ਲੰਮੇ ਸਮੇਂ ਤੋਂ ਬੰਦ Jet Airways ਨੇ 60% ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ 3 ਮਹੀਨਿਆਂ ਦੀ ਛੁੱਟੀ ’ਤੇ ਭੇਜਿਆ
Saturday, Nov 19, 2022 - 12:07 PM (IST)
ਨਵੀਂ ਦਿੱਲੀ (ਏਜੰਸੀ) – ਲੰਮੇ ਸਮੇਂ ਤੋਂ ਬੰਦ ਪਈ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਗਰਾਊਂਡੇਡ ਜੈੱਟ ਏਅਰਵੇਜ਼ ਨੇ ਆਪਣੇ 60 ਫੀਸਦੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ’ਤੇ ਭੇਜਣ ਦਾ ਫੈਸਲਾ ਕੀਤਾ ਹੈ, ਜਿਸ ’ਚ ਸੀਨੀਅਰ ਪ੍ਰਬੰਧਕ ਵੀ ਸ਼ਾਮਲ ਹਨ ਅਤੇ ਬਾਕੀ ਕਰਮਚਾਰੀਆਂ ਦੀ ਤਨਖਾਹ ’ਚ ਅਸਥਾਈ ਤੌਰ ’ਤੇ ਕਟੌਤੀ ਕੀਤੀ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਏਅਰਲਾਈਨ ਦੇ ਰਿਵਾਈਵਲ ਪਲਾਨ ’ਚ ਮੁੜ ਪ੍ਰੇਸ਼ਾਨੀ ਆ ਗਈ ਹੈ। ਇਕ ਸੂਤਰ ਨੇ ਦੱਸਿਆ ਕਿ ਇੱਥੋਂ ਤੱਕ ਕਿ ਸੰਜੀਵ ਕਪੂਰ (ਜੈੱਟ ਦੇ ਮੁੱਖ ਕਾਰਜਕਾਰੀ ਅਧਿਕਾਰੀ) ਵੀ ਲੋੜੀਂਦੀ ਤਨਖਾਹ ਕਟੌਤੀ ਲਈ ਸਹਿਮਤ ਹੋ ਗਏ ਹਨ। ਕਪੂਰ ਨੇ ਕਰਮਚਾਰੀਆਂ ਨੂੰ ਸ਼ਾਂਤ ਕਰਨ ਲਈ ਟਵੀਟ ਕਰ ਕੇ ਕਿਹਾ ਕਿ ਕਿਸੇ ਨੂੰ ਨੌਕਰੀ ਤੋਂ ਕੱਢਿਆ ਨਹੀਂ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਨਹੀਂ ਹੋ ਸਕੇਗੀ LPG ਸਿਲੰਡਰ ਤੋਂ ਗੈਸ ਚੋਰੀ , ਸਰਕਾਰ ਨੇ ਲਿਆ ਵੱਡਾ ਫ਼ੈਸਲਾ
250 ਕਰੋੜ ਵਾਧੂ ਬਕਾਇਆ ਦੇਣਾ ਮੁਸ਼ਕਲ
ਕੰਪਨੀ ਦਾ ਇਹ ਫੈਸਲਾ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਜੈੱਟ ਏਅਰਵੇਜ਼ ਦੇ ਰਿਵਾਈਵਲ ਦੀ ਤਿਆਰੀ ਚੱਲ ਰਹੀ ਹੈ ਪਰ 18 ਨਵੰਬਰ ਨੂੰ ਨਵੇਂ ਮਾਲਕ ਜਾਲਾਨ-ਕਾਲਰਾਕ ਕੰਸੋਰਟੀਅਮ ਨੇ ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੂੰ ਦੱਸਿਆ ਕਿ ਉਹ ਭਵਿੱਖ ਨਿਧੀ ਅਤੇ ਗਰੈਚੁਟੀ ਬਕਾਏ ਦਾ ਵਾਧੂ 250 ਕਰੋੜ ਰੁਪਏ ਦਾ ਭੁਗਤਾਨ ਕਰਨ ’ਚ ਅਸਮਰੱਥ ਹਨ। ਇਸ ਤੋਂ ਪਹਿਲਾਂ ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ ਨੇ ਜੈੱਟ ਏਅਰਵੇਜ਼ ਦੇ ਨਵੇਂ ਮਾਲਕ ਜਾਲਾਨ-ਕਾਲਰਾਕ ਸਮੂਹ ਨੂੰ ਹਵਾਬਾਜ਼ੀ ਕੰਪਨੀ ਦੇ ਕਰਮਚਾਰੀਆਂ ਦੇ ਬਕਾਇਆ ਭਵਿੱਖ ਨਿਧੀ ਅਤੇ ਗਰੈਚੁਟੀ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਸੀ। ਕੰਸੋਰਟੀਅਮ ਨੇ ਜੈੱਟ ਏਅਰਵੇਜ਼ ਨੂੰ ਆਪਣੇ ਕਬਜ਼ੇ ’ਚ ਲੈਣ ਦੀ ਆਪਣੀ ਬੋਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਲੈਣਦਾਰਾਂ ਨੂੰ 475 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਲਈ ਜਵਾਬਦੇਹ ਨਹੀਂ ਸੀ ਅਤੇ ਸਾਰੇ ਦਾਅਵਿਆਂ ਨੂੰ ਉਸ ਰਾਸ਼ੀ ਨਾਲ ਨਿਪਟਾਉਣਾ ਸੀ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਨੇ ਟ੍ਰਾਈਡੈਂਟ ਗਰੁੱਪ ਦੇ ਆਨਰੇਰੀ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੂੰ ਕੀਤਾ ਸਨਮਾਨਿਤ
