿਰਾਅ ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਮੁੜ ਵਿਕਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਕਿੰਨੇ ਹੋਏ 24K-22K ਸੋਨੇ ਦੇ ਭਾਅ

ਕਮਜ਼ੋਰ ਗਲੋਬਲ ਸੰਕੇਤਾਂ ਅਤੇ ਜੋਖਿਮ-ਰਹਿਤ ਧਾਰਨਾ ਦਰਮਿਆਨ ਨਵੰਬਰ ’ਚ ਹੁਣ ਤੱਕ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ 12,569 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।

ਇਹ ਵੀ ਪੜ੍ਹੋ :     ਹੁਣ ਚਾਂਦੀ ਵੀ ਬਣੇਗੀ ਔਖੇ ਸਮੇਂ ਦਾ ਸਹਾਰਾ, 2026 ਤੋਂ ਲਾਗੂ ਹੋਣਗੇ ਨਵੇਂ ਨਿਯਮ

ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਅਕਤੂਬਰ ’ਚ ਐੱਫ. ਪੀ. ਆਈ. ਨੇ ਸ਼ੇਅਰਾਂ ’ਚ 14,610 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ, ਜੋ ਕਈ ਮਹੀਨਿਆਂ ਦੀ ਲਗਾਤਾਰ ਨਿਕਾਸੀ ਤੋਂ ਬਾਅਦ ਆਇਆ ਸੀ। ਸਤੰਬਰ ’ਚ ਐੱਫ. ਪੀ. ਆਈ. ਨੇ 23,885 ਕਰੋੜ ਰੁਪਏ, ਅਗਸਤ ’ਚ 34,990 ਕਰੋੜ ਰੁਪਏ ਅਤੇ ਜੁਲਾਈ ’ਚ 17,700 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।

ਇਹ ਵੀ ਪੜ੍ਹੋ :      Digital Gold ਖ਼ਰੀਦਦਾਰ ਸਾਵਧਾਨ! ਸੇਬੀ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਨਵੰਬਰ ਦੇ ਹੁਣ ਤੱਕ ਹਰ ਕਾਰੋਬਾਰੀ ਦਿਨ ਜਾਰੀ ਰਹੀ ਵਿਕਰੀ ਦੇ ਨਵੇਂ ਰੁਝਾਨ ਨੇ ਇਸ ਸਾਲ ਹੋਰ ਪ੍ਰਮੁੱਖ ਬਾਜ਼ਾਰਾਂ ਨਾਲੋਂ ਭਾਰਤ ਦੇ ਕਮਜ਼ੋਰ ਪ੍ਰਦਰਸ਼ਨ ’ਚ ਯੋਗਦਾਨ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ 2025 ’ਚ ਐੱਫ. ਪੀ. ਆਈ. ਗਤੀਵਿਧੀਆਂ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਨਿਵੇਸ਼ ਪ੍ਰਵਾਹ ’ਚ ਵਿਭਿੰਨਤਾ ਰਹੀ ਹੈ, ਜਿੱਥੇ ਹੇਜ ਫੰਡ ਭਾਰਤ ’ਚ ਵਿਕਰੀ ਕਰ ਰਹੇ ਹਨ, ਜਦੋਂਕਿ ਅਮਰੀਕਾ, ਚੀਨ, ਦੱਖਣੀ ਕੋਰੀਆ ਅਤੇ ਤਾਈਵਾਨ ਵਰਗੇ ਏ. ਆਈ.-ਸੰਚਲਿਤ ਤੇਜ਼ੀ ਦੇ ਲਾਭਪਾਤਰੀ ਮੰਨੇ ਜਾਣ ਵਾਲੇ ਬਾਜ਼ਾਰਾਂ ’ਚ ਖਰੀਦਦਾਰੀ ਕਰ ਰਹੇ ਹਨ।

ਇਹ ਵੀ ਪੜ੍ਹੋ :     RBI ਦਾ ਵੱਡਾ ਕਦਮ, ਹੁਣ ਬੱਚੇ ਵੀ ਬੈਂਕ ਖਾਤੇ ਤੋਂ ਬਿਨਾਂ ਕਰ ਸਕਣਗੇ UPI ਪੇਮੈਂਟ, ਜਾਣੋ ਕਿਵੇਂ

ਉਨ੍ਹਾਂ ਕਿਹਾ,‘‘ਭਾਰਤ ਨੂੰ ਮੌਜੂਦਾ ਸਮੇਂ ’ਚ ਏ. ਆਈ.-ਆਧਾਰਿਤ ਕਮਜ਼ੋਰ ਪ੍ਰਦਰਸ਼ਨ ਕਰਨ ਵਾਲਾ ਦੇਸ਼ ਮੰਨਿਆ ਜਾ ਰਿਹਾ ਹੈ ਅਤੇ ਇਹੀ ਧਾਰਨਾ ਐੱਫ. ਪੀ. ਆਈ. ਦੀ ਰਣਨੀਤੀ ਨੂੰ ਆਕਾਰ ਦੇ ਰਹੀ ਹੈ।’’

ਹਾਲਾਂਕਿ ਵਿਜੇ ਕੁਮਾਰ ਨੇ ਅੱਗੇ ਕਿਹਾ ਕਿ ਏ. ਆਈ.-ਸਬੰਧਤ ਮੁੱਲਾਂਕਣ ਹੁਣ ਵੱਧ ਗਿਆ ਹੈ ਅਤੇ ਗਲੋਬਲ ਟੈਕਨਾਲੋਜੀ ਸ਼ੇਅਰਾਂ ’ਚ ਸੰਭਾਵੀ ਬੁਲਬਲੇ ਦਾ ਜੋਖਿਮ ਭਾਰਤ ’ਚ ਲਗਾਤਾਰ ਵਿਕਰੀ ਨੂੰ ਸੀਮਿਤ ਕਰ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News