Big Breaking: ਮਹਿੰਗਾਈ ਦੀ ਮਾਰ, LPG ਸਿਲੰਡਰ ਦੀ ਫਿਰ ਵਧੀ ਕੀਮਤ, ਜਾਣੋ ਨਵੀਆਂ ਕੀਮਤਾਂ

11/01/2023 9:42:42 AM

ਨਵੀਂ ਦਿੱਲੀ- ਨਵੰਬਰ ਮਹੀਨੇ ਦੇ ਸ਼ੁਰੂ ਵਿਚ ਹੀ ਜਨਤਾ ਨੂੰ ਵੱਡਾ ਝਟਕਾ ਲੱਗਾ ਹੈ। ਪਹਿਲੇ ਹੀ ਦਿਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਹੋਇਆ ਹੈ।

ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧੀਆਂ

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਐਲਪੀਜੀ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ 30 ਅਗਸਤ ਨੂੰ ਸਰਕਾਰ ਨੇ 14 ਕਿਲੋ ਦੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ ਪਰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ। ਇਸ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਨਵੰਬਰ 2023 ਤੋਂ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ ਅਤੇ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਿੱਚ 103 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੀਵਾਲੀ ਤੋਂ ਪਹਿਲਾਂ ਗੈਸ ਦੀਆਂ ਕੀਮਤਾਂ 'ਚ ਇਹ ਵਾਧਾ ਵਪਾਰਕ ਉਪਭੋਗਤਾਵਾਂ ਦੀਆਂ ਜੇਬਾਂ 'ਤੇ ਭਾਰੀ ਪਵੇਗਾ।

ਆਈਓਸੀਐਲ ਦੀ ਵੈੱਬਸਾਈਟ ਅਨੁਸਾਰ ਅੱਜ ਤੋਂ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਵਪਾਰਕ ਐਲਪੀਜੀ ਸਿਲੰਡਰ 1,833 ਰੁਪਏ ਵਿੱਚ ਉਪਲਬਧ ਹੋਵੇਗਾ, ਜੋ ਪਹਿਲਾਂ 1731 ਰੁਪਏ ਵਿੱਚ ਉਪਲਬਧ ਸੀ। ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਮੁੰਬਈ 'ਚ ਇਸ ਦੀ ਕੀਮਤ ਵਧ ਕੇ 1785.50 ਰੁਪਏ ਹੋ ਗਈ ਹੈ, ਜੋ ਪਹਿਲਾਂ 1684 ਰੁਪਏ ਸੀ। ਉਥੇ ਹੀ ਕੋਲਕਾਤਾ 'ਚ ਇਹ 1839.50 ਰੁਪਏ ਦੀ ਬਜਾਏ 1943.00 ਰੁਪਏ 'ਚ ਵੇਚਿਆ ਜਾਵੇਗਾ, ਜਦਕਿ ਚੇਨਈ 'ਚ ਇਸ ਦੀ ਕੀਮਤ 1999.50 ਰੁਪਏ ਹੋ ਗਈ ਹੈ, ਜੋ ਹੁਣ ਤੱਕ 1898 ਰੁਪਏ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


Vandana

Content Editor

Related News