ਵੱਡੀ ਖ਼ਬਰ! ਮਹਾਮਾਰੀ 'ਚ 5 ਲੱਖ ਰੁ: ਤੱਕ ਦਾ ਸਸਤਾ ਕੋਵਿਡ ਲੋਨ ਦੇਣਗੇ ਬੈਂਕ

Sunday, May 30, 2021 - 02:08 PM (IST)

ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਲੋਕਾਂ ਕੋਲ ਪੈਸੇ ਦੀ ਹੋ ਰਹੀ ਤੰਗੀ ਵਿਚਕਾਰ ਸਰਬ ਭਾਰਤੀ ਬੈਂਕ ਸੰਗਠਨ (ਆਈ. ਬੀ. ਏ.) ਨੇ ਵੱਡੀ ਘੋਸ਼ਣਾ ਕੀਤੀ ਹੈ। ਇਸ ਤਹਿਤ ਬੈਂਕ ਕੋਰੋਨਾ ਦੇ ਇਲਾਜ ਲਈ ਜਲਦ ਹੀ 5 ਲੱਖ ਰੁਪਏ ਤੱਕ ਦਾ ਸਸਤਾ ਨਿੱਜੀ ਕਰਜ਼ ਦੇਣਗੇ। ਇਸ ਕਰਜ਼ 'ਤੇ ਵਿਆਜ ਦਰ 8 ਤੋਂ 9 ਫ਼ੀਸਦੀ ਵਿਚਕਾਰ ਹੋਵੇਗੀ। ਹਾਲ ਹੀ ਵਿਚ ਆਰ. ਬੀ. ਆਈ. ਨੇ ਬੈਂਕਾਂ ਨੂੰ ਕੋਵਿਡ ਲੋਨ ਬੁੱਕ ਬਣਾਉਣ ਦਾ ਨਿਰਦੇਸ਼ ਦਿੱਤਾ ਸੀ।

ਬੈਂਕ ਆਕਸਜੀਨ ਪਲਾਂਟ ਲਾਉਣ ਲਈ ਵੀ ਕਰਜ਼ ਦੇਣਾ ਸ਼ੁਰੂ ਕਰਨਗੇ। ਹਸਪਤਾਲਾਂ ਨੂੰ 2 ਕਰੋੜ ਰੁਪਏ ਤੱਕ ਦਾ ਕਰਜ਼ ਮਿਲੇਗਾ। ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਇਹ ਵੱਡੀ ਤਿਆਰੀ ਹੈ।

ਇਹ ਵੀ ਪੜ੍ਹੋ- APPLE ਲਾਂਚ ਕਰੇਗਾ ਇਹ ਫੋਨ, 35 ਤੋਂ 40 ਹਜ਼ਾਰ ਰੁ: ਹੋ ਸਕਦੀ ਹੈ ਕੀਮਤ

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਚੇਅਰਮੈਨ ਦਿਨੇਸ਼ ਖਾਰਾ ਨੇ ਐਤਵਾਰ ਨੂੰ ਆਈ. ਬੀ. ਏ. ਚੇਅਰਮੈਨ ਰਾਜਕਿਰਨ ਰਾਏ ਅਤੇ ਆਈ. ਬੀ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਮਹਿਤਾ ਦੀ ਹਾਜ਼ਰੀ ਵਿਚ ਕਿਹਾ ਕਿ ਪਬਲਿਕ ਸੈਕਟਰ ਬੈਂਕ (ਪੀ. ਐੱਸ. ਬੀ.) ਰਿਆਇਤੀ ਦਰ 'ਤੇ 5 ਲੱਖ ਰੁਪਏ ਤੱਕ ਦਾ ਨਿੱਜੀ ਲੋਨ ਕੋਵਿਡ ਦੇ ਇਲਾਜ ਲਈ ਪੇਸ਼ ਕਰਨਗੇ। ਇਸ ਸਮੇਂ ਬੈਂਕ ਕੋਵਿਡ ਇਲਾਜ ਲਈ 25,000 ਰੁਪਏ ਤੱਕ ਦੇ ਲੋਨ ਦੀ ਪੇਸ਼ਕਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸ. ਬੀ. ਆਈ. ਦੇ ਮਾਮਲੇ ਵਿਚ ਵਿਆਜ ਦਰ ਲਗਭਗ 8 ਫ਼ੀਸਦੀ ਹੋਵੇਗੀ। ਪੀ. ਐੱਸ. ਬੀ. ਵੱਲੋਂ ਇਹ ਕਰਜ਼ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈ. ਸੀ. ਐੱਲ. ਜੀ. ਐੱਸ.) ਤਹਿਤ ਮੁਹੱਈਆ ਕਰਵਾਏ ਜਾਣਗੇ।

ਇਹ ਵੀ ਪੜ੍ਹੋ- PNB ਘੁਟਾਲੇ ਦੇ ਮਾਸਟਰਮਾਈਂਡ ਦੀ ਡੋਮਿਨਿਕਾ ਤੋਂ ਹੋ ਸਕਦੀ ਹੈ ਭਾਰਤ ਵਾਪਸੀ

►ਕੋਰੋਨਾ ਕਾਰਨ ਬਣੇ ਹਾਲਾਤ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News