ਮੀਂਹ ਦੀ ਅਸਮਾਨ ਵੰਡ ਕਾਰਨ ਕਈ ਸੂਬੇ ਪ੍ਰਭਾਵਿਤ
Wednesday, Sep 28, 2022 - 02:13 PM (IST)
ਨਵੀਂ ਦਿੱਲੀ : ਇਸ ਮਾਨਸੂਨ ਸੀਜ਼ਨ ਦੌਰਾਨ ਭਾਰਤ ਵਿਚ ਆਮ ਨਾਲੋਂ ਲਗਭਗ 7 ਫ਼ੀਸਦੀ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ ਪਰ ਫਿਰ ਵੀ ਕਈ ਕਈ ਖੇਤਰਾਂ ਵਿੱਚ ਘੱਟ ਬਾਰਿਸ਼ ਹੋਈ ਹੈ। ਕੁਝ ਹੋਰ ਖੇਤਰਾਂ ਵਿੱਚ ਜੁਲਾਈ-ਸਤੰਬਰ ਦੇ ਬਰਸਾਤੀ ਸੀਜ਼ਨ ਦੌਰਾਨ ਆਮ ਤੋਂ ਵਾਧੂ ਵਰਖਾ ਹੋਈ ਹੈ,ਪਰ ਮਹੱਤਵਪੂਰਨ ਬਿਜਾਈ ਦੇ ਸੀਜ਼ਨ ਦੌਰਾਨ ਮੀਂਹ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਦੀ ਮਾਨਸੂਨ ਦੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਦਿੱਲੀ, ਪੰਜਾਬ, ਤ੍ਰਿਪੁਰਾ, ਮਿਜ਼ੋਰਮ ਅਤੇ ਮਨੀਪੁਰ ਵਿੱਚ ਘੱਟ ਮੀਂਹ ਦਰਜ ਕੀਤਾ ਗਿਆ ਹੈ ਜਿਸ ਨਾਲ ਫ਼ਸਲਾਂ ਦੇ ਉਤਪਾਦਨ ਨੂੰ ਨੁਕਸਾਨ ਹੋ ਹੋਇਆ ਹੈ। ਉਦਾਹਰਣ ਵਜੋਂ ਝੋਨੇ ਦਾ ਰਕਬਾ ਪਿਛਲੇ ਸਾਲ ਨਾਲੋਂ 5.5 ਫ਼ੀਸਦੀ ਘੱਟ ਹੈ।
ਸ਼ੰਭਵੀ ਆਨੰਦ ਦੱਖਣ-ਪੱਛਮੀ ਮਾਨਸੂਨ ਸੀਜ਼ਨ ਦੇ ਖ਼ਤਮ ਹੋਣ ਦੀ ਸਥਿਤੀ 'ਤੇ ਸਮੀਖਿਆ ਕਰਦੀ ਹੈ ਕਿ ਸਰਕਾਰ ਦੁਆਰਾ ਆਉਣ ਵਾਲੇ ਮਹੀਨਿਆਂ ਲਈ ਲਗਾਏ ਗਏ ਅਗਾਊਂ ਅੰਦਾਜੇ ਮੁਤਾਬਕ ਸਾਉਣੀ ਦੇ ਸੀਜ਼ਨ ਵਿੱਚ ਅਨਾਜ ਦੀ ਪੈਦਾਵਾਰ 149.9 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੇ 156 ਮਿਲੀਅਨ ਟਨ ਦੇ ਉਤਪਾਦਨ ਤੋਂ ਘੱਟ ਹੈ।