2 ਮਹੀਨਿਆਂ ''ਚ ਮਾਲਜ਼ ਨੂੰ ਹੋਇਆ 90,000 ਕਰੋੜ ਰੁਪਏ ਦਾ ਨੁਕਸਾਨ

05/28/2020 2:02:22 AM

ਨਵੀਂ ਦਿੱਲੀ(ਇੰਟ) -'ਕੋਵਿਡ-19' ਮਹਾਮਾਰੀ ਨੂੰ ਰੋਕਣ ਲਈ ਪਿਛਲੇ 61 ਦਿਨਾਂ ਤੋਂ ਲਾਗੂ ਦੇਸ਼ ਵਿਆਪੀ ਲਾਕਡਾਊਨ 'ਚ ਸਾਰੇ ਮਾਲਜ਼ ਬੰਦ ਹਨ। ਇਸ 'ਚ ਸ਼ਾਪਿੰਗ ਸੈਂਟਰ ਉਦਯੋਗ ਨੂੰ ਕਾਫੀ ਨੁਕਸਾਨ ਹੋਇਆ ਹੈ। ਮਾਲ ਬੰਦ ਹੋਣ ਕਾਰਣ ਇਸ ਇੰਡਸਟਰੀ ਨੂੰ ਪਿਛਲੇ 2 ਮਹੀਨਿਆਂ 'ਚ ਕਰੀਬ 90,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੀ ਜਾਣਕਾਰੀ ਸ਼ਾਪਿੰਗ ਸੈਂਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਸੀ. ਏ. ਆਈ.) ਨੇ ਦਿੱਤੀ ਹੈ।

ਐੱਸ. ਸੀ. ਏ. ਆਈ. ਨੇ ਕਿਹਾ ਕਿ ਇਸ ਸੈਕਟਰ ਨੂੰ ਰੇਪੋ ਰੇਟ ਕਟੌਤੀ ਅਤੇ ਆਰ. ਬੀ. ਆਈ. ਵੱਲੋਂ ਵਿਸਥਾਰਿਤ ਕਰਜ਼ਾ ਪਿੱਛੇ ਪਾਉਣਾ ਤੋਂ ਜ਼ਿਆਦਾ ਦੀ ਜ਼ਰੂਰਤ ਹੈ। ਉਦਯੋਗ ਮੰਡਲ ਨੇ ਇਕ ਬਿਆਨ 'ਚ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਕੀਤੇ ਗਏ ਰਾਹਤ ਉਪਾਅ ਉਦਯੋਗ ਦੀ ਲਿਕਵਿਡਿਟੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥ ਨਹੀਂ ਹਨ। ਕੇਂਦਰ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਦਿੱਤੇ ਗਏ ਆਪਣੇ ਅਰਜ਼ੀਆਂ 'ਚ ਸੰਘ ਨੇ ਇਹ ਵੀ ਦੱਸਿਆ ਹੈ ਕਿ ਆਰ. ਬੀ. ਆਈ. ਵੱਲੋਂ ਵਿੱਤੀ ਪੈਕੇਜ ਅਤੇ ਇਨਸੈਂਟਿਵ ਦੀ ਅਣਹੋਂਦ 'ਚ 500 ਤੋਂ ਜ਼ਿਆਦਾ ਸ਼ਾਪਿੰਗ ਸੈਂਟਰਸ ਬੰਦ ਹੋ ਸਕਦੇ ਹਨ, ਜਿਸ ਨਾਲ ਬੈਂਕਿੰਗ ਉਦਯੋਗ ਦਾ 25,000 ਕਰੋੜ ਰੁਪਏ ਐੱਨ. ਪੀ. ਏ. ਹੋ ਸਕਦਾ ਹੈ।

