ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 2 ਫੀਸਦੀ ਵਧੀ

Tuesday, Oct 02, 2018 - 08:34 AM (IST)

ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 2 ਫੀਸਦੀ ਵਧੀ

ਨਵੀਂ ਦਿੱਲੀ—ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਸਾਲ ਦਰ ਸਾਲ ਆਧਾਰ 'ਤੇ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 2 ਫੀਸਦੀ ਵਧੀ ਹੈ। ਇਸ ਸਾਲ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 55,022 ਵਾਹਨ ਵੇਚੇ ਹਨ। ਪਿਛਲੇ ਸਾਲ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 53,752 ਵਾਹਨ ਵੇਚੇ ਸਨ। 
ਸਾਲਾਨਾ ਆਧਾਰ 'ਤੇ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਘਰੇਲੂ ਬਾਜ਼ਾਰ 'ਚ ਵਿਕਰੀ 50,545 ਯੂਨਿਟ ਤੋਂ 1 ਫੀਸਦੀ ਵਧ ਕੇ 51,268 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦਾ ਐਕਸਪੋਰਟ 3,207 ਯੂਨਿਟ ਤੋਂ ਵਧ ਕੇ 3,754 ਯੂਨਿਟ ਰਿਹਾ ਹੈ। ਸਾਲਾਨਾ ਆਧਾਰ 'ਤੇ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਪੈਸੇਂਜਰ ਵਾਹਨਾਂ ਦੀ ਵਿਕਰੀ 25,414 ਯੂਨਿਟ ਤੋਂ 16 ਫੀਸਦੀ ਘਟ ਕੇ 21,411 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 19,203 ਯੂਨਿਟ ਤੋਂ 19 ਫੀਸਦੀ ਵਧ ਕੇ 22,917 ਯੂਨਿਟ ਰਹੀ ਹੈ। 
ਸਾਲਾਨਾ ਆਧਾਰ 'ਤੇ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦੀ ਵਿਕਰੀ 45,788 ਯੂਨਿਟ ਤੋਂ 18 ਫੀਸਦੀ ਘਟ ਕੇ 37,581 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਸਤੰਬਰ 'ਚ ਘਰੇਲੂ ਬਾਜ਼ਾਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦੀ ਵਿਕਰੀ 44,220 ਯੂਨਿਟ ਤੋਂ 19 ਫੀਸਦੀ ਘਟ ਕੇ 35,953 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਸਤੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦਾ ਐਕਸਪੋਰਟ 1,568 ਯੂਨਿਟ ਤੋਂ ਵਧ ਕੇ 1,628 ਯੂਨਿਟ ਰਿਹਾ ਹੈ।


Related News