ਅਮਰੀਕਾ ਵਿਚ 5ਜੀ ਸੇਵਾਵਾਂ ਨੂੰ ਲੈ ਕੇ ਕਈ ਉਡਾਣਾਂ ਰੱਦ, ਹਜ਼ਾਰਾਂ ਯਾਤਰੀ ਪ੍ਰਭਾਵਿਤ
Thursday, Jan 20, 2022 - 04:46 PM (IST)
ਨਿਊਯਾਰਕ (ਭਾਸ਼ਾ) - ਅਮਰੀਕਾ ਵਿਚ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਨਵੀਂ 5ਜੀ ਸੇਵਾ ਨੂੰ ਲੈ ਕੇ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਨਾਲ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਸਮੇਤ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਹਨ। ਏਅਰ ਇੰਡੀਆ ਸਮੇਤ ਕਈ ਅੰਤਰਰਾਸ਼ਟਰੀ ਹਵਾਬਾਜ਼ੀ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਵਿਚ ਆਪਣੀ ਆਂ ਉਡਾਣਾਂ ਰੱਦ ਕਰਨਗੀਆਂ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਨਵੀਂ 5ਜੀ ਫੋਨ ਸੇਵਾ ਦੇ ਸਿਗਨਲ ਹਵਾਈ ਜਹਾਜ਼ਾਂ ਦੀ ਸ਼ਿਪਿੰਗ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਮਰੀਕੀ ਹਵਾਬਾਜ਼ੀ ਸਮੂਹ ਹਵਾਬਾਜ਼ੀ ਪ੍ਰਸ਼ਾਸਨ (ਐੱਫ. ਏ. ਏ.) ਨੇ 14 ਜਨਵਰੀ ਨੂੰ ਕਿਹਾ ਸੀ ਕਿ ‘‘ਜਹਾਜ਼ ਦੇ ਰੇਡੀਓ ਅਲਟੀਮੀਟਰ ਉੱਤੇ 5ਜੀ ਦੇ ਪ੍ਰਭਾਵ ਨਾਲ ਇੰਜਨ ਅਤੇ ਬ੍ਰੇਕਿੰਗ ਪ੍ਰਣਾਲੀ ਰੁਕ ਸਕਦੀ ਹੈ, ਜਿਸ ਨਾਲ ਜਹਾਜ਼ ਨੂੰ ਰਨਵੇ ਉੱਤੇ ਰੋਕਣ ਵਿਚ ਮੁਸ਼ਕਿਲ ਆ ਸਕਦੀ ਹੈ।
ਇਹ ਵੀ ਪੜ੍ਹੋ : ਰਿਲਾਇੰਸ ਨੇ ਖ਼ਰੀਦੀ ਇਸ ਵੱਡੀ ਕੰਪਨੀ 'ਚ 54 ਫੀਸਦੀ ਹਿੱਸੇਦਾਰੀ, 983 ਕਰੋੜ ਰੁਪਏ 'ਚ ਹੋਈ ਡੀਲ
ਏਅਰ ਇੰਡੀਆ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਅਮਰੀਕਾ ਵਿਚ 5ਜੀ ਸੰਚਾਰ ਸੇਵਾ ਲਾਗੂ ਹੋਣ ਕਾਰਨ 19 ਜਨਵਰੀ, 2022 ਤੋਂ ਜਹਾਜ਼ ਦੇ ਪ੍ਰਕਾਰ ਵਿਚ ਬਦਲਾਅ ਦੇ ਨਾਲ ਭਾਰਤ ਤੋਂ ਅਮਰੀਕਾ ਲਈ ਸਾਡੇ ਸੰਚਾਲਨ ਵਿਚ ਕਟੌਤੀ ਅਤੇ ਸੋਧ ਕੀਤੀ ਗਈ ਹੈ। ਕੰਪਨੀ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਅਮਰੀਕਾ ਵਿਚ 5ਜੀ ਵਿਵਸਥਾ ਲਾਗੂ ਹੋਣ ਕਾਰਨ ਉਹ 19 ਜਨਵਰੀ ਨੂੰ ਦਿੱਲੀ-ਜੇ. ਐੱਫ. ਕੇ.-ਦਿੱਲੀ, ਦਿੱਲੀ-ਸਾਨ ਫਰਾਂਸਿਸਕੋ-ਦਿੱਲੀ, ਦਿੱਲੀ-ਸ਼ਿਕਾਗੋ-ਦਿੱਲੀ ਅਤੇ ਮੁੰਬਈ-ਨੇਵਾਰਕ-ਮੁੰਬਈ ਰਸਤੇ ਉੱਤੇ ਉਡਾਣਾਂ ਨੂੰ ਸੰਚਾਲਿਤ ਨਹੀਂ ਕਰ ਸਕੇਗੀ। ਇਸ ਨਾਲ ਹੀ ਕੰਪਨੀ ਨੇ ਕਿਹਾ ਕਿ 19 ਜਨਵਰੀ ਨੂੰ ਦਿੱਲੀ ਤੋਂ ਵਾਸ਼ਿੰਗਟਨ ਡੀ. ਸੀ. ਦੀ ਉਡਾਣ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸੰਚਾਲਿਤ ਹੋਵੇਗੀ। ਏਅਰ ਇੰਡੀਆ ਤੋਂ ਇਲਾਵਾ ਕਈ ਹੋਰ ਹਵਾਬਾਜ਼ੀ ਕੰਪਨੀਆਂ ਨੇ ਵੀ ਐਲਾਨ ਕੀਤਾ ਹੈ ਕਿ ਉਹ 5ਜੀ ਸੇਵਾ ਲਾਗੂ ਹੋਣ ਕਾਰਨ ਅਮਰੀਕਾ ਵਿਚ ਆਪਣੀਆਂ ਉਡਾਣਾਂ ਰੱਦ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਪਰਸਨਲ ਲੋਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਹ ਦੋ ਬੈਂਕਾਂ ਦੇ ਰਹੀਆਂ ਨੇ ਸਭ ਤੋਂ ਸਸਤਾ ਕਰਜ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।