ਪੁਨਰ ਸੁਰਜੀਤੀ ਨਾਲ ਰੋਜ਼ਗਾਰ ਦੇ ਹੋਰ ਮੌਕੇ ਮਿਲਣਗੇ
ਜਾਲਾਨ-ਕਾਲਰਾਕ ਕੰਸੋਰਟੀਅਮ ਦੇ ਬੋਰਡ ਮੈਂਬਰ ਅੰਕਿਤ ਜਾਲਾਨ ਨੇ ਇਕ ਬਿਆਨ ’ਚ ਕਿਹਾ ਕਿ ਸਾਬਕਾ ਕਰਮਚਾਰੀ ਜੈੱਟ ਏਅਰਵੇਜ਼ ਦੇ ਮੌਜੂਦਾ ਵਰਕਫੋਰਸ ਦਾ 60 ਫੀਸਦੀ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਜੈੱਟ ਏਅਰਵੇਜ਼ ਬ੍ਰਾਂਡ ਦੀ ਪੁਨਰ ਸੁਰਜੀਤੀ ਦੀਆਂ ਜ਼ਬਰਦਸਤ ਸੰਭਾਵਨਾਵਾਂ ਅਤੇ ਇਸ ਲਈ ਜਨਤਾ ਦਾ ਸਮਰਥਨ ਸੀ। ਉਨ੍ਹਾਂ ਨੇ ਕਿਹਾ ਕਿ ਜੈੱਟ ਏਅਰਵੇਜ਼ ਦੀ ਪੁਨਰ ਸੁਰਜੀਤੀ ਨਾਲ ਰੋਜ਼ਗਾਰ ਦੇ ਹੋਰ ਮੌਕੇ ਮਿਲਣਗੇ, ਏਅਰਲਾਈਨ ਦੇ ਸਾਬਕਾ ਕਰਮਚਾਰੀ ਤੋਂ ਇਲਾਵਾ ਕਈ ਹੋਰ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ।
ਇਹ ਵੀ ਪੜ੍ਹੋ : JIO ਨੇ ਦਿੱਲੀ ਤੋਂ ਬਾਅਦ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ 'ਚ ਲਾਂਚ ਕੀਤੀ ਟਰੂ 5ਜੀ ਸੇਵਾ
ਸਤੰਬਰ ਤਿਮਾਹੀ ’ਚ ਕੰਪਨੀ ਨੂੰ 308.24 ਕਰੋੜ ਦਾ ਘਾਟਾ
ਉੱਥੇ ਹੀ ਇਸ ਮਹੀਨੇ ਜੈੱਟ ਏਅਰਵੇਜ਼ ਨੇ ਸਤੰਬਰ ’ਚ ਸਮਾਪਤ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਸਨ, ਜਿਸ ’ਚ ਕੰਪਨੀ ਨੂੰ 308.24 ਕਰੋੜ ਰੁਪਏ ਦਾ ਸਿੰਗਲ ਸ਼ੁੱਧ ਘਾਟਾ ਹੋਇਆ। ਹਵਾਬਾਜ਼ੀ ਕੰਪਨੀ ਨੇ ਇਕ ਸਾਲ ਪਹਿਲਾਂ ਇਸੇ ਮਿਆਦ ’ਚ 305.76 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ ਸੀ। ਕਾਰਪੋਰੇਟ ਦਿਵਾਲਾ ਸਲਿਊਸ਼ ਪ੍ਰਕਿਰਿਆ ਦੇ ਤਹਿਤ ਜਾਲਾਨ ਫ੍ਰਿਟਸ ਗਠਜੋੜ ਏਅਰਲਾਈਨ ਲਈ ਜੇਤੂ ਬੋਲੀਦਾਤਾ ਵਜੋਂ ਉੱਭਰਿਆ ਸੀ। ਪਿਛਲੇ ਸਾਲ ਜੂਨ ’ਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਗਠਜੋੜ ਦੀ ਸਲਿਊਸ਼ਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਜੈੱਟ ਏਅਰਵੇਜ਼ ਹੁਣ ਤੱਕ ਸੰਚਾਲਨ ਸ਼ੁਰੂ ਨਹੀਂ ਕਰ ਸਕੀ ਹੈ।
ਇਹ ਵੀ ਪੜ੍ਹੋ : JIO ਨੇ ਦਿੱਲੀ ਤੋਂ ਬਾਅਦ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ 'ਚ ਲਾਂਚ ਕੀਤੀ ਟਰੂ 5ਜੀ ਸੇਵਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।