ਲਾਕਡਾਉਨ-4 : ਕਰਨਾਟਕ 'ਚ ਚਿਕਨ ਦੀਆਂ ਕੀਮਤਾਂ ਵਿਚ ਹੋਇਆ ਤਿੰਨ ਗੁਣਾ ਤੱਕ ਵਾਧਾ

05/18/2020 10:55:30 AM

ਬੈਂਗਲੁਰੂ — ਕੋਰੋਨਾ ਵਾਇਰਸ ਦੇ ਡਰ ਦੇ ਕਾਰਨ ਚਿਕਨ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆ ਗਈ ਸੀ। ਪਰ ਹੁਣ ਇੱਕ ਵਾਰ ਫਿਰ ਚਿਕਨ ਦੀ ਮੰਗ ਵਧਣ ਦੇ ਨਾਲ-ਨਾਲ ਇਸ ਦੀਆਂ ਕੀਮਤਾਂ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਰਨਾਟਕ ਦੇ ਹੁਬਲੀ ਖੇਤਰ ਵਿਚ 80 ਰੁਪਏ ਪ੍ਰਤੀ ਕਿਲੋਗ੍ਰਾਮ ਵਿਚ ਵਿਕਣ ਵਾਲੇ ਚਿਕਨ ਦੀ ਦਰ ਹੁਣ ਵਧ ਕੇ 300 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਚਿਕਨ ਸੇਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਲਾਕਡਾਉਨ ਲਾਗੂ ਹੋਣ ਤੋਂ ਬਾਅਦ ਮੁਰਗੀ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਕਮੀ ਆ ਗਈ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਪੋਲਟਰੀ ਦਾ ਧੰਦਾ ਬੰਦ ਕਰ ਦਿੱਤਾ। ਹੁਣ ਮੰਗ ਅਨੁਸਾਰ ਸਪਲਾਈ ਘੱਟ ਹੋਣ ਕਾਰਨ ਮੁਰਗੀ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਸਾਡੇ ਕਾਰੋਬਾਰ ਨੂੰ ਬਹੁਤ ਨੁਕਸਾਨ ਹੋਇਆ ਹੈ। ਪੋਲਟਰੀ ਫਾਰਮਾਂ ਵਿਚ ਚਿਕਨ ਦੀ ਘਾਟ ਹੈ। ਜੇ ਅਸੀਂ 100 ਚਿਕਨ ਦਾ ਆਰਡਰ ਦਿੰਦੇ ਹਾਂ ਤਾਂ ਸਾਨੂੰ 50 ਹੀ ਮਿਲਦੇ ਹਨ।

ਮੁਰਗੀ ਦੀ ਕੀਮਤ ਵਿਚ ਭਾਰੀ ਵਾਧਾ ਹੋ ਗਇਆ ਹੈ। ਲਾਕਡਾਉਨ ਤੋਂ ਪਹਿਲਾਂ ਚਿਕਨ 80 ਰੁਪਏ ਕਿਲੋ ਪ੍ਰਾਪਤ ਮਿਲ ਰਿਹਾ ਸੀ ਜਿਹੜਾ ਕਿ ਹੁਣ ਵਧ ਕੇ 300 ਰੁਪਏ ਕਿਲੋ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਸਰਕਾਰ ਨੇ 19 ਮਈ ਦੀ ਅੱਧੀ ਰਾਤ ਤੱਕ ਲਾਕਡਾਉਨ ਦੀ ਮਿਆਦ ਵਧਾ ਦਿੱਤੀ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਲਾਕਡਾਉਨ ਦੀ ਮਿਆਦ ਨੂੰ 31 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਵਿਚ ਬਹੁਤ ਸਾਰੀਆਂ ਛੋਟਾਂ ਮਿਲਣ ਦੀ ਸੰਭਾਵਨਾ ਹੈ।


Harinder Kaur

Content Editor

Related News