ਜਲਦ ਆ ਰਿਹੈ LIC ਦਾ IPO, ਨੀਲਾਂਚਲ ਇਸਪਾਤ ਨਿਗਮ ਦੀ ਵਿਕਰੀ ਛੇਤੀ : ਦੀਪਮ ਸੈਕਟਰੀ

Friday, Jan 28, 2022 - 10:35 AM (IST)

ਜਲਦ ਆ ਰਿਹੈ LIC ਦਾ IPO, ਨੀਲਾਂਚਲ ਇਸਪਾਤ ਨਿਗਮ ਦੀ ਵਿਕਰੀ ਛੇਤੀ : ਦੀਪਮ ਸੈਕਟਰੀ

ਨਵੀਂ ਦਿੱਲੀ, (ਇੰਟ.) – ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐੱਲ. ਆਈ. ਸੀ.) ਦਾ ਮੈਗਾ ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ਮਾਰਚ ਦੇ ਸ਼ੁਰੂਆਤੀ ਹਫਤੇ ’ਚ ਆ ਸਕਦਾ ਹੈ। ਸਰਕਾਰ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਨੀਲਾਂਚਲ ਇਸਪਾਤ ਿਨਗਮ ਲਿਮਟਿਡ ਦੀ ਵਿਕਰੀ ਪ੍ਰਕਿਰਿਆ ਨੂੰ ਵੀ ਛੇਤੀ ਹੀ ਪੂਰਾ ਕਰਨ ਵਾਲੀ ਹੈ।

ਇਹ ਵੀ ਪੜ੍ਹੋ : 69 ਸਾਲ ਬਾਅਦ ਟਾਟਾ ਦੀ ਹੋਈ AirIndia, ਹੈਂਡਓਵਰ ਤੋਂ ਪਹਿਲਾਂ PM ਮੋਦੀ ਨੂੰ ਮਿਲੇ ਟਾਟਾ ਸੰਨਜ਼ ਦੇ ਚੇਅਰਮੈਨ

ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਅਸੈਟ ਮੈਨੇਜਮੈਂਟ (ਦੀਪਮ) ਦੇ ਸੈਕਟਰੀ ਤੁਹੀਨ ਕਾਂਤ ਪਾਂਡੇ ਨੇ ਿਕਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਮਾਰਚ ਦੇ ਸ਼ੁਰੂਆਤੀ ਹਫਤੇ ਤੱਕ ਐੱਲ. ਆਈ. ਸੀ. ਦਾ ਆਈ. ਪੀ. ਓ. ਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਦਸੰਬਰ ’ਚ ਸਰਕਾਰ ਨੂੰ ਓਡਿਸ਼ਾ ਮੁੱਖ ਦਫਤਰ ਵਾਲੀ ਇਸ ਕੰਪਨੀ ਲਈ ਰਣਨੀਤਿਕ ਬੋਲੀਆਂ ਮਿਲੀਆਂ ਸਨ।

ਇਹ ਵੀ ਪੜ੍ਹੋ : Budget 2022: ਇਸ ਵਾਰ ਵੀ ਗ੍ਰੀਨ ਬਜਟ ਪੇਸ਼ ਕਰਨਗੇ ਵਿੱਤ ਮੰਤਰੀ, ਹਲਵਾ ਸਮਾਰੋਹ ਹੋਇਆ ਰੱਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News