ਐੱਸ. ਸੀ. ਏ. ਆਈ. ਅਨੁਸਾਰ ਇਕ ਆਮ ਗਲਤਫਹਿਮੀ ਹੈ ਕਿ ਸ਼ਾਪਿੰਗ ਸੈਂਟਰ ਦਾ ਉਦਯੋਗ ਸਿਰਫ ਵੱਡੇ ਡਿਵੈੱਲਪਰਜ਼, ਨਿੱਜੀ ਇਕਵਿਟੀ ਖਿਡਾਰੀਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਨਿਵੇਸ਼ ਨਾਲ ਮਹਾਨਗਰਾਂ ਅਤੇ ਵੱਡੇ ਸ਼ਹਿਰਾਂ ਦੇ ਆਸ-ਪਾਸ ਹੀ ਕੇਂਦਰਿਤ ਹੈ। ਹਾਲਾਂਕਿ ਜ਼ਿਆਦਾਤਰ ਮਾਲ ਐੱਸ. ਐੱਮ. ਈ. ਜਾਂ ਸਟੈਂਡਅਲੋਨ ਡਿਵੈੱਲਪਰਜ਼ ਦਾ ਹਿੱਸਾ ਹਨ। ਯਾਨੀ 550 ਤੋ ਜ਼ਿਆਦਾ ਸਿੰਗਲ ਸਟੈਂਡਅਲੋਨ ਡਿਵੈੱਲਪਰਜ਼ ਦੀ ਮਾਲਕੀ ਵਾਲੇ ਹਨ, ਜੋ ਦੇਸ਼ ਭਰ 'ਚ 650 ਸੰਗਠਿਤ ਸ਼ਾਪਿੰਗ ਸੈਂਟਰਾਂ ਤੋਂ ਬਾਹਰ ਹਨ ਅਤੇ ਛੋਟੇ ਸ਼ਹਿਰਾਂ 'ਚ ਅਜਿਹੇ 1,000 ਤੋਂ ਜ਼ਿਆਦਾ ਛੋਟੇ ਕੇਂਦਰ ਹਨ।

ਕਈ ਮਾਲ ਡਿਵੈੱਲਪਰਜ਼ ਦੀਆਂ ਦੁਕਾਨਾਂ ਹੋ ਸਕਦੀਆਂ ਹਨ ਬੰਦ
ਐੱਸ. ਸੀ. ਏ. ਆਈ. ਦੇ ਪ੍ਰਧਾਨ ਅਮਿਤਾਭ ਤਨੇਜਾ ਨੇ ਕਿਹਾ ਕਿ ਸੰਗਠਿਤ ਪ੍ਰਚੂਨ ਉਦਯੋਗ ਸੰਕਟ 'ਚ ਹੈ ਅਤੇ ਲਾਕਡਾਊਨ ਤੋਂ ਬਾਅਦ ਕੁੱਝ ਵੀ ਕਮਾਈ ਨਹੀਂ ਹੋਈ ਹੈ। ਅਜਿਹੇ 'ਚ ਉਨ੍ਹਾਂ ਦੀ ਹੋਂਦ ਦਾਅ 'ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਦੀ ਲੰਬੇ ਸਮੇਂ ਤੱਕ ਲਈ ਲਾਭਕਾਰੀ ਯੋਜਨਾ ਦੀ ਬਹੁਤ ਜ਼ਿਆਦਾ ਲੋੜ ਹੈ। ਤਨੇਜਾ ਨੇ ਕਿਹਾ ਹੈ ਕਿ ਲਾਕਡਾਊਨ 'ਚ ਛੋਟ ਹੋਣ ਤੋਂ ਬਾਅਦ ਵੀ ਮਾਲਜ਼ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਗਈ ਹੈ ਜਿਸ ਨਾਲ ਕਈ ਲੋਕਾਂ ਦੀ ਨੌਕਰੀ ਛੁੱਟ ਜਾਵੇਗੀ ਅਤੇ ਬਹੁਤ ਸਾਰੇ ਮਾਲ ਡਿਵੈੱਲਪਰਜ਼ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਹਨ।


Karan Kumar

Content Editor

Related News