ਬੈਂਕ ਕਰਜ਼ੇ ’ਚ ਗਿਰਾਵਟ ਨਾਲ ਬਰਾਮਦਕਾਰਾਂ ਨੂੰ ਨੁਕਸਾਨ, ਗੋਇਲ ਨਾਲ ਬੈਠਕ ’ਚ ਉੱਠੇਗਾ ਮੁੱਦਾ

Monday, Sep 09, 2024 - 12:23 PM (IST)

ਬੈਂਕ ਕਰਜ਼ੇ ’ਚ ਗਿਰਾਵਟ ਨਾਲ ਬਰਾਮਦਕਾਰਾਂ ਨੂੰ ਨੁਕਸਾਨ, ਗੋਇਲ ਨਾਲ ਬੈਠਕ ’ਚ ਉੱਠੇਗਾ ਮੁੱਦਾ

ਨਵੀਂ ਦਿੱਲੀ (ਭਾਸ਼ਾ) - ਬਰਾਮਦਕਾਰਾਂ ਨੂੰ ਬੈਂਕ ਕਰਜ਼ੇ ’ਚ ਗਿਰਾਵਟ ਨਾਲ ਨੁਕਸਾਨ ਹੋਵੇਗਾ ਅਤੇ ਉਹ 11 ਸਤੰਬਰ ਨੂੰ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਬੈਠਕ ਦੌਰਾਨ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਣਗੇ। ਬਰਾਮਦਕਾਰਾਂ ਦੀ ਟਾਪ ਬਾਡੀਜ਼ ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਫਿਓ) ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਕਿਹਾ।

ਬਰਾਮਦਕਾਰਾਂ ਅਨੁਸਾਰ 2021-22 ਅਤੇ 2023-24 ਦੇ ’ਚ ਰੁਪਏ ਦੇ ਲਿਹਾਜ਼ ਨਾਲ ਬਰਾਮਦ ’ਚ 15 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂਕਿ ਮਾਰਚ 2024 ’ਚ ਬਾਕੀ ਕਰਜ਼ਾ, ਮਾਰਚ 2022 ਦੀ ਤੁਲਣਾ ’ਚ 5 ਫੀਸਦੀ ਘੱਟ ਹੋ ਗਿਆ ਹੈ। ਫਿਓ ਨੇ ਕਿਹਾ ਕਿ ਬਰਾਮਦ ਕਰਜ਼ਾ ਵਾਧੇ ਦਾ ਦੇਸ਼ ਦੀ ਵਧਦੀ ਬਰਾਮਦ ਨਾਲ ਤਾਲਮੇਲ ਨਹੀਂ ਹੈ। ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਡਾਇਰੈਕਟੋਰੇਟ ਜਨਰਲ ਅਜੈ ਸਹਾਏ ਨੇ ਕਿਹਾ,‘‘ਵਸਤਾਂ ਦੀਆਂ ਕੀਮਤਾਂ ’ਚ ਵਾਧਾ, ਮਾਲ ਢੁਆਈ (ਸਮੁੰਦਰੀ ਅਤੇ ਹਵਾਈ ਦੋਵਾਂ) ’ਚ ਤੇਜ਼ ਉਛਾਲ ਅਤੇ ਲਾਲ ਸਾਗਰ ਸੰਕਟ ਕਾਰਨ ਲੰਮੀ ਮਿਆਦ ਲਈ ਜ਼ਿਆਦਾ ਕਰਜ਼ੇ ਦੀ ਜ਼ਰੂਰਤ ਦੇ ਬਾਵਜੂਦ ਅਸੀਂ ਮਾਰਚ 2022 ਅਤੇ ਮਾਰਚ 2024 ’ਚ ਬਰਾਮਦ ਕਰਜ਼ੇ ’ਚ ਗਿਰਾਵਟ ਵੇਖੀ ਹੈ।


author

Harinder Kaur

Content Editor

Related News