PAN ਲਿੰਕ ਕਰਨ ਦਾ ਅੱਜ ਅੰਤਿਮ ਦਿਨ, ਕੱਲ ਤੋਂ ਲੱਗੇਗਾ ਇੰਨਾ ਜੁਰਮਾਨਾ
Wednesday, Mar 31, 2021 - 02:38 PM (IST)
ਨਵੀਂ ਦਿੱਲੀ- ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦਾ ਅੱਜ ਅੰਤਿਮ ਦਿਨ ਹੈ। ਜੇਕਰ ਤੁਸੀਂ ਆਪਣੇ ਪੈਨ ਨੂੰ ਆਧਾਰ ਨੰਬਰ ਨਾਲ ਲਿੰਕ ਨਹੀਂ ਕਰ ਸਕੇ ਤਾਂ ਤੁਹਾਡਾ ਪੈਨ ਹੁਣ ਨਾ ਸਿਰਫ਼ ਬੇਕਾਰ ਹੋ ਜਾਵੇਗਾ ਸਗੋਂ ਕੱਲ ਤੋਂ ਲਿੰਕ ਕਰਨ ਲਈ 1,000 ਰੁਪਏ ਤੱਕ ਜੁਰਮਾਨਾ ਵੀ ਭਰਨਾ ਪਵੇਗਾ।
ਪਿਛਲੇ ਹਫ਼ਤੇ ਸਰਕਾਰ ਨੇ ਫਾਈਨੈਂਸ ਬਿੱਲ 2021 ਲੋਕ ਸਭਾ ਵਿਚ ਪਾਸ ਕਰਨ ਦੇ ਨਾਲ ਹੀ ਇਨਕਮ ਟੈਕਸ ਐਕਟ ਵਿਚ 234H ਇਕ ਨਵੀਂ ਧਾਰਾ ਜੋੜ ਦਿੱਤੀ ਹੈ। ਇਸ ਧਾਰਾ ਤਹਿਤ ਅੰਤਿਮ ਤਾਰੀਖ਼ ਤੋਂ ਬਾਅਦ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਵਾਲਿਆਂ ਕੋਲੋਂ 1,000 ਰੁਪਏ ਤੱਕ ਜੁਰਮਾਨੇ ਦੇ ਤੌਰ 'ਤੇ ਲੇਟ ਫ਼ੀਸ ਲਈ ਜਾ ਸਕਦੀ ਹੈ। ਜਿਨ੍ਹਾਂ ਲੋਕਾਂ ਦਾ ਪੈਨ ਆਧਾਰ ਨਾਲ ਲਿੰਕ ਨਾ ਹੋਣ ਕਾਰਨ ਬੇਕਾਰ ਹੋ ਜਾਵੇਗਾ ਉਹ ਇਸ ਦਾ ਵਿੱਤੀ ਲੈਣ-ਦੇਣ ਵਿਚ ਇਸਤੇਮਾਲ ਨਹੀਂ ਕਰ ਸਕਣਗੇ। ਜਿੱਥੇ ਵੀ ਪੈਨ ਕਾਰਡ ਜ਼ਰੂਰੀ ਹੁੰਦਾ ਹੈ ਉੱਥੇ ਵੀ ਇਸ ਦਾ ਇਸਤੇਮਾਲ ਨਹੀਂ ਹੋ ਸਕੇਗਾ, ਜਦੋਂ ਤੱਕ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਜਾਂਦਾ।
ਇਹ ਵੀ ਪੜ੍ਹੋ- 1,000 ਰੁ: ਜੁਰਮਾਨੇ ਤੋਂ ਬਚਣ ਲਈ ਪੈਨ-ਆਧਾਰ ਇੰਝ ਮਿੰਟਾਂ 'ਚ ਕਰੋ ਲਿੰਕ
ਨਵਾਂ ਨਿਯਮ 1 ਅਪ੍ਰੈਲ, 2021 ਤੋਂ ਲਾਗੂ ਹੋ ਜਾਵੇਗਾ। ਇਸ ਲਈ ਜੇਕਰ ਸਰਕਾਰ ਨੇ ਅੰਤਿਮ ਤਾਰੀਖ਼ ਨਹੀਂ ਵਧਾਈ ਅਤੇ ਤੁਹਾਡਾ ਪੈਨ ਅੱਜ ਤੁਹਾਡੇ ਆਧਾਰ ਨੰਬਰ ਨਾਲ ਨਹੀਂ ਜੁੜਦਾ ਤਾਂ ਕੱਲ੍ਹ ਤੋਂ ਤੁਹਾਨੂੰ ਇਸ ਨੂੰ ਜੋੜਨ ਲਈ ਜੁਰਮਾਨਾ ਦੇਣਾ ਪਵੇਗਾ। ਇਸ ਤੋਂ ਪਹਿਲਾਂ ਨਿਯਮਾਂ ਵਿਚ ਜੁਰਮਾਨੇ ਦੀ ਕੋਈ ਵਿਵਸਥਾ ਨਹੀਂ ਸੀ। ਇਸ ਲਈ ਜੇਕਰ ਤੁਹਾਡਾ ਪੈਨ ਰੱਦ ਹੋ ਜਾਂਦਾ ਹੈ ਤਾਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਨਹੀਂ ਭਰ ਸਕੋਗੇ, ਨਵਾਂ ਬੈਂਕ ਖਾਤਾ ਨਹੀਂ ਖੋਲ੍ਹ ਸਕਦੇ ਹੋ ਅਤੇ ਤੁਹਾਨੂੰ ਟੀ. ਡੀ. ਐੱਸ. ਵੀ ਵੱਧ ਦੇਣਾ ਪਵੇਗਾ।
ਇਹ ਵੀ ਪੜ੍ਹੋ- ਸੈਂਸੈਕਸ 400 ਅੰਕ ਧੜੰਮ ਹੋ ਕੇ 50 ਹਜ਼ਾਰ ਤੋਂ ਥੱਲ੍ਹੇ, ਨਿਫਟੀ 14,800 ਤੋਂ ਡਿੱਗਾ
►ਪੈਨ ਨੂੰ ਆਧਾਰ ਲਿੰਕ ਕਰਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