ਮਹਿੰਦਰਾ ਮਿਊਚੁਅਲ ਫੰਡ ‘ਮਹਿੰਦਰਾ ਟਾਪ 250 ਨਿਵੇਸ਼ ਯੋਜਨਾ’ ਕਰੇਗੀ ਜਾਰੀ
Tuesday, Nov 26, 2019 - 09:47 PM (IST)

ਜੈਪੁਰ (ਯੂ. ਐੱਨ. ਆਈ.)-ਮਹਿੰਦਰਾ ਐਂਡ ਮਹਿੰਦਰਾ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਮਹਿੰਦਰਾ ਮਿਊਚੁਅਲ ਫੰਡ ਨੇ ‘ਮਹਿੰਦਰਾ ਟਾਪ 250 ਨਿਵੇਸ਼ ਯੋਜਨਾ’ ਜਾਰੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੂਤੋਸ਼ ਬਿਸ਼ਨੋਈ ਨੇ ਦੱਸਿਆ ਕਿ ਨਵਾਂ ਫੰਡ ਆਫਰ 6 ਦਸੰਬਰ ਨੂੰ ਖੁੱਲ੍ਹੇਗਾ ਅਤੇ 20 ਦਸੰਬਰ ਨੂੰ ਬੰਦ ਹੋਵੇਗਾ। ਇਹ ਯੋਜਨਾ ਉਨ੍ਹਾਂ ਨਿਵੇਸ਼ਕਾਂ ਲਈ ਹੈ ਜੋ ਮੱਧ ਤੋਂ ਲੰਮੀ ਮਿਆਦ ’ਚ ਜਾਇਦਾਦ ਇਕੱਠੀ ਕਰਨਾ ਚਾਹੁੰਦੇ ਹਨ ਅਤੇ ਲਾਰਜ ਅਤੇ ਮਿਡ ਕੈਪ ਕੰਪਨੀਆਂ ਦੀ ਇਕਵਿਟੀ ਨਾਲ ਸਬੰਧਤ ਸਕਿਓਰਿਟੀਜ਼ ’ਚ ਨਿਵੇਸ਼ ਕਰਨ ਦੇ ਇੱਛੁਕ ਹਨ।