1 ਜੂਨ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਆਮ ਆਦਮੀ ਦੀ ਜੇਬ 'ਤੇ ਪਵੇਗਾ ਸਿੱਧਾ ਅਸਰ

Sunday, May 28, 2023 - 01:09 PM (IST)

1 ਜੂਨ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਆਮ ਆਦਮੀ ਦੀ ਜੇਬ 'ਤੇ ਪਵੇਗਾ ਸਿੱਧਾ ਅਸਰ

ਨਵੀਂ ਦਿੱਲੀ — ਮਈ ਮਹੀਨਾ ਖਤਮ ਹੋਣ 'ਚ ਕੁਝ ਹੀ ਦਿਨ ਹੀ ਬਾਕੀ ਰਹਿ ਗਏ ਹਨ। ਇਸ ਤੋਂ ਬਾਅਦ ਜੂਨ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਦੇਸ਼ ਵਿੱਚ ਕਈ ਬਦਲਾਅ ਹੁੰਦੇ ਹਨ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪੈਣ ਵਾਲਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਤੋਂ ਇਨ੍ਹਾਂ ਤਬਦੀਲੀਆਂ ਤੋਂ ਜਾਣੂ ਹੋਵੋ। ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਓ ਜਾਣਦੇ ਹਾਂ ਕਿ 1 ਜੂਨ 2023 ਤੋਂ ਕਿਹੜੇ ਬਦਲਾਅ ਹੋਣ ਜਾ ਰਹੇ ਹਨ।

ਇਲੈਕਟ੍ਰਿਕ ਦੋ ਪਹੀਆ ਵਾਹਨ ਹੋ ਰਹੇ ਹਨ ਮਹਿੰਗੇ 

ਭਾਰਤ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨ 1 ਜੂਨ, 2023 ਤੋਂ ਮਹਿੰਗੇ ਹੋਣ ਜਾ ਰਹੇ ਹਨ। 21 ਮਈ ਨੂੰ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਅਨੁਸਾਰ, ਭਾਰੀ ਉਦਯੋਗ ਮੰਤਰਾਲੇ ਨੇ FAME-II ਸਬਸਿਡੀ ਦੀ ਰਕਮ ਨੂੰ 10,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਕਰ ਦਿੱਤਾ ਹੈ, ਜੋ ਕਿ ਪਹਿਲਾਂ 15,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਸੀ। ਇਸ ਕਾਰਨ ਜ਼ਿਆਦਾਤਰ ਇਲੈਕਟ੍ਰਿਕ ਵਾਹਨ ਲਗਭਗ 25,000 ਤੋਂ 35,000 ਰੁਪਏ ਤੱਕ ਮਹਿੰਗੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਅਮਰੀਕਾ ਦੀਵਾਲੀਆ ਹੋਇਆ ਤਾਂ ਡੁੱਬ ਜਾਵੇਗੀ ਦੁਨੀਆ, 78 ਲੱਖ ਨੌਕਰੀਆਂ ਅਤੇ 10 ਲੱਖ ਕਰੋੜ ਡਾਲਰ

ਬੈਂਕ ਵਾਪਸ ਕਰੇਗਾ ਲੋਕਾਂ ਦੇ ਪੈਸੇ 

ਹਾਲ ਹੀ ਵਿੱਚ ਭਾਰਤੀ ਰਿਜ਼ਰਵ ਬੈਂਕ ਦੁਆਰਾ '100 ਦਿਨ 100 ਪੇਅ' ਮੁਹਿੰਮ ਦਾ ਐਲਾਨ ਕੀਤਾ ਗਿਆ ਸੀ। ਇਹ 1 ਜੂਨ ਤੋਂ ਸ਼ੁਰੂ ਹੋਵੇਗਾ। ਇਹ ਮੁਹਿੰਮ ਲਾਵਾਰਸ ਜਮਾਂ ਦਾ ਪਤਾ ਲਗਾਉਣ ਲਈ ਚਲਾਈ ਜਾਵੇਗੀ। ਇਸ 'ਚ ਦੇਸ਼ ਦੇ ਹਰੇਕ ਜ਼ਿਲੇ 'ਚ 100 ਦਿਨਾਂ ਦੇ ਅੰਦਰ ਬੈਂਕ ਦੀ ਟਾਪ 100 ਲਾਵਾਰਿਸ ਜਮ੍ਹਾ ਰਾਸ਼ੀ ਦਾ ਪਤਾ ਲਗਾਇਆ ਜਾਵੇਗਾ, ਤਾਂ ਜੋ ਇਸ ਦਾ ਨਿਪਟਾਰਾ ਕੀਤਾ ਜਾ ਸਕੇ। ਦੱਸ ਦੇਈਏ ਕਿ ਜਨਤਕ ਖੇਤਰ ਦੇ ਬੈਂਕਾਂ ਨੇ ਰਿਜ਼ਰਵ ਬੈਂਕ ਨੂੰ ਲਗਭਗ 35,000 ਕਰੋੜ ਰੁਪਏ ਦੀ ਲਾਵਾਰਸ ਰਕਮ ਟਰਾਂਸਫਰ ਕੀਤੀ ਸੀ। ਇਹ ਰਕਮ ਲੰਮੇ ਸਮੇਂ ਤੋਂ ਅਜਿਹੇ ਖਾਤਿਆਂ 'ਚ ਜਮ੍ਹਾ ਪਈ ਹੋਈ ਸੀ, ਜਿਨ੍ਹਾਂ 'ਚ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋ ਰਿਹਾ ਸੀ।

