ਟਾਪ 10 'ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 76,164 ਕਰੋੜ ਰੁਪਏ ਘੱਟ ਹੋਇ ਆ

11/24/2019 10:55:52 AM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਸੱਤ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ ਸੰਯੁਕਤ ਰੂਪ ਨਾਲ 76,164.3 ਕਰੋੜ ਰੁਪਏ ਘੱਟ ਹੋ ਗਿਆ ਹੈ। ਟੀ.ਸੀ.ਐੱਸ. ਨੂੰ ਹੋਰ ਨੁਕਸਾਨ ਉਠਾਉਣਾ ਪਿਆ। ਟਾਪ 10 ਕੰਪਨੀਆਂ 'ਚੋਂ ਸਿਰਫ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਅਤੇ ਭਾਰਤੀ ਸਟੇਟ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਹੀ ਇਸ ਦੌਰਾਨ ਤੇਜ਼ੀ ਰਹੀ। ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 39,118.6 ਕਰੋੜ ਰੁਪਏ ਘੱਟ ਹੋ ਕੇ 7,76,950.02 ਕਰੋੜ ਰੁਪਏ 'ਤੇ ਆ ਗਿਆ। ਇਸ ਦੇ ਇਲਾਵਾ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 10,410.2 ਕਰੋੜ ਰੁਪਏ ਡਿੱਗ ਕੇ 2,99,602.51 ਕਰੋੜ ਰੁਪਏ ਅਕੇ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 7,174.59 ਕਰੋੜ ਰੁਪਏ ਘੱਟ ਹੋ ਕੇ 2,95,174.92 ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਤਰ੍ਹਾਂ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 7,154.7 ਕਰੋੜ ਰੁਪਏ ਘੱਟਹੋ ਕੇ 4,38,201.26 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 7,033.72 ਕਰੋੜ ਰੁਪਏ ਫਿਸਲ ਕੇ 6,92,671.21 ਕਰੋੜ ਰੁਪਏ, ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 3,686.3 ਕਰੋੜ ਰੁਪਏ ਘੱਟ ਹੋ ਕੇ 3,04,304.16 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 1,586.19 ਕਰੋੜ ਰੁਪਏ ਘਟ ਹੋ ਕੇ 3,21,139.67 ਕਰੋੜ ਰੁਪਏ ਰਹਿ ਗਿਆ। ਉਸ ਦੇ ਉਲਟ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 48,874.91 ਕਰੋੜ ਰੁਪਏ ਮਜ਼ਬੂਤ ਹੋ ਕੇ 9,80,287.54 ਕਰੋੜ ਰੁਪਏ ਪਹੁੰਚ ਗਿਆ। ਉੱਧਰ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਨ 6,381.1 ਕਰੋੜ ਰੁਪਏ ਚੜ੍ਹ ਕੇ 2,93,298.69 ਕਰੋੜ ਰੁਪਏ 'ਤੇ ਅਤੇ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 2,098.74 ਕਰੋੜ ਰੁਪਏ ਵਧ ਕੇ 3,86,298.69 ਕਰੋੜ ਰੁਪਏ 'ਤੇ ਪਹੁੰਚ ਗਿਆ।
ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਰਿਲਾਇੰਸ ਇੰਡਸਟਰੀਜ਼ ਟਾਪ 'ਤੇ ਬਣੀ ਰਹੀ।


Aarti dhillon

Content Editor

Related News