ਇੰਡੀਗੋ 2022 ’ਚ ਵਧੇਰੇ ਉਡਾਣਾਂ ਨੂੰ ਲੈ ਕੇ ਆਸਵੰਦ

Sunday, Dec 12, 2021 - 02:12 PM (IST)

ਨਵੀਂ ਦਿੱਲੀ (ਅਨਸ) – ਘਰੇਲੂ ਯਾਤਰੀ ਆਵਾਜਾਈਦ ’ਚ ਵਾਧੇ ਦੇ ਨਾਲ-ਨਾਲ ਨਵੀਆਂ ਅੰਤਰ-ਖੇਤਰੀ ਉਡਾਣਾਂ ਲਈ ਤੰਦਰੁਸਤ ਪ੍ਰਤੀਕਿਰਿਆ ਨੇ 2022 ਲਈ ਏਅਰਲਾਈਨ ਪ੍ਰਮੁੱਖ ਇੰਡੀਗੋ ਦੇ ਦ੍ਰਿਸ਼ਟੀਕੋਣ ਨੂੰ ਬੜ੍ਹਾਵਾ ਦਿੱਤਾ ਹੈ। ਫਿਰ ਵੀ ਦੇਸ਼ ਦੇ ਹਵਾਬਾਜ਼ੀ ਖੇਤਰ ’ਤੇ ਓਮੀਕ੍ਰੋਨ ਕੋਵਿਡ-19 ਵੇਰੀਐਂਟ ਦੇ ਪ੍ਰਭਾਵ ’ਤੇ ਏਅਰਲਾਈਨ ਸਾਵਧਾਨੀ ਨਾਲ ਆਸਵੰਦ ਬਣੀ ਹੋਈ ਹੈ। ਇੰਡੀਗੋ ਦੇ ਮੁੱਖ ਰਣਨੀਤੀ ਅਤੇ ਮਾਲੀਆ ਅਧਿਕਾਰੀ ਸੰਜੇ ਕੁਮਾਰ ਨੇ ਇਕ ਗੱਲਬਾਤ ’ਚ ਖੁਲਾਸਾ ਕੀਤਾ ਕਿ ਏਅਰਲਾਈਨ ਲਗਭਗ 100 ਫੀਸਦੀ ਕੋਵਿਡ ਤੋਂ ਪਹਿਲਾਂ ਦੀ ਸਮਰੱਥਾ ਉਪਯੋਗਤਾ ਪੱਧਰ ਤੱਕ ਪਹੁੰਚ ਗਈ ਹੈ।

ਕੁਮਾਰ ਨੇ ਕਿਹਾ ਕਿ ਸਾਲ 2020 ਅਤੇ 202 ਨਾ ਸਿਰਫ ਹਵਾਬਾਜ਼ੀ ਅਤੇ ਯਾਤਰਾ ਉਦਯੋਗ ਸਗੋਂ ਕੌਮਾਂਤਰੀ ਅਰਥਵਿਵਸਥਾ ਲਈ ਬਹੁਤ ਚੁਣੌਤੀਪੂਰਨ ਰਹੇ ਹਨ ਅਤੇ ਇਹ ਅਰਥਵਿਵਸਥਾ ਹੈ ਜੋ ਸਾਡੇ ਕਾਰੋਬਾਰ ਦੀ ਮੰਗ ਨੂੰ ਵਧਾਉਂਦੀ ਹੈ। ਘਰੇਲੂ ਆਵਾਜਾਈ ਚੰਗੀ ਰਹੀ ਹੈ ਅਤੇ ਹਾਲ ਹੀ ਦੇ ਮਹੀਨਿਆਂ ’ਚ ਪਾਬੰਦੀਆਂ ਅਤੇ ਮਹਾਮਾਰੀ ’ਚ ਢਿੱਲ ਦੇ ਰੂਪ ’ਚ ਬਹੁਤ ਮਜ਼ਬੂਤੀ ਨਾਲ ਵਧਿਆ ਹੈ। ਚੀਜ਼ਾਂ ’ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਅਤੇ ਅਸੀਂ ਲਗਭਗ ਘਰੇਲੂ ਕੋਵਿਡ ਤੋਂ ਪਹਿਲਾਂ ਦੀ ਸਮਰੱਥਾ ’ਚ ਵੀ ਵਾਪਸ ਆ ਗਏ ਹਾਂ, ਹਾਲਾਂਕਿ ਕੌਮਾਂਤਰੀ ਯਾਤਰਾ ’ਚ ਥੋੜਾ ਵਧੇਰੇ ਸਮਾਂ ਲੱਗ ਸਕਦਾ ਹੈ।

ਮੰਗ ਮੁਤਾਬਕ ਕਰ ਰਹੇ ਹਾਂ ਆਪਣੇ ਨੈੱਟਵਰਕ ਦਾ ਵਿਸਤਾਰ

ਅੰਤਰ-ਖੇਤਰੀ ਕਨੈਕਟੀਵਿਟੀ ’ਤੇ ਕੁਮਾਰ ਨੇ ਕਿਹਾ ਕਿ ਏਅਰਲਾਈਨ ਭਾਰਤ ਦੇ ਬੇੜੇ, ਦਰਮਿਆਨੇ ਆਕਾਰ ਅਤੇ ਛੋਟੇ ਸ਼ਹਿਰਾਂ ਨੂੰ ਜੋੜਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਅਸੀਂ ਦੇਸ਼ ਭਰ ’ਚ ਲਗਾਤਾਰ ਨਵੇਂ ਮੌਕਿਆਂ ਦੀ ਖੋਜ ਕਰ ਰਹੇ ਹਾਂ ਅਤੇ ਮੰਗ ਮੁਤਾਬਕ ਆਪਣੇ ਨੈੱਟਵਰਕ ਦਾ ਵਿਸਤਾਰ ਕਰ ਰਹੇ ਹਾਂ। ਅਸੀਂ ਹਵਾਈ ਆਵਾਜਾਈ, ਟ੍ਰੇਨ ਮੁਸਾਫਰਾਂ ਦੇ ਨਾਲ-ਨਾਲ ਆਰਥਿਕ ਸਥਿਤੀ ’ਚ ਮੌਜੂਦਾ ਰੁਝਾਨਾਂ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਹਾਂ। ਇਨ੍ਹਾਂ ਸਾਰੇ ਕਾਰਕਾਂ ਅਤੇ ਵੱਖ-ਵੱਖ ਮੰਗ ਅਨੁਮਾਨਾਂ ਦੇ ਆਧਾਰ ’ਤੇ ਅਸੀਂ ਨਵੇਂ ਮਾਰਗਾਂ ਅਤੇ ਉਡਾਣਾਂ ’ਤੇ ਕੰਮ ਕਰ ਰਹੇ ਹਾਂ।


Harinder Kaur

Content Editor

Related News