Indigo ਫਲਾਈਟ ''ਚ ਆਈ ਖ਼ਰਾਬੀ - ਮੁੰਬਈ ਡਾਇਵਰਟ, ਇਕ ਦਿਨ ''ਚ ਤੀਜਾ ਮਾਮਲਾ
Saturday, Dec 03, 2022 - 12:25 PM (IST)

ਨਵੀਂ ਦਿੱਲੀ : ਇੰਡੀਗੋ ਦੀ ਕੰਨੂਰ ਤੋਂ ਦੋਹਾ ਜਾਣ ਵਾਲੀ ਫਲਾਈਟ ਨੂੰ ਸ਼ੁੱਕਰਵਾਰ (2 ਦਸੰਬਰ) ਨੂੰ ਮੁੰਬਈ ਏਅਰਪੋਰਟ 'ਤੇ ਡਾਇਵਰਟ ਕਰ ਦਿੱਤਾ ਗਿਆ। ਇੱਕ ਦਿਨ ਵਿੱਚ ਤਕਨੀਕੀ ਖਰਾਬੀ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸਪਾਈਸਜੈੱਟ ਅਤੇ ਕਤਰ ਏਅਰਵੇਜ਼ ਦੀ ਫਲਾਈਟ 'ਚ ਤਕਨੀਕੀ ਖਰਾਬੀ ਦੀ ਘਟਨਾ ਸਾਹਮਣੇ ਆਈ ਸੀ। ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਫਲਾਈਟ ਨੂੰ ਮੁੰਬਈ 'ਚ ਅੱਧ ਵਿਚਕਾਰ ਉਤਾਰਨਾ ਪਿਆ। ਏਅਰਲਾਈਨ ਨੇ ਕਿਹਾ, ਫਲਾਈਟ ਨੰਬਰ 6E-1715 ਨੂੰ ਸਾਵਧਾਨੀ ਦੇ ਤੌਰ 'ਤੇ ਮੁੰਬਈ ਵੱਲ ਮੋੜ ਦਿੱਤਾ ਗਿਆ।
ਇਹ ਵੀ ਪੜ੍ਹੋ : Maruti Suzuki ਦੇ ਵਾਹਨ ਹੋਣਗੇ ਮਹਿੰਗੇ! ਕੰਪਨੀ ਨਵੇਂ ਸਾਲ ਤੋਂ ਵਧਾਏਗੀ ਸਾਰੇ ਮਾਡਲਾਂ ਦੀ ਕੀਮਤ
ਇੱਕ ਬਿਆਨ ਵਿਚ ਕੰਪਨੀ ਨੇ ਕਿਹਾ, "ਆਪ੍ਰੇਟਿੰਗ ਕਰੂ ਨੇ ਫਲਾਈਟ ਵਿੱਚ ਇੱਕ ਤਕਨੀਕੀ ਸਮੱਸਿਆ ਵੇਖੀ, ਜਿਸ ਤੋਂ ਬਾਅਦ ਉਡਾਣ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ। ਯਾਤਰੀਆਂ ਦੀ ਅੱਗੇ ਦੀ ਯਾਤਰਾ ਲਈ ਇੱਕ ਬਦਲਵੀਂ ਉਡਾਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।" ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਈਡ੍ਰੌਲਿਕ ਲੀਕ ਕਾਰਨ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਿਆਹ ਦੇ ਸੀਜ਼ਨ 'ਚ ਦੁੱਧ ਨਾਲ ਬਣੇ ਉਤਪਾਦਾਂ ਦੀ ਵਧੀ ਮੰਗ, ਕੰਪਨੀਆਂ ਲਈ ਖੜ੍ਹੀ ਹੋਈ ਮੁਸ਼ਕਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।