LIC 'ਚ 10 ਮਈ ਤੋਂ ਹਰ ਹਫ਼ਤੇ 5 ਦਿਨ ਹੋਵੇਗਾ ਕੰਮ, ਇਸ ਦਿਨ ਰਹੇਗੀ ਛੁੱਟੀ

05/06/2021 5:38:19 PM

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਵਿਚਕਾਰ ਐੱਲ. ਆਈ. ਸੀ. ਦੇ ਦਫ਼ਤਰ ਲਈ ਨਿਕਲਣ ਵਾਲੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਹੈ। ਪਬਲਿਕ ਸੈਕਟਰ ਦੀ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲ. ਆਈ. ਸੀ.) ਨੇ ਕਿਹਾ ਹੈ ਕਿ 10 ਮਈ ਤੋਂ ਇਸ ਦੇ ਸਾਰੇ ਦਫ਼ਤਰ ਹਫ਼ਤੇ ਵਿਚ ਪੰਜ ਦਿਨ ਹੀ ਕੰਮ ਕਰਨਗੇ। 

ਬੀਮਾ ਕੰਪਨੀ ਵਿਚ ਸ਼ਨੀਵਾਰ ਨੂੰ ਵੀ ਛੁੱਟੀ ਘੋਸ਼ਿਤ ਕੀਤੀ ਗਈ ਹੈ। ਕੰਪਨੀ ਨੇ ਇਕ ਜਨਤਕ ਨੋਟਿਸ ਵਿਚ ਕਿਹਾ ਕਿ 15 ਅਪ੍ਰੈਲ 2021 ਦੀ ਨੋਟੀਫਿਕੇਸ਼ਨ ਵਿਚ ਸਰਕਾਰ ਨੇ ਹਰ ਸ਼ਨੀਵਾਰ ਲਈ ਜੀਵਨ ਬੀਮਾ ਨਿਗਮ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਸੀ। ਇਸ ਨੂੰ ਲਾਗੂ ਕਰਦੇ ਹੋਏ ਸਾਰੇ ਪਾਲਿਸੀਧਾਰਕਾਂ ਅਤੇ ਹੋਰ ਪਾਰਟੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ 10 ਮਈ ਤੋਂ ਸਾਰੇ ਐੱਲ. ਆਈ. ਸੀ. ਦਫ਼ਤਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੀ ਕੰਮ ਕਰਨਗੇ। ਨੋਟਿਸ ਵਿਚ ਕਿਹਾ ਗਿਆ ਹੈ, "10 ਮਈ 2021 ਤੋਂ ਐੱਲ. ਆਈ. ਸੀ. ਦੇ ਦਫ਼ਤਰਾਂ ਵਿਚ ਕੰਮ ਕਰਨ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗਾ।"

ਇਹ ਵੀ ਪੜ੍ਹੋ- ਡਾਕਘਰ ਜਾਂ ਬੈਂਕ ਵਿਚ ਹੈ ਇਹ ਖਾਤਾ ਤਾਂ ਸਿਰਫ਼ 1 ਫ਼ੀਸਦੀ 'ਤੇ ਲੈ ਸਕਦੇ ਹੋ ਲੋਨ

ਗੌਰਤਲਬ ਹੈ ਕਿ ਪਿਛਲੇ ਮਹੀਨੇ ਹੀ ਸਰਕਾਰ ਨੇ ਐੱਲ. ਆਈ. ਸੀ. ਵੱਲੋਂ ਕੰਮਕਾਜੀ ਸਮਾਂ ਘਟਾਉਣ ਦੀ ਕੀਤੀ ਗਈ ਮੰਗ ਨੂੰ ਮਨਜ਼ੂਰ ਕੀਤਾ ਸੀ। ਬੈਂਕਾਂ ਵੀ ਇਸੇ ਤਰ੍ਹਾਂ ਦੀ ਮੰਗ ਕਰ ਰਹੀਆਂ ਹਨ। ਉੱਥੇ ਹੀ, ਦੱਸ ਦੇਈਏ ਕਿ ਐੱਲ. ਆਈ. ਸੀ. ਇਸ ਸਮੇਂ ਆਪਣੇ ਆਈ. ਪੀ. ਓ. 'ਤੇ ਵੀ ਕੰਮ ਕਰ ਰਹੀ ਹੈ। ਇਹ ਦੇਸ਼ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਹੋਵੇਗਾ। ਹਾਲਾਂਕਿ, ਅਜੇ ਤੱਕ ਇਸ ਲਈ ਕਈ ਕੁਝ ਕਰਨਾ ਬਾਕੀ ਹੈ। ਸਾਰੀ ਤਿਆਰੀ ਪਿੱਛੋਂ ਸੇਬੀ ਕੋਲ ਰੈੱਡ ਹੇਰਿੰਗ ਪ੍ਰਾਸਪੈਕਟਸ ਦਾਖ਼ਲ ਕਰਨਾ ਪਹਿਲਾ ਕਦਮ ਹੋਵੇਗਾ।

ਇਹ ਵੀ ਪੜ੍ਹੋ- ਇਸ ਬੈਂਕ ਨੂੰ ਵੇਚਣ ਦਾ ਹੋ ਗਿਆ ਫ਼ੈਸਲਾ, ਮੈਨੇਜਮੈਂਟ ਕੰਟਰੋਲ ਵੀ ਹੋਵੇਗਾ ਟ੍ਰਾਂਸਫਰ

►ਐੱਲ. ਆਈ. ਸੀ. ਦੇ ਫ਼ੈਸਲੇ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News