ਟਾਪ 10 ''ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 64,219 ਕਰੋੜ ਰੁਪਏ ਘਟਿਆ
Sunday, May 05, 2019 - 01:40 PM (IST)
ਨਵੀਂ ਦਿਲੀ—ਬੰਬਈ ਸ਼ੇਅਰ ਬਾਜ਼ਾਰ ਦੇ ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ਬੀਤੇ ਹਫਤੇ 64,219.2 ਕਰੋੜ ਰੁਪਏ ਘਟ ਗਿਆ। ਸੂਚਨਾ ਤਕਨਾਲੋਜੀ ਕੰਪਨੀ ਟੀ.ਸੀ.ਐੱਸ. ਨੂੰ ਇਸ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਟੀ.ਸੀ.ਐੱਸ. ਦੇ ਇਲਾਵਾ ਆਈ.ਟੀ.ਸੀ., ਹਿੰਦੁਸਤਾਨ ਯੂਨੀਵਰਸਿਟੀ, ਇੰਫੋਸਿਸ, ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਨੂੰ ਵੀ ਬਾਜ਼ਾਰ ਪੂੰਜੀਕਰਨ 'ਚ ਨੁਕਸਾਨ ਚੁਕਣਾ ਪਿਆ। ਹਾਲਾਂਕਿ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਐੱਚ.ਡੀ.ਐੱਫ.ਸੀ. ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਇਸ ਦੌਰਾਨ ਵਾਧਾ ਹੋਇਆ। ਪਿਛਲੇ ਹਫਤੇ ਦੇ ਦੌਰਾਨ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 39,700.2 ਕਰੋੜ ਰੁਪਏ ਘਟ ਹੋ ਕੇ 8,00,196.04 ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਤੋਂ ਇਲਾਵਾ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 11,029.2 ਕਰੋੜ ਰੁਪਏ ਘਟ ਹੋ ਕੇ 3,66,441.16 ਕਰੋੜ ਰੁਪਏ, ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 5,832.53 ਕਰੋੜ ਰੁਪਏ ਡਿੱਗ ਕੇ 3,16,201.41 ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 2,811.25 ਕਰੋੜ ਰੁਪਏ ਡਿੱਗ ਕੇ 2,75,904.37 ਕਰੋੜ ਰੁਪਏ ਅਤੇ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 1,287.15 ਕਰੋੜ ਰੁਪਏ ਘਟ ਹੋ ਕੇ 3,72,172.06 ਕਰੋੜ ਰੁਪਏ 'ਤੇ ਆ ਗਿਆ ਹੈ। ਉੱਧਰ ਦੂਜੇ ਪਾਸੇ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 25,492.79 ਕਰੋੜ ਰੁਪਏ ਵਧ ਕੇ 6,45,508.46 ਕਰੋੜ ੁਰੁਪਏ, ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 9,888.45 ਕਰੋੜ ਰੁਪਏ ਵਧ ਕੇ 8,91,893.89 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 7,654.43 ਕਰੋੜ ਰੁਪਏ ਵਧ ਕੇ 2,70,701.52 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 6,102.5 ਕਰੋੜ ਰੁਪਏ ਵਧ ਕੇ 3,46,008.92 ਕਰੋੜ ਰੁਪਏ 'ਤੇ ਪਹੁੰਚ ਗਿਆ।
ਬੀਤੇ ਹਫਤੇ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 104.07 ਅੰਕ ਜਾਂ 0.26 ਫੀਸਦੀ ਟੁੱਟ ਕੇ 36,963.26 ਅੰਕ 'ਤੇ ਆ ਗਿਆ ਹੈ। ਬੀਤੇ ਹਫਤੇ ਦੋ ਦਿਨ ਬਾਜ਼ਾਰ 'ਚ ਛੁੱਟੀ ਸੀ।
