GNDU ਦੇ ਵਿਦਿਆਰਥੀ ਦੇਣ ਧਿਆਨ, ਮਈ 2025 ਪ੍ਰੀਖਿਆਵਾਂ ਲਈ ਵੱਡੀ UPDATE ਜਾਰੀ
Tuesday, May 13, 2025 - 11:05 AM (IST)

ਅੰਮ੍ਰਿਤਸਰ(ਸੰਜੀਵ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2025 ਦੀਆਂ ਪ੍ਰੀਖਿਆਵਾਂ ਦੇ ਸਬੰਧ ਵਿਚ ਅਹਿਮ ਜਾਣਕਾਰੀ ਜਾਰੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਸੰਬੰਧਤ ਕਾਲਜਾਂ ਵਿਚ ਹੋਣ ਵਾਲੀਆਂ ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਮੁੜ ਤੈਅ ਕੀਤੀਆਂ ਮਿਤੀਆਂ ਅਨੁਸਾਰ ਕਰਵਾਇਆ ਜਾਵੇਗਾ। ਨਵੇਂ ਸਮਾਂ-ਸਾਰਣੀ ਅਨੁਸਾਰ ਇਹ ਪ੍ਰੀਖਿਆਵਾਂ 16 ਮਈ ਤੋਂ ਸ਼ੁਰੂ ਹੋਣਗੀਆਂ। ਪ੍ਰੀਖਿਆਵਾਂ ਦੀਆਂ ਡੇਟਸ਼ੀਟਾਂ ਜਲਦ ਹੀ ਯੂਨੀਵਰਸਿਟੀ ਦੀ ਅਧਿਕਾਰਤ ਵੈਬਸਾਈਟ ’ਤੇ ਉਪਲੱਬਧ ਹੋਣਗੀਆਂ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ
ਪ੍ਰੋ. ਸ਼ਾਲਿਨੀ ਬਹਿਲ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਨੇ ਦੱਸਿਆ ਕਿ ਸਮੂਹ ਸਬੰਧਤ ਕਾਲਜਾਂ ਅਤੇ ਪ੍ਰੀਖਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਆਂ ਡੇਟਸ਼ੀਟਾਂ ਯੂਨੀਵਰਸਿਟੀ ਦੀ ਵੈਬਸਾਈਟ http://onilne.gndu.ac.in ਤੋਂ ਡਾਊਨਲੋਡ ਕਰ ਲੈਣ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰੀਖਿਆਵਾਂ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਇਹ ਜਾਣਕਾਰੀ ਯੂਨੀਵਰਸਿਟੀ ਵੈਬਸਾਈਟ ਦੇ ਮੁੱਖ ਪੰਨੇ ’ਤੇ ਵੀ ਮਿਲ ਸਕੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, DC ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ
ਇਸ ਤੋਂ ਇਲਾਵਾ ਪ੍ਰੋ. ਬਹਿਲ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਮੁੱਖ ਕੈਂਪਸ, ਖੇਤਰੀ ਕੈਂਪਸਾਂ, ਯੂਨੀਵਰਸਿਟੀ ਕਾਲਜ ਜਲੰਧਰ ਅਤੇ ਏ. ਐੱਸ. ਐੱਸ. ਐੱਮ. ਕਾਲਜ, ਮੁਕੰਦਪੁਰ ਵਿਚ ਕ੍ਰੈਡਿਟ ਅਧਾਰਤ ਮੁਲਾਂਕਣ ਅਤੇ ਗ੍ਰੇਡਿੰਗ ਪ੍ਰਣਾਲੀ (ਸੀ. ਬੀ. ਈ. ਜੀ. ਐੱਸ.) ਅਧੀਨ ਮਈ 2025 ਸੈਸ਼ਨ ਦੀਆਂ ਸਾਰੀਆਂ ਥਿਊਰੀ ਅਤੇ ਪ੍ਰੈਕਟੀਕਲ ਐਂਡ-ਸਮੈਸਟਰ ਪ੍ਰੀਖਿਆਵਾਂ 17 ਮਈ 2025 ਤੱਕ ਮੁਲਤਵੀ ਕੀਤੀਆਂ ਗਈਆਂ ਸਨ। ਬਾਕੀ ਪੇਪਰ ਪਹਿਲਾਂ ਜਾਰੀ ਕੀਤੀ ਡੇਟਸ਼ੀਟ ਅਨੁਸਾਰ 19 ਮਈ ਤੋਂ ਕਰਵਾਏ ਜਾਣਗੇ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਕੱਲ੍ਹ ਵੀ ਸਕੂਲ ਰਹਿਣਗੇ ਬੰਦ
ਮੁਲਤਵੀ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਸਬੰਧਤ ਵਿਭਾਗਾਂ ਵੱਲੋਂ ਵੱਖਰੇ ਤੌਰ ’ਤੇ ਸੂਚਿਤ ਕੀਤੀਆਂ ਜਾਣਗੀਆਂ। ਪ੍ਰੀਖਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਅਪਡੇਟਸ ਲਈ ਯੂਨੀਵਰਸਿਟੀ ਦੀ ਵੈਬਸਾਈਟ ਨਾਲ ਨਿਯਮਤ ਸੰਪਰਕ ਵਿਚ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8