ਇਹ ਵੀ ਪੜ੍ਹੋ : Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ

CNG-PNG ਕੀਮਤਾਂ

CNG ਅਤੇ PNG ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ਼ ਜਾਂ ਪਹਿਲੇ ਹਫ਼ਤੇ ਬਦਲਦੀਆਂ ਹਨ। ਪੈਟਰੋਲੀਅਮ ਕੰਪਨੀਆਂ ਦਿੱਲੀ ਅਤੇ ਮੁੰਬਈ 'ਚ ਮਹੀਨੇ ਦੇ ਪਹਿਲੇ ਹਫਤੇ ਗੈਸ ਦੀਆਂ ਕੀਮਤਾਂ 'ਚ ਬਦਲਾਅ ਕਰਦੀਆਂ ਹਨ। ਜੂਨ ਦੀ ਸ਼ੁਰੂਆਤ 'ਚ CNG ਅਤੇ PNG ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ ਮਹੀਨੇ ਵਿੱਚ ਦਿੱਲੀ ਐਨਸੀਆਰ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਕਮੀ ਲਿਆਂਦੀ ਸੀ। ਇਸ ਕਾਰਨ CNG-PNG ਦੀਆਂ ਕੀਮਤਾਂ ਜੂਨ 'ਚ ਵੀ ਬਦਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : 1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ 'ਚ ਲੱਗੇਗੀ ਅੱਗ

ਗੈਸ ਸਿਲੰਡਰ ਦੀ ਕੀਮਤ

ਗੈਸ ਸਿਲੰਡਰ ਦਾ ਰੇਟ ਵੀ ਹਰ ਮਹੀਨੇ ਦੀ ਸ਼ੁਰੂਆਤ 'ਚ ਬਦਲ ਜਾਂਦਾ ਹੈ। ਐਲਪੀਜੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਅਪ੍ਰੈਲ ਵਿੱਚ ਘਟਾਈਆਂ ਗਈਆਂ ਸਨ। ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ 92 ਰੁਪਏ ਤੱਕ ਘਟਾਈ ਸੀ। ਮਈ ਵਿੱਚ ਵੀ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਸੀ। ਇਹ ਕਟੌਤੀ 1 ਮਈ ਨੂੰ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਕੀਤੀ ਗਈ ਸੀ। ਇਸ ਕਟੌਤੀ ਤੋਂ ਬਾਅਦ ਰਾਜਧਾਨੀ ਦਿੱਲੀ 'ਚ 19 ਕਿਲੋ ਸਿਲੰਡਰ ਦੀ ਕੀਮਤ 1,856.50 ਰੁਪਏ 'ਤੇ ਆ ਗਈ ਹੈ। ਇਸ 'ਚ 171.50 ਰੁਪਏ ਦੀ ਕਮੀ ਆਈ ਹੈ।
ਇਸ ਤੋਂ ਪਹਿਲਾਂ ਦਿੱਲੀ 'ਚ ਇਸ ਦੀ ਕੀਮਤ 2,028 ਰੁਪਏ ਸੀ। ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਲਗਾਤਾਰ ਦੂਜੇ ਮਹੀਨੇ ਕਟੌਤੀ ਕੀਤੀ ਗਈ ਹੈ। ਇਹ ਸਿਲੰਡਰ ਵਪਾਰਕ ਵਰਤੋਂ ਲਈ ਹੁੰਦਾ ਹੈ। ਹਾਲਾਂਕਿ ਘਰਾਂ 'ਚ ਵਰਤੇ ਜਾਣ ਵਾਲੇ 19 ਕਿਲੋ ਦੇ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਿੱਚ ਪਿਛਲੀ ਵਾਰ 1 ਮਾਰਚ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਛਾਂਟੀ ਦੀਆਂ ਖਬਰਾਂ ਵਿਚਾਲੇ ਚੀਨੀ ਕੰਪਨੀ ਅਲੀਬਾਬਾ ਦੇ ਰਹੀ ਹੈ ਨੌਕਰੀ, 15000 ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News