ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫਾ 16 ਫੀਸਦੀ ਘਟਿਆ

Wednesday, May 29, 2019 - 04:52 PM (IST)

ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫਾ 16 ਫੀਸਦੀ ਘਟਿਆ

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫਾ 16.1 ਫੀਸਦੀ ਘਟ ਕੇ 969 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਮੁਨਾਫਾ 1155 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਆਮਦਨ 4.7 ਫੀਸਦੀ ਵਧ ਕੇ 13808 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਆਮਦਨ 13189 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਐਬਿਟਡਾ 6.4 ਫੀਸਦੀ ਤੋਂ ਘਟ ਕੇ 1867.9 ਕਰੋੜ ਰੁਪਏ ਰਿਹਾ ਹੈ ਜਦੋਂਕਿ ਪਿਛਲੇ ਸਾਲ ਦੇ ਇਸ ਤਿਮਾਹੀ ਮਹਿੰਦਰਾ ਐਂਡ ਮਹਿੰਦਰਾ ਦਾ ਐਬਿਟਡਾ 1995 ਕਰੋੜ ਰੁਪਏ ਰਿਹਾ ਸੀ। 
ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਐਬਿਟਡਾ ਮਾਰਜਨ ਘਟ ਕੇ 13.5 ਫੀਸਦੀ ਰਿਹਾ ਜਦੋਂਕਿ ਪਿਛਲੇ ਸਾਲ ਦੀ ਇਸ ਤਿਮਾਹੀ 'ਚ ਐਬਿਟਡਾ ਮਾਰਜਨ 15.1 ਫੀਸਦੀ ਰਿਹਾ ਸੀ।


author

Aarti dhillon

Content Editor

Related News